ਜ਼ੀਰਾ / ਗੁਰਪ੍ਰੀਤ ਸਿੰਘ ਸਿੱਧੂ
– ਤਨਾਵ ਮੁਕਤ ਮਨ , ਰੋਗ ਮੁਕਤ ਸਰੀਰ ਤੇ ਅਪਰਾਧ ਮੁਕਤ ਸਮਾਜ ਦਾ ਟੀਚਾ ਲੈ ਕੇ ਦੁਨੀਆ ਭਰ ਦੇ 184 ਦੇਸ਼ਾਂ ਵਿੱਚ ਆਰਟ ਆਫ ਲਿਵਿੰਗ ਸੇਵਾ ਨਿਭਾ ਰਿਹਾ ਹੈ । ਜ਼ੀਰਾ ਇਲਾਕੇ ਲਈ ਬੜੇ ਮਾਨ ਵਾਲੀ ਗੱਲ ਹੈ ਕਿ ਲੰਬੇ ਸਮੇਂ ਤੋਂ ਸੰਸਥਾ ਨਾਲ ਜੁੜੇ ਅਮਰੀਕ ਸਿੰਘ ਅਹੂਜਾ ਨੂੰ ਪੰਜਾਬ ਦੇ ਅਪੈਕਸ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ।
ਅਮਰੀਕ ਸਿੰਘ ਅਹੂਜਾ ਨੇ ਅਹੁਦਾ ਸੰਭਾਲ਼ਦਿਆਂ ਹੀ ਕਿਹਾ ਕਿ ਉਹ ਬਹੁਤ ਹੀ ਉਤਸ਼ਾਹਿਤ ਮਹਿਸੂਸ ਕਰ ਰਹੇ ਹਨ ਤੇ ਆਰਟ ਆਫ ਲਿਵਿੰਗ ਦੇ ਕੋਰਸਾਂ ਤੇ ਗਤੀਵਿਧੀਆਂ ਨੂੰ ਘਰ-ਘਰ ਪਹੁੰਚਾਉਣ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਜਾਵੇਗਾ ।
ਆਰਟ ਆਫ਼ ਲਿਵਿੰਗ ਦੀ ਜ਼ੀਰਾ ਟੀਮ ਵੱਲੋਂ ਅਮਰੀਕ ਸਿੰਘ ਅਹੂਜਾ ਦਾ ਵਿਸ਼ੇਸ਼
ਸਵਾਗਤ ਕੀਤਾ ਗਿਆ ।ਸਵਾਗਤ ਟੀਮ ਵਿੱਚ ਵਿਸ਼ੇਸ਼ ਤੋਰ ਤੇ ਡਾ ਸ਼ੁਸ਼ੀਲ ਪਾਠਕ, ਸੁਧੀਰ ਕੁਮਾਰ, ਐਡਵੋਕੇਟ ਤਰੁਨ ਝੱਟਾ, ਸੁਮੀਤ ਨਰੂਲਾ, ਮੁਨੀਸ਼ ਚੌਧਰੀ, ਵਿਕਾਸ ਬਾਂਸਲ ,ਅਮਿਤ ਰਾਜਾ,ਪ੍ਰਦੀਪ ਸ਼ਰਮਾ , ਰਾਕੇਸ਼ ,ਚਰਨਪ੍ਰੀਤ ਸਿੰਘ ਸੋਨੂੰ, ਮਦਨ ਲਾਲ , ਗਿੰਨਾ ਨਰੂਲਾ, ਗੌਰਵ ਬਾਂਸਲ , ਰਾਜੂ ਵਧਵਾ , ਡਾ. ਪਾਰਸ, ਗੁੰਨੂੰ, ਰਾਜਦੀਪ , ਪਾਰਸ ਟੰਡਨ, ਜਗਦੀਪ ਸਿੰਘ ਅਤੇ ਹੋਰ ਹਾਜ਼ਰ ਸਨ , ਜ਼ੀਰਾ ਤੋਂ ਕੋਆਰਡੀਨੇਟਰ ਸੁਧੀਰ ਕੁਮਾਰ ਨੇ ਦਸਿਆ ਕਿ ਵਿਸ਼ਵ ਪ੍ਰਸਿੱਧ ਸੰਸਥਾ ਦੇ ਵਿਚ ਜ਼ੀਰਾ ਦੇ ਮੈਂਬਰ ਨੂੰ ਕੈਬਿਨੇਟ ਰੈਂਕ ਮਿਲਣਾ ਬਹੁਤ ਹੀ ਖੁਸ਼ਕਿਸਮਤੀ ਦੀ ਗੱਲ ਹੈ ਅਤੇ ਇਸਦਾ ਫਾਇਦਾ ਪੂਰੇ ਇਲਾਕੇ ਨੂੰ ਹੋਵੇਗਾ ਤਾਂ ਜੋ ਵੱਡੇ ਪੱਧਰ ਤੇ ਲੋਕਹਿਤ ਵਿਚ ਸੇਵਾ ਕੀਤੀ ਜਾ ਸਕੇ |