ਅਰੋੜ ਵੰਸ਼ ਮਹਾਂ ਸਭਾ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਚੰਗਾ ਰੋਲ ਅਦਾ ਕਰ ਰਹੀ: ਤਹਿਸੀਲਦਾਰ ਵਿਨੋਦ ਕੁਮਾਰ
ਜ਼ੀਰਾ/ ਫਿਰੋਜ਼ਪੁਰ 1 ਸਤੰਬਰ ( ਗੁਰਪ੍ਰੀਤ ਸਿੰਘ ਸਿੱਧੂ ) ਅਰੋੜ ਵੰਸ਼ ਮਹਾਂ ਸਭਾ ਰਜਿ ਪੰਜਾਬ ਇੰਡੀਆ ਵੱਲੋਂ ਸੂਬੇ ਅੰਦਰ ਵੱਧਦੇ ਪ੍ਰਦੂਸ਼ਣ ਕਾਰਨ ਫੈਲਦੀਆਂ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਸੂਬੇ ਦੇ ਲੋਕਾਂ ਨੂੰ ਬਚਾਉਣ ਦੀ ਦਰਖਤ ਲਗਾਉਣ ਦੀ ਮੁਹਿੰਮ ਅਰੰਭੀ ਹੋਈ ਹੈ । ਇਸ ਲੜੀ ਤਹਿਤ ਅਰੋੜ ਵੰਸ਼ ਮਹਾਂ ਸਭਾ ਰਜਿ ਪੰਜਾਬ ਇੰਡੀਆ ਟੀਮ ਜ਼ੀਰਾ ਸਭ ਤੋਂ ਪੁਰਾਣੀ ਅਰੂਟ ਜੀ ਮਹਾਰਾਜ ਜੀ ਦੀ ਪ੍ਰਥਾ ਅਨੁਸਾਰ ਸਭਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਾਕਮ ਸਿੰਘ ਅਰੋੜਾ ਦੇ ਗ੍ਰਹਿ ਫਰੈਂਡਜ ਇਨਕਲਏਵ ਜ਼ੀਰਾ ਵਿਖੇ ਪੌਦੇ ਲਗਾਏ ਗਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਰੋੜ ਵੰਸ਼ ਮਹਾਂ ਸਭਾ ਪੰਜਾਬ ਇੰਡੀਆ ਦੇ ਕੌਮੀ ਪ੍ਰਧਾਨ ਚਰਨਜੀਤ ਸਿੰਘ ਸਿੱਕੀ ਅਤੇ ਤਹਿਸੀਲਦਾਰ ਵਿਨੋਦ ਕੁਮਾਰ ਨੇ ਪਹਿਲਾਂ ਪੌਦਾ ਲਗਾ ਕੇ ਵਾਤਾਵਰਣ ਨੂੰ ਬਚਾਉਣ ਦੀ ਪਹਿਲ ਕਦਮੀ ਕੀਤੀ। ਇਸ ਮੌਕੇ ਕੌਮੀ ਪ੍ਰਧਾਨ ਚਰਨਜੀਤ ਸਿੰਘ ਸਿੱਕੀ ਨੇ ਕਿਹਾ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਲਈ ਹਰ ਵਿਅਕਤੀ ਨੂੰ ਪੰਜ ਦਰਖਤ ਲਗਾਉਣ ਲਈ ਆਪਣੀ ਜ਼ਿਮੇਵਾਰੀ ਸਮਝਣੀ ਚਾਹੀਦੀ ਹੈ ਤਾਂ ਹੀ ਵਾਤਾਵਰਨ ਸ਼ੁੱਧ ਹੋ ਸਕਦਾ ਹੈ ਅਤੇ ਸੰਭਵ ਹੈ ਸਕੇਗਾ । ਤਹਿਸੀਲਦਾਰ ਵਿਨੋਦ ਕੁਮਾਰ ਨੇ ਅਰੂਟ ਮਹਾਂ ਸਭਾ ਪੰਜਾਬ ਦੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਰੋਟ ਮਹਾ ਸਭਾ ਲੋਕਾ ਨੂੰ ਵਾਤਾਵਰਣ ਬਚਾਉਣ ਲਈ ਜਾਗਰੂਕ ਕਰਨ ਵਿੱਚ ਪਹਿਲ ਕਦਮੀ ਵਿਖਾ ਰਹੀ ਹੈ ਜੋ ਸ਼ਲਾਘਾਯੋਗ ਉਪਰਾਲਾ ਹੈ। ਇਸ ਦੌਰਾਨ ਸੂਬਾ ਸੀਨੀਅਰ ਮੀਤ ਪ੍ਰਧਾਨ ਹਾਕਮ ਸਿੰਘ ਅਰੋੜਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਰੋੜਾ ਮਹਾਂ ਸਭਾ ਰਜਿ ਵਲੋਂ ਪੰਜਾਬ ਇੰਡੀਆ ਦੀ ਟੀਮ ਵੱਲੋਂ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸੜਕਾਂ ਸਕੂਲਾਂ, ਕਾਲਜਾਂ, ਸਰਕਾਰੀ ਸੰਸਥਾਵਾਂ ਦੇ ਦਫ਼ਤਰਾ ਅਤੇ ਹਰ ਘਰ ਦਰਖਤ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਆਉਣ ਵਾਲੀ ਪੀੜ੍ਹੀ ਨੂੰ ਸਾਫ਼ ਸੁਥਰਾ ਵਾਤਾਵਰਨ ਦੇਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਮੌਕੇ ਰਾਖਾ ਪ੍ਰਭ ਅਖਬਾਰ ਦੇ ਮੁੱਖ ਸੰਪਾਦਕ ਜੀ ਐਸ ਸਿੱਧੂ, ਅਰੂਟ ਮਹਾਂ ਸਭਾ ਪੰਜਾਬ ਦੇ ਤਰਸੇਮ ਲਾਲ ਜੁਨੇਜਾ ਸੀ ਮੀਤ ਪ੍ਧਾਨ ਯੂਥ ਵਿੰਗ ਜ਼ੀਰਾ , ਅਮਨਦੀਪ ਸਿੰਘ ਛਾਬੜਾ ਪ੍ਧਾਨ ਯੂਥ ਵਿੰਗ ਜੀਰਾ,ਅਮਨ ਅਰੋੜਾ ਸੈਕਟਰੀ ਜੀਰਾ, ਹਰਪ੍ਰੀਤ ਸਿੰਘ ਨੋਨੂੰ,ਸਰਬਜੀਤ ਸਿੰਘ ਰਾਣਾ,ਅਸ਼ੋਕ ਕੁਮਾਰ ਹੰਸ ਸੈਕਟਰੀ ਯੂਥ ਵਿੰਗ ਜ਼ੀਰਾ,ਡਾ ਅਨਿਲ ਬਜਾਜ , ਚਾਂਦ ਅਰੋੜਾ ਮੀਤ ਪ੍ਧਾਨ ਯੂਥ ਵਿੰਗ ਜ਼ੀਰਾ,ਮੰਗਲ ਕਾਲੀ ਮੀਤ ਪ੍ਧਾਨ ਯੂਥ ਵਿੰਗ ਜ਼ੀਰਾ,ਸੋਨੂੰ ਅਰੋੜਾ,ਪੂਰਨ ਸਿੰਘ ਅਰੋੜਾ ਜ਼ੀਰਾ,ਮਿੰਟੂ ਅਹੁਜਾ ਜ਼ੀਰਾ ਆਦਿ ਹਾਜ਼ਰ ਸਨ।