Home » ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਪੁੱਜੇ ਆਰ.ਐਸ.ਡੀ.ਕਾਲਜ ਧਰਨੇ ਤੇ

ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਪੁੱਜੇ ਆਰ.ਐਸ.ਡੀ.ਕਾਲਜ ਧਰਨੇ ਤੇ

ਤਿੰਨਾਂ ਪ੍ਰੋਫੈਸਰਾਂ ਦੇ ਹੱਕ ਵਿੱਚ ਸ. ਸਿਮਰਨਜੀਤ ਸਿੰਘ ਮਾਨ ਨੇ ਆਵਾਜ਼ ਉਠਾਈ

by Rakha Prabh
32 views

ਫਿਰੋਜ਼ਪੁਰ 1 ਸਤੰਬਰ (ਸੁਖਮੰਦਰ ਸਿੰਘ ਸ਼ਾਂਤ )

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਸਾਥੀਆਂ ਸਮੇਤ 27ਵੇਂ ਦਿਨ ਆਰ.ਐਸ.ਡੀ.ਕਾਲਜ ਕਾਲਜ, ਫ਼ਿਰੋਜ਼ਪੁਰ ਵਿਖੇ ਲੱਗੇ 24 ਘੰਟੇ ਦੇ ਧਰਨੇ ਤੇ ਸ਼ਮੂਲੀਅਤ ਕੀਤੀ, ਇਸ ਮੌਕੇ ਸ. ਮਾਨ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਲੋਕਾਂ ਨੂੰ ਸਿੱਖਿਆ ਦੇਣ ਦੇ ਮਨੋਰਥ ਲਈ ਬਣੇ ਕਾਲਜ ਹੁਣ ਇਹਨਾਂ ਦੀਆਂ ਮਨਮਾਨੀਆਂ ਤੇ ਉਤਰ ਆਏ ਹਨ, ਇਸ ਮੈਨੇਜਮੈਂਟ ਨੇ ਕਾਲਜ ਦੇ 3 ਸੀਨੀਅਰ ਅਧਿਆਪਕਾਂ ਨੂੰ ਬੇਵਜ੍ਹਾ ਅਤੇ ਗ਼ੈਰ-ਕਾਨੂੰਨੀ ਤਰੀਕਾ ਅਪਨਾਉਦਿਆਂ ਨੌਕਰੀ ਤੋਂ ਕੱਢ ਦਿੱਤਾ, ਜਿਸਦੇ ਰੋਸ ਵਜੋਂ ਪ੍ਰੋਫੈਸਰ ਸਾਹਿਬ ਆਪਣਾ ਹੱਕ ਲੈਣ ਲਈ ਅਮਨ ਪਸੰਦ ਤਰੀਕੇ ਅਤੇ ਜਮਹੂਰੀਅਤ ਢੰਗ ਨਾਲ ਦਿਨ ਰਾਤ 24 ਘੰਟੇ ਦੇ ਧਰਨੇ ਤੇ ਬੈਠੇ ਹਨ, ਉਹਨਾਂ ਕਿਹਾ ਕਿ ਇਹ ਬਹੁਤ ਮੰਦਭਾਗਾ ਵਰਤਾਰਾ ਹੈ ਕਿ ਇਨ੍ਹੇ ਲੰਬੇ ਸਮੇਂ ਤੋਂ ਤੋਂ ਬੱਚਿਆਂ ਨੂੰ ਸਿੱਖਿਆ ਦੇਣ ਤੋਂ ਬਾਅਦ ਇਹਨਾਂ ਨੂੰ ਬਿਨਾਂ ਕਿਸੇ ਕਾਰਨ ਤੋਂ ਕਾਲਜ਼ ਤੋਂ ਬਾਹਰ ਕੱਢ ਦਿੱਤਾ ਗਿਆ ਹੈ, ਉਹਨਾਂ ਕਿਹਾ ਕਿ ਮੈਂ ਇਹਨਾਂ ਪ੍ਰੋਫੈਸਰ ਸਾਹਿਬਾਨ ਨਾਲ ਹੋਏ ਧੱਕੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹਾਂ ਅਤੇ ਇਹਨਾਂ ਸਾਥੀਆਂ ਦੀ ਪੂਰੀ ਹਮਾਇਤ ਵਿੱਚ ਖੜ੍ਹਾ ਹਾਂ ਅਤੇ ਇਹ ਵਿਸ਼ਵਾਸ ਦਿਵਾਉਂਦਾ ਹਾਂ ਕਿ ਇਹਨਾਂ ਦੀ ਆਵਾਜ਼ ਬਣਕੇ ਮੈਂ ਇਹ ਗੱਲ ਪੰਜਾਬ ਸਰਕਾਰ ਰੱਖਾਂਗਾ ਜੇਕਰ ਇਹ ਮਸਲੇ ਦਾ ਹੱਲ ਨਹੀਂ ਕਰਦੇ ਤਾਂ ਮੈਂ ਇਹ ਮੁੱਦਾ ਲੋਕ ਸਭਾ ਉਠਾਂਵਾਗਾ , ਉਹਨਾਂ ਕਿਹਾ ਕਿ ਇਸ ਕਾਲਜ ਵਿੱਚ ਭਾਰਤੀ ਫੌਜ ਦੇ ਮੁਖੀ ਜਨਰਲ ਜੇ.ਜੇ.ਸਿੰਘ ,ਪਾਕਿਸਤਾਨੀ ਫੌਜ ਦੇ ਮੁਖੀ ਰਹਿ ਚੁੱਕੇ ਜਰਨਲ ਫੈਜ਼ ਅਲੀ ਚਿਸ਼ਤੀ, ਭਾਰਤ ਦੇ ਸਾਬਕਾ ਚੀਫ ਜਸਟਿਸ ਹਾਕੀ ਉਲੰਪੀਅਨ ਅਜੀਤ ਸਿੰਘ ਵਰਗੇ ਲੋਕ ਪੜ੍ਹ ਕੇ ਵੱਡੇ ਅਹੁਦਿਆਂ ਦੇ ਪੁੱਜੇ ਜੋ ਕਿ ਮਾਣ ਵਾਲੀ ਗੱਲ ਸੀ ਅਤੇ ਦੇਸ਼ ਵਿੱਚ ਕਾਲਜ ਦਾ ਨਾਂ ਰੌਸ਼ਨ ਕੀਤਾ ਪਰ ਇਸ ਦੇ ਉਲਟ ਹੁਣ ਇਹਨਾਂ ਰੈਗੂਲਰ ਪੂਰੇ ਨਿਯਮਾਂ ਨਾਲ ਭਰਤੀ ਪ੍ਰੋਫੈਸਰ ਸਾਹਿਬਾਨ ਨੂੰ ਧੱਕੇ ਨਾਲ ਕਾਲਜ ਤੋਂ ਬਾਹਰ ਕੱਢਣ ਦੇ ਮਸਲੇ ਨੇ ਵੀ ਪੂਰੇ ਦੇਸ਼ ਵਿੱਚ ਇਸ ਕਾਲਜ ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ ਹੈ, ਉਹਨਾਂ ਕਿਹਾ ਕਿ ਪਹਿਲਾਂ ਮਾਂ ਬੋਲੀ ਪੰਜਾਬੀ ਦੇ ਐਮ.ਏ. ਕੋਰਸ ਬਿਨਾਂ ਕਿਸੇ ਵਜ੍ਹਾ ਤੋਂ ਬੰਦ ਕਰ ਦਿੱਤੇ ਗਏ ,ਫਿਰ ਸੀਨੀਅਰ ਅਧਿਆਪਕ ਪ੍ਰੋਫੈਸਰ ਕੁਲਦੀਪ ਸਿੰਘ ,ਪ੍ਰੋ ਮਨਜੀਤ ਕੌਰ ਆਜ਼ਾਦ ਅਤੇ ਇਤਿਹਾਸ ਦੇ ਪ੍ਰੋਫੈਸਰ ਲਕਸ਼ਮਿੰਦਰਾ ਭੋਰੀਵਾਲ ਨੂੰ ਕਾਲਜ ਤੋਂ ਬਾਹਰ ਕੱਢਿਆ ਪਰ ਕਾਲਜ ਨੂੰ ਇਹਨਾਂ ਅਧਿਆਪਕਾਂ ਨੂੰ ਕਾਲਜ ਵਿੱਚ ਹੁੰਦੇ ਹੋਏ ਤਿੰਨ ਹੋਰ ਅਧਿਆਪਕਾਂ ਦੀ ਲੋੜ ਹੈ, ਮੈਨਜਮੈਂਟ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜਲਦ ਇਹ ਅਧਿਆਪਕਾਂ ਨੂੰ ਤੁਰੰਤ ਨੌਕਰੀ ਤੇ ਵਾਪਸ ਲਿਆ ਜਾਵੇ ਨਹੀਂ ਤਾਂ ਸਾਡੀ ਪਾਰਟੀ ਵਲੋਂ ਹਰ ਬਣਦੀ ਮਦਦ ਅਤੇ ਕਰਵਾਈ ਕੀਤੀ ਜਾਵੇਗੀ, ਇਸ ਮੌਕੇ ਗੁਰਚਰਨ ਸਿੰਘ ਭੁੱਲਰ ਮੈਂਬਰ ਪੀ.ਏ.ਸੀ. ਅਤੇ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ, ਤੇਜਿੰਦਰ ਸਿੰਘ ਦਿਓਲ ਸੂਬਾ ਯੂਥ ਪ੍ਰਧਾਨ, ਗੁਰਜੰਟ ਸਿੰਘ ਕੱਟੂ ਪੀ. ਏ. ਸਿਮਰਨਜੀਤ ਸਿੰਘ ਮਾਨ, ਜਤਿੰਦਰ ਸਿੰਘ ਥਿੰਦ,ਜਗਜੀਤ ਸਿੰਘ ਦਫਤਰ ਸਕੱਤਰ, ਸੂਰਤ ਸਿੰਘ ਮਮਦੋਟ ਜ਼ਿਲਾ ਪ੍ਰਧਾਨ ਕਿਸਾਨ ਵਿੰਗ, ਪਰਗਟ ਸਿੰਘ ਵਾਹਕੇ ਮੁਖ ਬੁਲਾਰਾ ਫਿਰੋਜ਼ਪੁਰ, ਇਕਬਾਲ ਸਿੰਘ, ਗੁਰਵਿੰਦਰ ਸਿੰਘ ਯੂਥ ਪ੍ਰਧਾਨ ਫਿਰੋਜ਼ਪੁਰ, ਗਿਆਨ ਸਿੰਘ ਮੰਡ,ਬੋਹੜ ਸਿੰਘ ਥਿੰਦ, ਨਿਸ਼ਾਨ ਸਿੰਘ, ਪਰਮਜੀਤ ਸਿੰਘ, ਬਾਬਾ ਮਲਕੀਤ ਸਿੰਘ, ਕਰਤਾਰ ਸਿੰਘ, ਸੁੱਚਾ ਸਿੰਘ, ਰਣਜੀਤ ਸਿੰਘ, ਹਰਜੀਤ ਸਿੰਘ, ਸੁਖਦੇਵ ਸਿੰਘ, ਬਲਵੀਰ ਸਿੰਘ ਮੁੱਦਕੀ, ਮੇਹਰ ਸਿੰਘ, ਗੁਰਲਾਲ ਸਿੰਘ,ਪ੍ਰੋਫੈਸਰ ਗੁਰਤੇਜ ਸਿੰਘ ਕੋਹਾਰਵਾਲਾ, ਰਾਜਨ ਨਰੂਲਾ ਬੀ.ਪੀ.ਈ.ਓ, ਸੁਖਵਿੰਦਰ ਸਿੰਘ ਭੁੱਲਰ, ਜਸਪ੍ਰੀਤ ਸਿੰਘ ਪੁਰੀ, ਕਪਿਲ ਦੇਵ, ਵਿਨੋਦ ਕੁਮਾਰ ਗਰਗ, ਸਰਬਜੀਤ ਸਿੰਘ ਭਾਵੜਾ, ਗੁਰਚਰਨ ਸਿੰਘ ਚੰਨ ਬਲਾਕ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਆਦਿ ਹਾਜ਼ਰ ਸਨ

Related Articles

Leave a Comment