Home » ਜ਼ਿਲ੍ਹਾ ਅੰਮ੍ਰਿਤਸਰ ‘ਚ ਖੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਬਲਾਕ ਪੱਧਰੀ ਟੂਰਨਾਂਮੈਂਟ

ਜ਼ਿਲ੍ਹਾ ਅੰਮ੍ਰਿਤਸਰ ‘ਚ ਖੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਬਲਾਕ ਪੱਧਰੀ ਟੂਰਨਾਂਮੈਂਟ

ਰੱਸਾਕਸੀ ਅਤੇ ਫੁੱਟਬਾਲ ਦੇ ਮੁਕਾਬਲੇ ਵਿੱਚ ਅਕਾਲ ਅਕੈਡਮੀ ਚੌਗਾਵਾਂ ਨੇ ਪਹਿਲੇ ਸਥਾਨ ਹਾਸਲ ਕੀਤੇ

by Rakha Prabh
14 views
ਅੰਮ੍ਰਿਤਸਰ 9 ਸਤੰਬਰ ( ਰਣਜੀਤ ਸਿੰਘ ਮਸੌਣ) ਖੇਡ ਵਿਭਾਗ, ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਬਲਾਕ ਪੱਧਰੀ, ਜ਼ਿਲ੍ਹਾ ਪੱਧਰੀ ਅਤੇ ਰਾਜ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ।  ਇਹਨਾਂ ਖੇਡਾਂ ਵਿੱਚ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਮਿਤ ਤਲਵਾੜ ਦੀ ਰਹਿਨੁਮਾਈ ਹੇਠ ਵੱਖ-ਵੱਖ ਬਲਾਕਾਂ ਵਿੱਚ ਬਲਾਕ ਪੱਧਰ ਟੂਰਨਾਂਮੈਂਟ ਕਰਵਾਏ ਗਏ। ਇਹ ਜਾਣਕਾਰੀ ਦਿੰਦਿਆ ਹੋਇਆਂ ਸੁਖਚੈਨ ਸਿੰਘ ਜ਼ਿਲ੍ਹਾ ਸਪੋਰਟਸ ਅਫ਼ਸਰ, ਅੰਮ੍ਰਿਤਸਰ ਨੇ ਦੱਸਿਆ ਕਿ ਬਲਾਕ ਪੱਧਰ ਟੂਰਨਾਂਮੈਂਟ ਵਿੱਚ ਕੁੱਲ 8 ਖੇਡਾਂ (ਫੁੱਟਬਾਲ, ਕਬੱਡੀ ਨੈਸ਼ਨਲ ਸਟਾਈਲ, ਕਬੱਡੀ ਸਰਕਲ ਸਟਾਈਲ, ਖੋਹ-ਖੋਹ, ਐਥਲੈਟਿਕਸ, ਵਾਲੀਬਾਲ ਸਮੈਸਿੰਗ, ਵਾਲੀਬਾਲ ਸੂਟਿੰਗ, ਰੱਸਾਕਸੀ) ਕਰਵਾਈਆ ਜਾ ਰਹੀਆਂ ਹਨ।
ਮਿਊਂਸੀਪਲ ਕਾਰਪੋਰੇਸ਼ਨ ਵਿੱਚ ਬਲਾਕ ਪੱਧਰ ਟੂਰਨਾਂਮੈਂਟ ਖਾਲਸਾ ਕਾਲਜੀਏਟ ਸੀ:ਸੈ:ਸਕੂਲ ਵਿਖੇ ਕਰਵਾਏ ਗਏ। ਇਹਨਾਂ ਖੇਡਾਂ ਵਿੱਚ ਲਗਭਗ 346 ਖਿਡਾਰੀਆਂ ਨੇ ਭਾਗ ਲਿਆ।  ਗੇਮ ਵਾਲੀਬਾਲ 21 ਲੜਕਿਆਂ ਦੇ ਮੁਕਾਬਲੇ ਵਿੱਚ ਕੋਚਿੰਗ ਸੈਂਟਰ ਖਾਲਸਾ ਸਕੂਲ ਨੇ ਪਹਿਲਾਂ ਸਥਾਨ ਅਤੇ ਖਾਲਸਾ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜਦਕਿ ਲੜਕੀਆਂ ਦੇ ਮੁਕਾਬਲੇ ਵਿੱਚ ਖਾਲਸਾ ਕਾਲਜ ਫ਼ਾਰ ਵੂਮੈਨ ਨੇ ਪਹਿਲਾ ਸਥਾਨ, ਸ:ਸ:ਸ:ਸ: ਮਾਲ ਰੋਡ ਨੇ ਦੂਜਾ ਸਥਾਨ ਅਤੇ ਖਾਲਸਾ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗੇਮ ਫੁੱਟਬਾਲ ਵਿੱਚ ਅੰ-21 ਲੜਕੀਆਂ ਦੇ ਮੁਕਾਬਲੇ ਵਿੱਚ ਬੀ.ਬੀ.ਕੇ.ਡੀ.ਏ.ਵੀ.ਕਾਲਜ ਨੇ ਪਹਿਲਾਂ ਸਥਾਨ ਅਤੇ ਫੁੱਟਬਾਲ ਕੋਚਿੰਗ ਸੈਂਟਰ ਖਾਲਸਾ ਕਾਲਜ ਸੀ:ਸੈ: ਸਕੂਲ ਅੰਮ੍ਰਿਤਸਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੇਮ ਕਬੱਡੀ ਨੈਸ਼ਨਲ ਸਟਾਈਲ 21 ਲੜਕਿਆਂ ਦੇ ਮੁਕਾਬਲੇ ਵਿੱਚ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਮਾਹਲ ਨੇ ਪਹਿਲਾ ਸਥਾਨ ਅਤੇ ਸਾਰਾਗੜੀ ਮੈਮੋਰੀਅਲ ਸ:ਸ: ਟਾਊਨ ਹਾਲ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
  ਬਲਾਕ ਰਈਆ ਵਿੱਚ ਬਲਾਕ ਪੱਧਰ ਟੂਰਨਾਂਮੈਂਟ ਸ:ਸੀ:ਸੈ:ਸਕੂਲ ਖਲਚੀਆਂ ਵਿਖੇ ਕਰਵਾਏ ਗਏ ।  ਇਹਨਾਂ ਖੇਡਾਂ ਵਿੱਚ ਲਗਭਗ 410 ਖਿਡਾਰੀਆਂ ਨੇ ਭਾਗ ਲਿਆ। ਗੇਮ ਫੁੱਟਬਾਲ ਅੰ-21 ਲੜਕਿਆ ਵਿੱਚ ਬਿਆਸ ਕਲੱਬ ਨੇ ਪਹਿਲਾ ਸਥਾਨ ਅਤੇ ਓਲੰਪੀਅਨ ਦਿਲਪ੍ਰੀਤ ਸ:ਸ:ਸ:ਸ:ਸਕੂਲ ਬੁਤਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੇਮ ਖੋਹ-ਖੋਹ ਅੰ-21 ਲੜਕਿਆਂ ਦੇ ਮੁਕਾਬਲੇ ਵਿੱਚ ਗ੍ਰਾਮ ਪੰਚਾਇਤ ਸੁਧਾਰ ਰਾਜਪੂਤਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗੇਮ ਰੱਸਾ ਕਸੀ ਵਿੱਚ ਅੰ-21 ਲੜਕਿਆਂ ਦੇ ਮੁਕਾਬਲੇ ਵਿੱਚ ਗ੍ਰਾਮ ਪੰਚਾਇਤ ਜੋਧ ਬਲਾਕ ਰਈਆ ਨੇ ਪਹਿਲਾ ਸਥਾਨ ਦਸ਼ਮੇਸ਼ ਸੀ:ਸੈ:ਸਕੂਲ ਬਾਬਾ ਬਕਾਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਬਲਾਕ ਮਜੀਠਾ ਵਿੱਚ ਸ੍ਰੀ ਦਸ਼ਮੇਸ਼ ਪਬਲਿਕ ਸੀ:ਸੈ:ਸਕੂਲ ਮਜੀਠਾ ਕੋਟਲਾ ਸੁਲਤਾਨ ਸਿੰਘ ਵਿਖੇ ਬਲਾਕ ਪੱਧਰ ਟੂਰਨਾਂਮੈਂਟ ਕਰਵਾਇਆ ਗਿਆ। ਇਹਨਾਂ ਖੇਡਾਂ ਵਿੱਚ ਲਗਭਗ 394 ਖਿਡਾਰੀਆਂ ਨੇ ਭਾਗ ਲਿਆ।  ਗੇਮ ਖੋਹ ਖੋਹ ਦੇ ਅੰ-21 ਲੜਕੀਆਂ ਦੇ ਮੁਕਾਬਲੇ ਵਿੱਚ  ਪਹਿਲਾ ਸਥਾਨ ਕੱਥੂਨਗਲ ਨੇ ਪਹਿਲਾ ਸਥਾਨ ਅਤੇ ਸੱਤਿਆ ਭਾਰਤੀ ਫੱਤੂਭੀਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੇਮ ਕਬੱਡੀ ਸਰਕਲ ਸਟਾਈਲ ਦੇ ਅੰ-21 ਲੜਕਿਆਂ ਦੇ ਮੁਕਾਬਲੇ ਵਿੱਚ ਸ:ਸ:ਸ:ਸ: ਸੋਹੀਆ ਕਲਾਂ ਨੇ ਪਹਿਲਾ ਸਥਾਨ ਅਤੇ ਖਾਲਸਾ ਕਾਲਜ ਚਵਿੰਡਾ ਦੇਵੀ ਨੇ ਦੂਜਾ ਸਥਾਨ ਜਦ ਕਿ ਪਿੰਡ ਟਰਪਾਈ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗੇਮ ਵਾਲੀਬਾਲ ਅੰ-21 ਲੜਕਿਆਂ ਦੇ ਮੁਕਾਬਲੇ ਵਿੱਚ ਤਲਵੰਡੀ ਖੁੰਮਣ ਨੇ ਪਹਿਲਾਂ ਸਥਾਨ ਅਤੇ ਮਜੀਠਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਬਲਾਕ ਤਰਸਿੱਕਾ ਵਿੱਚ ਸ:ਸੀ:ਸ:ਸਕੂਲ ਤਰਸਿੱਕਾ ਵਿਖੇ ਬਲਾਕ ਪੱਧਰ ਟੂਰਨਾਂਮੈਂਟ ਕਰਵਾਇਆ ਗਿਆ। ਇਹਨਾਂ ਖੇਡਾਂ ਵਿੱਚ ਲਗਭਗ 595 ਖਿਡਾਰੀਆਂ ਨੇ ਭਾਗ ਲਿਆ। ਗੇਮ ਕਬੱਡੀ ਨੈਸ਼ਨਲ ਸਟਾਈਲ ਵਿੱਚ ਅੰ-21 ਲੜਕਿਆਂ ਦੇ ਮੁਕਾਬਲੇ ਵਿੱਚ ਭੀਲੋਵਾਲ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ ਜਦਕਿ ਲੜਕੀਆਂ ਦੇ ਤਰਸਿੱਕਾ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗੇਮ ਐਥਲੈਟਿਕਸ ਦੇ ਅੰ-21 ਲੜਕੀਆਂ ਦੀ 100 ਮੀ: ਦੌੜ ਵਿੱਚ ਲਵਜੋਤ ਕੌਰ ਨੇ ਪਹਿਲਾ ਸਥਾਨ ਅਤੇ ਗੁਰਜੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਲੜਕੀਆਂ ਦੀ ਦੌੜ ਵਿੱਚ ਪਰਮਿੰਦਰ ਕੌਰ ਨੇ ਪਹਿਲਾ ਸਥਾਨ ਅਤੇ ਗੁਰਜੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਲੜਕਿਆਂ ਦੀ ਦੌੜ ਵਿੱਚ ਲਵਪ੍ਰੀਤ ਸਿੰਘ ਨੇ ਪਹਿਲਾ ਸਥਾਨ ਅਤੇ ਨਵਤਾਜ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 1500 ਮੀਟਰ ਲੜਕਿਆਂ ਦੀ ਦੌੜ ਵਿੱਚ ਲਵਪ੍ਰੀਤ ਸਿੰਘ ਨੇ ਪਹਿਲਾ ਸਥਾਨ ਅਤੇ ਸਾਹਿਲਪ੍ਰੀਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
                    ਬਲਾਕ ਚੌਗਾਵਾਂ ਵਿੱਚ ਬਲਾਕ ਪੱਧਰ ਟੂਰਨਾਂਮੈਟਂ ਸ਼ਹੀਦ ਮੇਵਾ ਸਿੰਘ ਸਟੇਡੀਅਮ ਲੋਪੋਕੇ ਵਿਖੇ ਕਰਵਾਏ ਗਏ। ਇਹਨਾਂ ਖੇਡਾਂ ਵਿੱਚ ਲਗਭਗ 420 ਖਿਡਾਰੀਆਂ ਨੇ ਭਾਗ ਲਿਆ। ਗੇਮ ਫੁੱਟਬਾਲ ਵਿੱਚ ਅੰ-21 ਲੜਕਿਆ ਦੇ ਮੁਕਾਬਲੇ ਵਿੱਚ ਅਕਾਲ ਅਕੈਡਮੀ ਚੌਗਾਵਾਂ ਨੇ ਪਹਿਲਾ ਸਥਾਨ, ਸੱਤਿਆ ਭਾਰਤੀ ਚੌਗਾਵਾਂ ਨੇ ਦੂਜਾ ਸਥਾਨ ਅਤੇ ਬਾਬਾ ਜਾਗੋ ਸ਼ਹੀਦ ਆਦਰਸ਼ ਸ. ਕੋਹਾਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗੇਮ ਵਾਲੀਬਾਲ ਵਿੱਚ ਅੰ-21 ਲੜਕਿਆਂ ਦੇ ਮੁਕਾਬਲੇ ਵਿੱਚ ਚੌਗਾਵਾਂ ਦੀ ਟੀਮ ਨੇ ਪਹਿਲਾ ਸਥਾਨ ਅਤੇ ਐਸ.ਬੀ.ਐਮ.ਐਸ ਲੋਪੋਕੇ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੇਮ ਰੱਸਾਕਸੀ ਅੰ-21 ਲੜਕਿਆਂ ਦੇ ਮੁਕਾਬਲੇ ਵਿੱਚ ਅਕਾਲ ਅਕੈਡਮੀ ਚੌਗਾਵਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗੇਮ ਕਬੱਡੀ ਨੈਸ਼ਨਲ ਸਟਾਈਲ ਅੰ-21 ਲੜਕਿਆਂ ਦੇ ਮੁਕਾਬਲੇ ਸੱਤਿਆ ਭਾਰਤੀ ਸ. ਚੌਗਾਵਾਂ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਗੇਮ ਕਬੱਡੀ ਸਰਕਲ ਸਟਾਈਲ ਲੜਕਿਆਂ ਦੇ ਮੁਕਾਬਲੇ ਵਿੱਚ ਸ:ਸ:ਸ:ਸ: ਸਾਰੰਗੜਾ ਅਤੇ ਟਪਿਆਲਾ ਕਲੱਬ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੇਮ ਖੋਹ ਖੋਹ ਦੇ ਅੰ-21 ਲੜਕੀਆਂ ਦੇ ਮੁਕਾਬਲੇ ਵਿੱਚ ਸ:ਸ:ਸ:ਸ: ਟਪਿਆਲਾ ਨੇ ਪਹਿਲਾ ਸਥਾਨ ਅਤੇ ਸੱਤਿਆ ਭਾਰਤੀ ਸਕੂਲ ਚੌਗਾਵਾਂ ਨੇ ਦੂਜਾ ਸਥਾਨ ਅਤੇ ਸੈਕਰਡ ਹਾਰਟ ਸਕੂਲ ਕੜਿਆਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Related Articles

Leave a Comment