ਜ਼ੀਰਾ 7 ਅਕਤੂਬਰ ( ਗੁਰਪ੍ਰੀਤ ਸਿੰਘ ਸਿੱਧੂ )
ਪੰਜਾਬ ਯੂ – ਟੀ- ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਮੁਲਾਜ਼ਮ ਮੰਗਾਂ ਨੂੰ ਲੈ ਕੇ 39 ਸੈਕਟਰ ਦਾਣਾ ਮੰਡੀ ਚੰਡੀਗੜ੍ਹ ਵਿਖੇ ਹੋ ਰਹੀ ਸੂਬਾ ਪੱਧਰੀ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਝੰਡੇ ਹੇਠ ਪੀਡਬਲਿਊਡੀ ਫੀਲਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਅਤੇ ਮਕੈਨਿਕਲ ਫ਼ੀਲਡ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਸਾਂਝੀ ਮੀਟਿੰਗ ਪ ਸ ਸ ਫ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਮੋਤੀ ਬਾਗ ਜ਼ੀਰਾ ਵਿਖੇ ਵਿਖੇ ਹੋਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਸਸਫ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ , ਮਕੈਨਿਕਲ ਫ਼ੀਲਡ ਵਰਕਸ਼ਾਪ ਵਰਕਰਜ਼ ਯੂਨੀਅਨ ਪ੍ਰਧਾਨ ਗੁਰਮੀਤ ਸਿੰਘ ਜੰਮੂ, ਬਲਵੰਤ ਸਿੰਘ ਮਿਸ਼ਰੀ ਵਾਲਾ ਪ੍ਰਧਾਨ ਪੀਡਬਲਿਊਡੀ ਫੀਲਡ ਵਰਕਸ਼ਾਪ ਵਰਕਰਜ਼ ਨੇ ਕਿਹਾ ਕਿ ਚੰਡੀਗੜ੍ਹ ਵਿਖੇ ਹੋ ਰਹੀ ਰੋਸ ਭਰਪੂਰ ਰੈਲੀ ਅਤੇ ਰੋਸ ਮਾਰਚ ਸਬੰਧੀ ਤਿਆਰੀਆ ਨੂੰ ਲੈਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰ ਰੈਲੀ ਵਿਚ ਸ਼ਾਮਿਲ ਹੋ ਕੇ ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਇੱਕ ਮੰਚ ਤੇ ਸੰਵਿਧਾਨ ਦੇ ਅੰਦਰ ਰਹਿ ਕੇ ਮੁਕੰਮਲ ਕਰਵਾਉਣ ਲਈ ਇਕੱਠੇ ਹੋ ਸਕਣ l ਉਨ੍ਹਾਂ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ, ਕੱਚੇ ਕਾਮਿਆਂ ਨੂੰ ਪੱਕੇ ਕਰਵਾਉਣ, 1 ਜਨਵਰੀ 2015 ਅਤੇ 2017 ਦੇ ਪੱਤਰ ਰੱਦ ਕਰਵਾਉਣ, ਕੱਟੇ ਗਏ 37 ਭੱਤੇ ਬਹਾਲ ਕਰਵਾਉਣ, ਪੈਨਸ਼ਨਰਜ਼ ਦੇ ਬਣਦੇ 2.59 ਦੇ ਗੁਣਾਂਕ, ਨੈਸ਼ਨਲ ਅਧਾਰ ਤੇ ਪੈਨਸ਼ਨਾਂ ਦੀ ਸੋਧਾਈ, ਸਾਢੇ ਪੰਜ ਸਾਲ ਦਾ ਬਕਾਇਆ ਯੱਕ-ਮੁਸ਼ਤ ਡੀ. ਏ 34 ਪ੍ਰਤੀਸ਼ਤ ਤੋਂ ਵਧਾਕੇ ਕੇਂਦਰੀ ਤਰਜ ਤੇ 42 ਪ੍ਰਤੀਸ਼ਤ ਕਰਨ , ਕੈਸ਼ਲੈਸ ਹੈਲਥ ਯੋਜਨਾ ਵਰਗੇ ਹੱਕ ਅਤੇ ਜਾਇਜ ਮੰਗਾਂ ਦੀ ਪੂਰਤੀ ਕਰਨ ਅਤੇ ਜਮੂਹਰੀ ਹੱਕਾਂ ਦੀ ਰਾਖੀ ਲਈ ਕਾਲੇ ਕਾਨੂੰਨ ਐਸਮਾ ਵਰਗੇ ਰੱਦ ਕਰਵਾਉਣ ਲਈ ਸੰਘਰਸ਼ ਦਾ ਪਿੜ ਮੱਲਦੇ ਹੋਏ 14 ਅਕਤੂਬਰ ਨੂੰ ”ਪੰਜਾਬ ਸਰਕਾਰ ਦੀ ਸਾਜਸ਼ੀ ਚੁੱਪ ਨੂੰ ਤੋੜਨ ਲਈ ਸੂਬਾ ਪੱਧਰੀ ਰੈਲੀ ਵਿਚ ਸ਼ਾਮਿਲ ਹੋਣਗੇ। ਇਸ ਮੌਕੇ ਮੀਟਿੰਗ ਵਿੱਚ ਇੰਜ਼ ਜਗਦੀਪ ਸਿੰਘ ਮਾਂਗਟ ਜ਼ਿਲ੍ਹਾ ਜਰਨਲ ਸਕੱਤਰ , ਸੰਜੀਵ ਕੁਮਾਰ ਕੈਸ਼ੀਅਰ ਮਕੈਨਿਕਲ ਵਰਕਸ਼ਾਪ, ਮਨਜੀਤ ਕੁਮਾਰ ਸੰਜੀਵ ਕੁਮਾਰ ਸ਼ਰਮਾ, ਰਾਮਵੀਰ ਸਿੰਘ , ਮੁਕੇਸ਼ ਕੁਮਾਰ , ਨਵਜੋਤ ਕੁਮਾਰ , ਬਾਲਕ ਰਾਮ, ਪੀਡਬਲਿਊਡੀ ਫੀਲਡ ਵਰਕਸ਼ਾਪ ਦੇ ਜਰਨਲ ਸਕੱਤਰ ਸੁਲੱਖਣ ਸਿੰਘ,ਸੀਨੀਅਰ ਮੀਤ ਪ੍ਰਧਾਨ ਪੰਮਾ ਸਿੰਘ, ਬਲਵਿੰਦਰ ਸਿੰਘ , ਰਣਜੀਤ ਸਿੰਘ, ਪਿੱਪਲ ਸਿੰਘ, ਬਲਦੇਵ ਸਿੰਘ, ਸੁਲੱਖਣ ਸਿੰਘ, ਦੇਸ ਰਾਜ , ਪ੍ਰਕਾਸ਼ ਚੰਦ,ਰਾਜ ਕੁਮਾਰ,ਸਿੰਦ ਸਿੰਘ, ਉਂਕਾਰ ਸਿੰਘ ਆਦਿ ਹਾਜ਼ਰ ਸਨ।