ਮਲੋਟ 24 ਸਤੰਬਰ ( ਗੁਰਪ੍ਰੀਤ ਸਿੰਘ ਸਿੱਧੂ/ ਪ੍ਰੇਮ ਗਰਗ) ਪੰਜਾਬ ਯੂ -ਟੀ- ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਦਿੱਤੇ ਸੱਦੇ ਤਹਿਤ ਸਮੂਹ ਮੁਲਾਜ਼ਮ ਜਥੇਬੰਦੀਆਂ ਅਤੇ ਅਤੇ ਪੈਨਸ਼ਨ ਵੱਲੋਂ ਦਾਣਾ ਮੰਡੀ ਮਲੋਟ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਵਿਸ਼ਾਲ ਰੋਸ ਰੈਲੀ ਕੀਤਾ ਗਿਆ। ਇਸ ਮੌਕੇ ਦਾਣਾ ਮੰਡੀ ਮਲੋਟ ਵਿਖੇ ਰੋਸ ਰੈਲੀ ਨੂੰ ਸਾਂਝਾਂ ਫਰੰਟ ਦੇ ਆਗੂ ਮਨੋਹਰ ਲਾਲ ਸ਼ਰਮਾ, ਸੁਖਦਰਸ਼ਨ ਜੱਗਾ , ਪਾਵਨ ਕੁਮਾਰ , ਸੁਖਵਿੰਦਰ ਸਿੰਘ ਦੋਦਾ , ਜੋਗਿੰਦਰ ਸਿੰਘ , ਹਰਭਜਨ ਸਿੰਘ, ਕਰਮਜੀਤ ਸ਼ਰਮਾ ,ਬਲਵੀਰ ਸਿੰਘ ਸਿਵਿਆ , ਲਖਵਿੰਦਰ ਕੌਰ, ਧਨਵੰਤ ਸਿੰਘ, ਗਗਨਦੀਪ ਸਿੰਘ ,ਭਜਨ ਸਿੰਘ, ਪ੍ਰੇਮ ਚਾਵਲਾ, ਦਰਸ਼ਨ ਮੋੜ, ਦਰਸ਼ਨ ਸਿੰਘ, ਪਵਨ ਮੋਗਾ, ਇੰਦਰਜੀਤ ਸਿੰਘ ਖੀਵਾ, ਰੇਸ਼ਮ ਲਾਲ, ਅੰਮ੍ਰਿਤਪਾਲ, ਅਮਰਜੀਤ ਸਿੰਘ, ਚੰਦ ਸਿੰਘ ਡੌਡ, ਓਮ ਪ੍ਰਕਾਸ਼, ਸਿਕੰਦਰ ਸਿੰਘ ਧਾਲੀਵਾਲ, ਰਾਕੇਸ਼ ਕੁਮਾਰ ਸ਼ਰਮਾ, ਆਤਮਤੇਜ ਸ਼ਰਮਾ, ਸੁਰਿੰਦਰ ਧਾਗਾਵਾਲਾ , ਮੁਨਸ਼ੀ ਰਾਮ ਪਤੰਗਾ, ਵੀਰਬਰਿਦਰਜੀਤ ਪੁਰੀ ਫਰੀਦਕੋਟ ,
ਫੁੱਮਣ ਸਿੰਘ ਕਾਠਗੜ, ਪ੍ਰਗਟ ਜੰਬਰ , ਕਰਤਾਰ ਸਿੰਘ, ਬਲੋਰ ਸਿੰਘ ਆਦਿ ਸੰਬੋਧਨ ਕਰਦਿਆਂ ਆਗੂਆਂ ਨੇ ਪੰਜਾਬ ਸਰਕਾਰ ਦੀ ਨਿਖੇਦੀ ਕਰਦਿਆਂ ਕਿਹਾ ਕਿ। ਆਮ ਆਦਮੀ ਪਾਰਟੀ ਖੁਦ ਸੰਘਰਸ਼ ਵਿਚੋਂ ਪੈਦਾ ਹੋਈ ਹੈ ਤੇ ਹੁਣ ਹੱਕਾਂ ਲਈ ਲੜਦੇ ਲੋਕਾਂ ਨੂੰ ਚੁੱਪ ਕਰਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਹਰ ਵਰਗ ਨਾਲ ਆਪਣੀ ਮਾਂ ਦੇ ਸਿਰ ਉਪਲ ਹਥ ਰੱਖ ਕੇ ਸੁੰਹ ਖਾਦੀ ਸੀ ਕਿ ਮੰਗਾਂ ਸਬੰਧੀ ਕਿਸੇ ਵੀ ਮੁਲਾਜ਼ਮ ਨੂੰ ਧਰਨਾ ਨਹੀ ਦੇਣਾ ਪਵੇਗਾ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਸਰਕਾਰ ਬਣਦਿਆਂ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ।ਪਰ ਭਗਵੰਤ ਮਾਨ ਦੀ ਸਰਕਾਰ ਹੁਣ ਕੀਤੇ ਵਾਅਦਿਆਂ ਤੋਂ ਮੁੱਕਰਦੀ ਨਜ਼ਰ ਆਉਂਦੀਆਂ ਹੈ ਅਤੇ ਹੁਣ ਸਮੂਹ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਦਸਵੀਂ ਪਾਸ ਦੀ ਰੱਖੀਂ ਸਰਤ ਨੂੰ ਮੁੱਢੋਂ ਰੱਦ ਕਰਦੀ ਹੈ। ਇਸ ਦੌਰਾਨ ਸਮੂਹ ਆਗੂਆਂ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ,37 ਤਰ੍ਹਾਂ ਦੇ ਬੰਦ ਕੀਤੇ ਭੱਤੂ ,200 ਰੁਪਏ ਜੰਝੂਆ ਟੈਕਸ , ਕੱਚੇ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਪੱਕਾ ਕਰਨ, ਨਵੇਂ ਭਰਤੀ ਮੁਲਾਜ਼ਮਾਂ ਦੇ ਪੰਜਾਬ ਸਕੇਲ ਲਾਗੂ ਕਰਵਾਉਣ , ਦਰਜਾ ਚਾਰ ,ਵਣ ਵਿਭਾਗ ਮੁਲਾਜ਼ਮਾਂ, ਡਰਾਇਵਰਾਂ ਦੀ ਭਰਤੀ ਤੇ ਲਗਾਈਆਂ ਸ਼ਰਤਾਂ ਹਟਾਉਣ ਅਤੇ ਪੈਨਸ਼ਨਰ ਸਾਥੀਆਂ ਨੂੰ 2.59 ਗੁਣਾਂਕ ਨਾਲ ਪੈਨਸਨ ਲਾਗੂ ਕਰਨ ਦੀਆਂ ਮੰਗਾਂ ਨੂੰ ਜਲਦ ਲਾਗੂ ਨਾ ਕੀਤਾ ਗਿਆ ਤਾਂ 14 ਅਕਤੂਬਰ ਨੂੰ ਸੈਕਟਰ 39 ਦਾਣਾ ਮੰਡੀ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ ਜੋ 2024 ਦੀ ਪੋਲ ਖੋਲ ਰੈਲੀ ਦਾ ਕੰਮ ਕਰੇਗੀ। ਇਸ ਮੌਕੇ ਰੈਲੀ ਵਿਚ ਮੁਲਾਜ਼ਮ ਆਗੂ ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪਸਸਫ ਫਿਰੋਜ਼ਪੁਰ, ਬਲਵਿੰਦਰ ਸਿੰਘ ਭੁੱਟੋ ਜ਼ਿਲ੍ਹਾ ਪ੍ਰਧਾਨ ਜੀਟੀਯੂ, ਨਿਸ਼ਾਨ ਸਿੰਘ ਜ਼ਿਲ੍ਹਾ ਪ੍ਰਧਾਨ ਪੰਜਾਬ ਜੰਗਲਾਤ ਵਰਕਰਜ਼ ਯੂਨੀਅਨ ਫਿਰੋਜ਼ਪੁਰ, ਕੁਲਵਿੰਦਰ ਸਿੰਘ ਮਲੋਟ, ਕੁਲਵਿੰਦਰ ਸਿੰਘ ਗੁਨਿਆਣਾ,ਮੋਪਾ ਰਾਮ ਜਲਾਲਾਬਾਦ, ਦਰਸ਼ਨ ਸਿੰਘ ਭੁੱਲਰ ਫ਼ਿਰੋਜ਼ਪੁਰ, ਬਲਦੇਵ ਸਿੰਘ ਸ਼ਾਹੀਵਾਲ, ਮਹਿੰਦਰ ਸਿੰਘ ਕੌੜਿਆ ਵਾਲੀ, ਪਰਮਜੀਤ ਸਿੰਘ, ਮਨਜੀਤ ਸਿੰਘ ਥਾਂਦੇਵਾਲ, ਸਰਬਜੀਤ ਕੌਰ ਮਚਾਕੀ, ਬਲਰਾਜ ਸਿੰਘ ਮੌੜ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਮੋਗਾ, ਫਰੀਦਕੋਟ, ਫਿਰੋਜ਼ਪੁਰ, ਕੋਟਕਪੂਰਾ, ਮੁਕਤਸਰ, ਬਠਿੰਡਾ, ਫਾਜ਼ਿਲਕਾ, ਅਬੋਹਰ ਆਦਿ ਜਿਲ੍ਹਿਆਂ ਤੋਂ ਮੁਲਾਜ਼ਮ ਅਤੇ ਪੈਨਸ਼ਨਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਦੌਰਾਨ ਮੁਜ਼ਾਹਰਾ ਕਾਰੀਆਂ ਵੱਲੋਂ ਪੰਜਾਬ ਸਰਕਾਰ ਦੇ ਨਾਮ ਹੇਠ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ।