Home » ਅੰਮ੍ਰਿਤਸਰ ਵਿਖੇ ਸੈਰ ਸਪਾਟਾ ਨੂੰ ਪ੍ਰਫੁੱਲਤ ਕਰਨ ਲਈ ਖਰਚੇ ਜਾਣਗੇ 70 ਕਰੋੜ ਰੁਪਏ-ਡਿਪਟੀ ਕਮਿਸ਼ਨਰ

ਅੰਮ੍ਰਿਤਸਰ ਵਿਖੇ ਸੈਰ ਸਪਾਟਾ ਨੂੰ ਪ੍ਰਫੁੱਲਤ ਕਰਨ ਲਈ ਖਰਚੇ ਜਾਣਗੇ 70 ਕਰੋੜ ਰੁਪਏ-ਡਿਪਟੀ ਕਮਿਸ਼ਨਰ

by Rakha Prabh
57 views
ਅੰਮ੍ਰਿਤਸਰ, 1 ਸਤੰਬਰ (ਰਣਜੀਤ ਸਿੰਘ ਮਸੌਣ) ਕੇਂਦਰ ਸਰਕਾਰ ਵੱਲੋਂ ਸੂਬੇ ਵਿੱਚ ਸੈਰ ਸਪਾਟਾ ਨੂੰ ਪ੍ਰਫੁੱਲਤ ਕਰਨ, ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਤਹਿਤ ਸਵਦੇਸ਼ ਦਰਸ਼ਨ 2.0 ਨਾਲ ਅੰਮ੍ਰਿਤਸਰ ਅਤੇ ਕਪੂਰਥਲਾ ਜ਼ਿਲ੍ਹਿਆਂ ਨੂੰ ਚੁਣਿਆ ਗਿਆ ਹੈ ਅਤੇ ਇਨ੍ਹਾਂ ਦੋਹਾਂ ਜ਼ਿਲਿਆਂ ਵਿੱਚ 70-70 ਕਰੋੜ ਰੁਪਏ ਖਰਚ ਕੀਤੇ ਜਾਣਗੇ।
  ਇਸ ਸਬੰਧੀ ਅੱਜ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਵੱਲੋਂ ਐਲ:ਐਨ:ਟੀ ਦੇ ਸਲਾਹਕਾਰ ਅਤੇ ਜਿਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ, ਹੋਟਲ ਇੰਡਸਟਰੀ ਦੇ ਨੁਮਾਇੰਦਿਆਂ ਅਤੇ ਟੂਰ ਟਰੈਵਲ ਆਪਰੇਟਰਾਂ ਨਾਲ ਮੀਟਿੰਗ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲੇ ਵਿੱਚ ਸੈਰ ਸਪਾਟਾ ਨੂੰ ਪ੍ਰਫੁੱਲਤ ਕਰਨ ਲਈ ਕੇਂਦਰ ਸਰਕਾਰ ਦੇ ਸੈਰ ਸਪਾਟਾ ਵਿਭਾਗ ਵੱਲੋਂ 3 ਥੀਮ ਨਿਰਧਾਰਤ ਕੀਤੇ ਗਏ ਹਨ। ਜਿੰਨਾਂ ਵਿੱਚ ਧਾਰਮਿਕ, ਹੈਰੀਟੇਜ ਅਤੇ ਦੇਸ਼ ਭਗਤੀ ਟੂਰਿਜਮ ਹੈ। ਉਨ੍ਹਾਂ ਦੱਸਿਆ ਕਿ ਸਵਦੇਸ਼ ਦਰਸ਼ਨ 2.0 ਤਹਿਤ ਸ੍ਰੀ ਦਰਬਾਰ ਸਾਹਿਬ ਦੇ ਨਜਦੀਕ ਪੁਰਾਣੀਆਂ ਗਲੀਆਂ ਦਾ ਸੁੰਦਰੀਕਰਨ, ਪੁਲ ਮੋਰਾਂ ਦਾ ਵਿਕਾਸ, ਅੰਮ੍ਰਿਤਸਰ ਦੇ ਵਿਰਾਸਤੀ ਗੇਟਾਂ ਨੂੰ ਪੁਨਰ ਸੁਰਜੀਤ ਕਰਨਾ ਅਤੇ ਅਟਾਰੀ ਬਾਰਡਰ ਵਿਖੇ ਯਾਤਰੂਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਯਤਾਰੂਆਂ ਦੀ ਸਹੂਲਤ ਲਈ ਸਇਨੇਜ ਬੋਰਡ ਵੀ ਲਗਾਏ ਜਾਣਗੇ ਅਤੇ ਸੜਕੀ, ਰੇਲਵੇ ਅਤੇ ਏਅਰਪੋਰਟ ਆਵਾਜਾਈ ਨੂੰ ਬੇਹਤਰ ਬਣਾਇਆ ਜਾਵੇਗਾ।
  ਸ੍ਰੀ ਤਲਵਾੜ ਨੇ ਦੱਸਿਆ ਕਿ ਸਾਡਾ ਮੁੱਖ ਮਕਸਦ ਹੈ ਕਿ ਜੋ ਵੀ ਯਾਤਰੂ ਅੰਮ੍ਰਿਤਸਰ ਵਿਖੇ ਆਵੇ ਉਹ ਘੱਟੋ ਘੱਟ 3 ਦਿਨ ਤੱਕ ਰਹਿਣ ਨੂੰ ਤਰਜੀਹ ਦੇਵੇ ਜਿਸ ਨਾਲ ਜ਼ਿਲੇ ਦੀ ਆਰਥਿਤ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਯਾਤਰੂਆਂ ਨੂੰ ਇੱਥੇ ਇੱਕ ਤੋਂ ਵੱਧ ਦਿਨ ਰੁਕਣ ਲਈ ਅੰਮ੍ਰਿਤਸਰ ਦੀਆਂ ਇਤਿਹਾਸਕ ਅਤੇ ਵਿਰਾਸਤੀ ਇਮਾਰਤਾਂ ਨੂੰ ਉਜਾਗਰ ਕੀਤਾ ਜਾਵੇਗਾ ਤਾਂ ਜੋ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਅੰਮ੍ਰਿਤਸਰ ਦੇ ਇਤਿਹਾਸ ਪ੍ਰਤੀ ਪੂਰੀ ਜਾਣਕਾਰੀ ਮਿਲ ਸਕੇ। ਉਨ੍ਹਾਂ ਕਿਹਾ ਕਿ ਹੈਰੀਟੇਜ ਦੀ ਸਾਫ਼ ਸਫ਼ਾਈ ਨੂੰ ਲੈ ਕੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯਾਤਰੂਆਂ ਦੀ ਵਧੇਰੇ ਆਮਦ ਨੂੰ ਦੇਖਦੇ ਹੋਏ ਵਿਰਾਸਤੀ ਮਾਰਗ ਦਾ ਵਿਸਥਾਰ ਹੋਰ ਬਾਜ਼ਾਰਾਂ ਤੱਕ ਵੀ ਕੀਤਾ ਜਾ ਰਿਹਾ ਹੈ। ਜਿਸ ਨਾਲ ਸੈਲਾਨੀਆਂ ਨੂੰ ਰਾਹਤ ਮਿਲੇਗੀ।
  ਇਸ ਮੀਟਿੰਗ ਵਿੱਚ ਐਲ:ਐਨ:ਟੀ ਟੀਮ ਲੀਡਰ ਸ੍ਰੀਧਰ, ਮੈਡਮ ਸਾਇਨਾ, ਸ੍ਰੀ ਆਨੰਦ ਕੁਮਾਰ, ਸ੍ਰ ਜੁਗਰਾਜ ਸਿੰਘ ਡਿਪਟੀ ਮੈਨੇਜਰ ਪੰਜਾਬ ਟੂਰਿਜਮ, ਡਾ: ਹਰਪ੍ਰੀਤ ਸਿੰਘ ਸਹਾਇਕ ਡਾਇਰੈਕਟਰ ਜੀ:ਐਨ:ਡੀ:ਯੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਟਲ ਇੰਡਸਟਰੀ ਅਤੇ ਟੂਰ ਟਰੈਵਲ ਆਪਰੇਟਰਾਂ ਦੇ ਨੁਮਾਇੰਦੇ ਹਾਜਰ ਸਨ।

Related Articles

Leave a Comment