ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਸਬ-ਇੰਸਪੈਕਟਰ ਗੁਰਮੀਤ ਸਿੰਘ ਇੰਚਾਰਜ਼ ਸਾਂਝ ਕੇਂਦਰ ਕੇਂਦਰੀ, ਏ.ਐਸ.ਆਈ ਦਿਲਬਾਗ ਸਿੰਘ, ਮੁੱਖ ਸਿਪਾਹੀ ਗੁਰਚਰਨ ਸਿੰਘ ਵੱਲੋਂ ਮੌਨਸੂਨ ਸੀਜ਼ਨ ਦੇ ਸਬੰਧ ਵਿੱਚ ਸਬ-ਡਵੀਜ਼ਨ ਸਾਂਝ ਕੇਂਦਰ ਕੇਂਦਰੀ ਪਰ ਪਬਲਿਕ ਨੂੰ ਵਾਤਾਵਰਨ ਅਤੇ ਅੰਮ੍ਰਿਤਸਰ ਸ਼ਹਿਰ ਨੂੰ ਹਰਿਆ ਭਰਿਆ ਰੱਖਣ ਲਈ ਜਾਗਰੂਕ ਕੀਤਾ ਗਿਆ ਅਤੇ ਚਾਹਵਾਨ ਲੋਕਾਂ ਨੂੰ ਫ਼ਲਦਾਰ ਅਤੇ ਛਾਅ ਪੌਦੇ ਵੰਡੇ ਗਏ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਲਈ ਪ੍ਰੇਰਿਤ ਕੀਤਾ ਗਿਆ ਇਸੇ ਲੜ੍ਹੀ ਤਹਿਤ ਥਾਣਾ ਗੇਟ ਹਕੀਮਾਂ ਦੇ ਏਰੀਏ ਸਰਕਾਰੀ ਹਾਈ ਸਕੂਲ ਗੇਟ ਹਕੀਮਾਂ ਵਿੱਚ ਫ਼ਲਦਾਰ ਅਤੇ ਫੁੱਲਦਾਰ ਪੌਦੇ ਲਗਾਏ ਗਏ ਅਤੇ ਚਾਹਵਾਨ ਲੋਕਾਂ ਨੂੰ ਵੀ ਪੌਦੇ ਵੰਡੇ ਗਏ।