Home » ਸਰਕਾਰ ਵੱਲੋ ਕੀਤੇ ਕੰਮਾਂ ਨੂੰ ਸ਼ੋਸ਼ਲ ਮੀਡੀਆਂ ਰਾਹੀ ਘਰ ਘਰ ਪਹੁੰਚਾ ਕੇ ਜਾਗਰੂਕ ਕਰਨਾ ਜ਼ਰੂਰੀ-ਗਗਨਦੀਪ ਔਲਖ

ਸਰਕਾਰ ਵੱਲੋ ਕੀਤੇ ਕੰਮਾਂ ਨੂੰ ਸ਼ੋਸ਼ਲ ਮੀਡੀਆਂ ਰਾਹੀ ਘਰ ਘਰ ਪਹੁੰਚਾ ਕੇ ਜਾਗਰੂਕ ਕਰਨਾ ਜ਼ਰੂਰੀ-ਗਗਨਦੀਪ ਔਲਖ

by Rakha Prabh
37 views

ਮਲੋਟ,01 ਮਾਰਚ (ਪ੍ਰੇਮ ਗਰਗ)-

ਸਰਕਾਰ ਵੱਲੋ ਕੀਤੇ ਕੰਮਾਂ ਨੂੰ ਸ਼ੋਸ਼ਲ ਮੀਡੀਆਂ ਰਾਹੀ ਘਰ ਘਰ ਪਹੁੰਚਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਅਤਿ ਜ਼ਰੂਰੀ ਹੈ, ਇਹ ਗੱਲ ਸ਼ੁਕਰਵਾਰ ਨੂੰ ਐਡਵਰਡਗੰਜ ਗੈਸਟ ਹਾਊਸ ਵਿਖੇ ਆਪ ਪਾਰਟੀ ਦੇ ਜ਼ਿਲ•ਾਂ ਸ਼ੋਸ਼ਲ ਮੀਡੀਆ ਦੇ ਇੰਚਾਰਜ਼ ਗਗਨਦੀਪ ਸਿੰਘ ਔਲਖ ਨੇ ਜ਼ਿਲ•ਾਂ ਸ੍ਰੀ ਮੁਕਤਸਰ ਸਾਹਿਬ ਵਿੱਚ ਪੈਦੇ ਹਲਕਾ ਮਲੋਟ, ਲੰਬੀ, ਗਿੱਦੜਬਾਹਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਸ਼ੋਸ਼ਲ ਮੀਡੀਆ ਦੇ ਆਹੁਦੇਦਾਰਾਂ ਨਾਲ ਹੋਈ ਮੀਟਿੰਗ ਵਿੱਚ ਕਹੀ| ਇਸ ਮੌਕੇ ਲੋਕ ਸਭਾ ਫਿਰੋਜਪੁਰ ਦੇ ਇੰਚਾਰਜ਼ ਜਗਦੇਵ ਸਿੰਘ ਬਾਮ, ਜ਼ਿਲ•ਾਂ ਪ੍ਰਧਾਨ ਜਸ਼ਨ ਬਰਾੜ, ਬਖਸ਼ੀਸ਼ ਸਿੰਘ ਸੰਧੂ, ਪ੍ਰਗਟ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ| ਉਹਨਾਂ ਕਿਹਾ ਕਿ ਸਰਦਾਰ ਭਗਵੰਤ ਸਿੰਘ ਮਾਨ ਵੱਲੋ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਰਵਾਏ ਜਾ ਰਹੇ ਵਿਕਾਸ ਦੇ ਕੰਮਾਂ, ਜ਼ਿਲ•ਾਂ ਸ੍ਰੀ ਮੁਕਤਸਰ ਸਾਹਿਬ ਵਿੱਚ ਦੋ ਕੈਬਨਿਟ ਮੰਤਰੀ ਲੰਬੀ ਵਿੱਚ ਖੇਤੀ ਬਾੜੀ ਮੰਤਰੀ ਜੱਥੇਦਾਰ ਗੁਰਮੀਤ ਸਿੰਘ ਖੁੱਡੀਆਂ ਵੱਲੋ ਕਿਸਾਨਾਂ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਕੀਤੇ ਜਾ ਰਹੇ ਉਪਰਾਲੇ, ਕਿਸਾਨਾਂ ਨੂੰ ਖੇਤੀ ਵਿੱਚ ਵਿਭਿੰਨਤਾ ਲਿਆ ਕੇ, ਖੇਤੀਬਾੜੀ ਦੇ ਸੰਦਾਂ ਤੇ ਸਬਸਿਡੀ ਆਦਿ ਦੀ ਸਹੂਲਤ ਦੇ ਕੇ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ|
ਇਸੇ ਤਰ•ਾਂ ਮਲੋਟ ਦੀ ਵਿਧਾਇਕ ਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋ ਪਿੰਡਾਂ ਵਿ¾ਚ ਖੇਡ ਸਟੇਡੀਅਮ, ਪਿੰਡਾਂ ਦੀਆਂ ਗਲੀਆਂ, ਸ਼ਹਿਰ ਵਿੱਚ ਪੀਣ ਵਾਲੇ ਪਾਣੀ ਅਤੇ ਸੀਵਰੇਜ਼ ਦੇ ਗੰਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ 24 ਘੰਟੇ ਕਰਨ, ਬੇਟੀ ਪੜਾਓ-ਬੇਟੀ ਬਚਾਓ ਅਭਿਆਨ ਅਧੀਨ ਲੜਕੀਆਂ ਦੀ ਸਿੱਖਿਆ ਵਿੱਚ ਵਿਸ਼ੇਸ਼ ਸਹਿਯੋਗ ਦੇਣ, ਵਿਧਵਾਵਾਂ ਅਤੇ ਉਹਨਾਂ ਦੀ ਪੈਨਸ਼ਨ, ਇੱਕਲੀਆਂ ਰਹਿ ਰਹੀਆਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ, ਉਹਨਾਂ ਨੂੰ ਅਪਣੇ ਸਵੈ ਰੋਜ਼ਗਾਰ ਬਣਾਉਣ ਸਬੰਧੀ, ਨਵ ਜਨਮੀਆਂ ਲੜਕੀਆਂ ਦੇ ਜਨਮ, ਦੂਸਰੀ ਲੜਕੀ ਦੇ ਪੈਦਾ ਹੋਣ ਤੇ ਆਰਥਿਕ ਸਹਿਯੋਗ ਦੇ ਕੇ, ਜ਼ਰੂਰਤਮੰਦ ਮਰੀਜਾਂ ਨੂੰ ਖੁੱਦ ਚੈਕਅੱਪ ਕਰਕੇ ਅਪਣੇ ਪਰਿਵਾਰ ਦੀ ਤਰ•ਾਂ ਵਿਸ਼ੇਸ਼ ਧਿਆਨ ਦੇ ਕੇ ਬਿਨ•ਾਂ ਛੱਤ ਦੇ ਝੌਪੜੀਆਂ ਵਿੱਚ ਰਹਿ ਰਹੇ ਲੋਕਾਂ ਨੂੰ ਅਪਣੇ ਨਿਜੀ ਫੰਡ ਵਿ¾ਚੋ ਰਾਸ਼ੀ ਦੇ ਕੇ ਉਹਨਾਂ ਦਾ ਸਹਿਯੋਗ ਕੀਤਾ ਜਾ ਰਿਹਾ ਹੈ ਜੋ ਅੱਜ ਤੋ ਪਹਿਲਾਂ ਕਿਸੇ ਸਰਕਾਰ ਵਿੱਚ ਵੇਖਣ ਨੂੰ ਨਹੀ ਮਿਲਿਆ| ਇਸ ਲਈ ਪੰਜਾਬ ਸਰਕਾਰ ਅਤੇ ਉਹਨਾਂ ਦੇ ਵਿਧਾਇਕਾਂ ਅਤੇ ਮੰਤਰੀਆਂ ਵੱਲੋ ਕੀਤੇ ਜਾ ਰਹੇ ਕੰਮਾਂ ਨੂੰ ਘਰ ਘਰ ਪਹੁੰਚਾਉਣਾ ਅਤਿ ਜ਼ਰੂਰੀ ਹੈ ਤਾਂ ਕਿ ਵਿਰੋਧੀਆਂ ਵੱਲੋ ਕੀਤੇ ਜਾ ਰਹੇ ਝੂਠੇ ਪ੍ਰਚਾਰ ਤੋ ਲੋਕਾਂ ਨੂੰ ਸੱਚ ਵਿਖਾਇਆ ਜਾ ਸਕੇ| ਇਸ ਮੌਕੇ ਚੰਡੀਗੜ• ਤੋ ਆਈ ਟੀਮ ਦੇ ਸਮਨਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਲੋਕਾਂ ਦੀਆਂ ਸੇਵਾਵਾਂ ਲਈ ਸ਼ੁਰੂ ਕੀਤੇ ਕੰਮ ਆਪ ਦੀ ਸਰਕਾਰ ਆਪ ਦੇ ਦੁਆਰ,1076 ਰਾਹੀ ਘਰ-ਘਰ ਜਾ ਕੇ ਸੇਵਾਵਾਂ ਦੇਣ, ਸਰਕਾਰੀ ਹਸਪਤਾਲ ਵਿੱਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ, ਸਰਕਾਰੀ ਸਕੂਲਾਂ ਵਿੱਚ ਪ੍ਰਾਈਵੇਟ ਸਕੂਲਾਂ ਦੀ ਤਰ•ਾਂ ਦਿੱਤੀ ਜਾਣ ਵਾਲੀ ਸਿੱਖਿਆ ਨੂੰ ਸਾਰੇ ਸ਼ੋਸ਼ਲ ਮੀਡੀਆ ਦੇ ਆਹੁਦੇਦਾਰ ਅਪਣੇ ਅਪਣੇ ਤਰੀਕੇ ਨਾਲ ਘਰ ਘਰ ਪਹੁੰਚਾਉਣ ਤਾਂ ਕਿ ਲੋਕ ਜਾਗਰੂਕ ਹੋ ਕੇ ਪੰਜਾਬ ਸਰਕਾਰ ਵੱਲੋ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਉਠਾ ਸਕਣ| ਇਸ ਮੌਕੇ ਜ਼ਿਲ•ਾਂ ਮੀਡੀਆ ਇੰਚਾਰਜ਼ ਰਮੇਸ਼ ਅਰਨੀਵਾਲਾ ਤੋ ਇਲਾਵਾ ਜਿਲ•ਾਂ ਸ੍ਰੀ ਮੁਕਤਸਰ ਸਾਹਿਬ ਦੇ ਸਾਰੇ ਹਲਕਿਆਂ ਦੇ ਆਹੁਦੇਦਾਰ ਸ਼ਾਮਿਲ ਸਨ|

Related Articles

Leave a Comment