ਜ਼ੀਰਾ/ਫਿਰੋਜ਼ਪੁਰ, 17 ਨਵੰਬਰ ( ਗੁਰਪ੍ਰੀਤ ਸਿੰਘ ਸਿੱਧੂ ) :- ਪੀ.ਡਬਲਯੂ.ਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਪੰਜਾਬ ਦੀ 16ਵੀਂ ਦੋ ਰੋਜਾ ਸੂਬਾ ਕਾਨਫਰੰਸ ਅੱਜ ਦੇਸ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸਮਾਪਤ ਹੋਈ ਦੂਸਰੇ ਦਿਨ ਪ੍ਰਧਾਨਗੀ ਮੰਡਲ ਵਿੱਚ ਕਰਮਜੀਤ ਸਿੰਘ ਬੀਹਲਾ, ਤੀਰਥ ਸਿੰਘ ਬਾਸੀ, ਮੱਖਣ ਸਿੰਘ ਵਾਹਿਦਪੁਰ, ਅਨਿਲ ਬਰਨਾਲਾ, ਮੱਖਣ ਸਿੰਘ ਬਠਿੰਡਾ, ਸੁਖਚੈਨ ਸਿੰਘ, ਸਤਨਾਮ ਸਿੰਘ ਤਰਨਤਾਰਨ, ਕਰਮ ਸਿੰਘ ਰੋਪੜ, ਰਜਿੰਦਰ ਸਿੰਘ ਪਠਾਨਕੋਟ, ਰਣਵੀਰ ਸਿੰਘ ਟੂਸੇ, ਦਰਸਨ ਚੀਮਾ, ਬਲਰਾਜ ਮੌੜ ਸਾਮਲ ਸਨ। ਦੂਸਰੇ ਦਿਨ ਸਾਥੀ ਗੁਰਵਿੰਦਰ ਸਿੰਘ ਖਮਾਣੋਂ ਨੇ ਵਿੱਤ ਰਿਪੋਰਟ ਅਤੇ ਅਮਰਜੀਤ ਸਿੰਘ ਹੁਸ਼ਿਆਰਪੁਰ ਨੇ ਕ੍ਰਡੈਂਸੀਅਲ ਰਿਪੋਰਟ ਪੇਸ ਕੀਤੀ। ਜਿਸ ਤੇ ਵੱਖ ਵੱਖ ਸਾਥੀਆਂ ਨੇ ਵਿਚਾਰ ਪੇਸ ਕੀਤੇ ।ਇਸ ਡੈਲੀਗੇਟ ਅਜਲਾਸ ਨੂੰ ਸਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸਨ ਦੇ ਸੂਬਾ ਆਗੂ ਰਵਿੰਦਰ ਸਿੰਘ ਰਵੀ, ਪ.ਸ.ਸ.ਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਬੀਹਲਾ, ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਦੇ ਵਿੱਤ ਸਕੱਤਰ ਪਿ੍ਰੰਸੀਪਲ ਅਮਨਦੀਪ ਸਰਮਾ,ਪੁਰਾਣੀ ਪੈਨਸਨ ਬਹਾਲੀ ਸੰਘਰਸ ਕਮੇਟੀ ਦੇ ਕੁਲਦੀਪ ਵਾਲੀਆ,ਸੀ ਟੀ ਯੂ ਪੰਜਾਬ ਦੇ ਆਗੂ ਰਾਮ ਕਿ੍ਰਸਨ ਨੇ ਸੰਬੋਧਨ ਕਰਦੇ ਹੋਏ ਭਰਾਤਰੀ ਸੰਦੇਸ ਦਿੱਤੇ।ਜਨਰਲ ਸਕੱਤਰ ਵੱਲੋਂ ਪੇਸ ਕੀਤੀ ਗਈ ਕਾਰਵਾਈ ਰਿਪੋਰਟ ਤੇ ਸੂਬੇ ਭਰ ਵਿੱਚੋਂ 42 ਸਾਥੀਆਂ ਨੇ ਭਾਗ ਲਿਆ। ਕੁੱਝ ਸੋਧਾਂ ਤੋਂ ਬਾਅਦ ਰਿਪੋਰਟ ਨੂੰ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ।ਇਸ ਮੌਕੇ ਕਿਰਤੀ ਮਿਹਨਤੀ ਅਤੇ ਮੁਲਾਜਮਾਂ ਦੇ ਪੱਖ ਵਿੱਚ ਅਤੇ ਸਰਕਾਰ ਦੀਆਂ ਮੁਲਾਜਮ ਮਾਰੂ ਅਤੇ ਆਮ ਲੋਕਾਂ ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ ਕੁੱਝ ਮਤੇ ਵੀ ਪਾਸ ਕੀਤੇ ਗਏ। ਇਸ ਮੌਕੇ ਜਥੇਬੰਦੀ ਦੇ ਸੂਬਾ ਪੱਧਰੀ ਜੋ ਆਗੂ ਪਿਛਲੀ ਟਰਮ ਦੌਰਾਨ ਸੇਵਾ ਮੁਕਤ ਹੋਏ, ਵਲੰਟੀਅਰ ਅਤੇ ਇਸ ਅਜਲਾਸ ਲਈ ਬਣਾਈਆਂ ਗਈਆਂ ਸਬ ਕਮੇਟੀਆਂ ਦੇ ਸਾਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ। ਪੁਰਾਣੀ ਸੂਬਾ ਕਮੇਟੀ ਭੰਗ ਕਰਨ ਤੋਂ ਬਾਅਦ ਨਵੀਂ ਸੂਬਾ ਕਮੇਟੀ ਦਾ ਪੈਨਲ ਮੁਲਾਜਮਾਂ ਦੇ ਸੂਬਾ ਆਗੂ ਰਹੇ ਅਤੇ ਪੈਨਸਨਰ ਆਗੂ ਮਨਜੀਤ ਸਿੰਘ ਸੈਣੀ ਨੇ ਪੇਸ ਕੀਤਾ।ਜਿਸ ਪੈਨਲ ਨੂੰ ਹਾਊਸ ਨੇ ਸਰਬ ਸੰਮਤੀ ਨਾਲ ਪਾਸ ਕੀਤਾ। ਜਿਸ ਅਨੁਸਾਰ ਚੁਣੇ ਗਏ ਅਜਲਾਸ ਦੇ ਅੰਤ ਵਿੱਚ ਨਵੇਂ ਚੁਣੇ ਗਏ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ, ਜਨ ਸਕੱਤਰ ਫੁੰਮਣ ਸਿੰਘ ਕਾਠਗੜ, ਸੀਨੀਅਰ ਮੀਤ ਪ੍ਰਧਾਨ ਬਲਰਾਜ ਮੌੜ,ਅਮਰੀਕ ਸਿੰਘ ਸੇਖੋਂ, ਹਰਪ੍ਰੀਤ ਸਿੰਘ ਗਰੇਵਾਲ, ਦਰਸਨ ਚੀਮਾ ਸੰਗਰੂਰ, ਸਤਨਾਮ ਸਿੰਘ ਤਰਨਤਾਰਨ, ਲਖਵਿੰਦਰ ਸਿੰਘ ਖਾਨਪੁਰ ਪਟਿਆਲਾ,ਮੀਤ ਪ੍ਰਧਾਨ ਪੁਸਪਿੰਦਰ ਕੁਮਾਰ ਵਿਰਦੀ ਜਲੰਧਰ, ਗੁਰਦਰਸਨ ਸਿੰਘ ਪਟਿਆਲਾ, ਰਣਜੀਤ ਸਿੰਘ ਵਿਰਕ ਰੋਪੜ , ਸਤਿਅਮ ਮੋਗਾ, ਸਤਨਾਮ ਸਿੰਘ ਗੁਰਦਾਸਪੁਰ, ਦਰਸਨ ਸਰਮਾ ਬਠਿੰਡਾ, ਹਰਪਾਲ ਸਿੰਘ ਸੁਨਾਮ, ਜੁਆਇੰਟ ਸਕੱਤਰ ਸੁਖਦੇਵ ਸਿੰਘ ਜਾਜਾ, ਜਤਿੰਦਰ ਸਿੰਘ ਵਿਰਕ ਅੰਮਿ੍ਰਤਸਰ,ਰਾਮ ਲੁਭਾਇਆ ਦਿਵੇਦੀ ਰੋਪੜ, ਸੁਰੇਸ ਕੁਮਾਰ ਮੋਹਾਲੀ, ਵਿੱਤ ਸਕੱਤਰ ਬਲਜਿੰਦਰ ਸਿੰਘ ਤਰਨਤਾਰਨ, ਜੁਆਇੰਟ ਵਿੱਤ ਸਕੱਤਰ ਅਮਰੀਕ ਸਿੰਘ ਲੁਧਿਆਣਾ,ਅੰਗਰੇਜ ਸਿੰਘ ਅੰਮਿ੍ਰਤਸਰ, ਅਮਰਜੀਤ ਕੁਮਾਰ ਹੁਸ਼ਿਆਰਪੁਰ, ਪ੍ਰੈੱਸ ਸਕੱਤਰ ਰਣਵੀਰ ਸਿੰਘ ਟੂਸੇ, ਰਜਿੰਦਰ ਸਿੰਘ ਮਹਿਰਾ, ਸੁਖਬੀਰ ਸਿੰਘ ਢੀਂਡਸਾ,ਧਰਮਿੰਦਰ ਸਿੰਘ, ਤਰਸੇਮ ਲਾਲ ਛਿੱਤਰ ਪਾਲ ਸਿੰਘ ਮਾਨਸਾ ਦਰਸਨ ਸਿੰਘ ਸੰਧੂ, ਪ੍ਰੇਮ ਕੁਮਾਰ, ਹਰਪਾਲ ਸਿੰਘ ਗੁਰਦਾਸਪੁਰ, ਜਥੇਬੰਧਕ ਸਕੱਤਰ ਦਰਸਨ ਲਾਲ ਸੰਧੂ ਮਾਨਸਾ, ਪ੍ਰੇਮ ਕੁਮਾਰ ਗੋਰਾ, ਹਰਪਾਲ ਸਿੰਘ ਗੁਰਦਾਸਪੁਰ,ਸੁਬੇਗ ਸਿੰਘ ਤਰਨਤਾਰਨ ਇੰਦਰਜੀਤ ਰਿਸੀ ਫਿਰੋਜਪੁਰ, ਨਰਿੰਦਰ ਕੁਮਾਰ ਰੋਪੜ ,ਨਾਇਬ ਸਿੰਘ ਬਠਿੰਡਾ, ਟੇਕ ਚੰਦ ਮਾਹਿਲਪੁਰ, ਨਰਿੰਦਰ ਕੁਮਾਰ ਰੋਪੜ,ਸਾਹਿਬ ਸਿੰਘ ਬਠਿੰਡਾ, ਅਨਿਲ ਕੁਮਾਰ,ਐਡੀਟਰ ਦਰਸਨ ਸਿੰਘ ਫਿਰੋਜਪੁਰ, ਸਹਾਇਕ ਐਡੀਟਰ ਤਰਸੇਮ ਮਾਧੋਪੁਰੀ ਚੁਣੇ ਗਏ। ਪੁਸਪਿੰਦਰ ਕੁਮਾਰ ਬਿਰਦੀ ਨੇ ਸੂਬੇ ਭਰ ਵਿੱਚੋਂ ਆਏ ਸਾਰੇ ਆਗੂਆਂ ਅਤੇ ਡੈਲੀਗੇਟਾਂ ਦਾ ਹਾਰਦਿਕ ਧੰਨਵਾਦ ਕੀਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਜਸਵੀਰ ਸਿੰਘ ਖੋਖਰ, ਸੁਖਚੈਨ ਸਿੰਘ ਬਠਿੰਡਾ,ਅਮਰੀਕ ਸਿੰਘ ਸੇਖੋਂ, ਪੁਸਪਿੰਦਰ ਕੁਮਾਰ ਵਿਰਦੀ, ਦਰਸਨ ਚੀਮਾ, ਬਲਜਿੰਦਰ ਸਿੰਘ ਤਰਨਤਾਰਨ, ਹਰਪ੍ਰੀਤ ਗਰੇਵਾਲ, ਰਣਵੀਰ ਟੂਸੇ, ਮਾਲਵਿੰਦਰ ਸਿੰਘ ਸੰਗਰੂਰ, ਕਰਮ ਸਿੰਘ ਰੋਪੜ, ਰਾਜਿੰਦਰ ਕੁਮਾਰ ਪਠਾਨਕੋਟ, ਲਖਵੀਰ ਸਿੰਘ ਬਠਿੰਡਾ, ਦਰਸਨ ਸਿੰਘ ਸੰਧੂ,ਅਕਲ ਚੰਦ ਸਿੰਘ,,ਪੂਰਨ ਸਿੰਘ ਬਿਲਗਾ, ਬਲਵੀਰ ਸਿੰਘ ਗੁਰਾਇਆ, ਕੁਲਦੀਪ ਸਿੰਘ ਕੌੜਾ, ਕੁਲਵੰਤ ਰਾਮ ਰੁੜਕਾ,ਬਲਵਿੰਦਰ ਕੁਮਾਰ,ਪ੍ਰੇਮ ਖਲਵਾੜਾ, ਵੇਦ ਰਾਜ, ਪਰਨਾਮ ਸਿੰਘ ਸੈਣੀ,ਵਿੱਦਿਆ ਸਾਗਰ ,ਬਲਜੀਤ ਸਿੰਘ, ਰਾਜਿੰਦਰ ਮਹਿਤਪੁਰ, ਕਰਮਜੀਤ ਸਿੰਘ ਸੋਨੂੰ,ਸੂਰਜ ਕੁਮਾਰ ਗੁਰਾਇਆ, ਗੋਪਾਲ ਸਿੰਘ ਰਾਵਤ,ਦਲਵੀਰ ਸਿੰਘ, ਪ੍ਰੇਮ ਖਲਵਾੜਾ, ਵੇਦ ਰਾਜ, ਰਤਨ ਸਿੰਘ ਗੁਰਾਇਆ, ਧਰਮਿੰਦਰ ਕੁਮਾਰ, ਸੁਖਦਿਆਲ, ਨਰੇਸ ਨਾਹਰ, ਅਸੋਕ ਕੁਮਾਰ, ਸੁਖਵਿੰਦਰ ਰਾਮ, ਮਨੋਹਰ ਲਾਲ ਮਨੋਹਰ ਲਾਲ, ਹਰੀ ਰਾਮ, ਓਮ ਪ੍ਰਕਾਸ ਵੀ ਹਾਜ਼ਰ ਸਨ।