ਮਹਿਲਾ ਕ੍ਰਿਕਟ ਟੀਮ ਦੀ ਬੱਸ ਦੀ ਟਰੱਕ ਨਾਲ ਟੱਕਰ, ਖਿਡਾਰੀ ਅਤੇ ਕੋਚ ਜ਼ਖ਼ਮੀ
ਵਿਸਾਖਾਪਟਨਮ, 21 ਅਕਤੂਬਰ : ਆਂਧਰਾ ਪ੍ਰਦੇਸ਼ ਦੇ ਵਿਸਾਖਾਪਟਨਮ ’ਚ ਮਹਿਲਾ ਕ੍ਰਿਕਟ ਟੀਮ ਦੀ ਬੱਸ ਹਾਦਸਾਗ੍ਰਸਤ ਹੋ ਗਈ ਹੈ। ਹਾਦਸੇ ’ਚ 4 ਮਹਿਲਾ ਕ੍ਰਿਕਟਰ ਅਤੇ ਕੋਚ ਜ਼ਖ਼ਮੀ ਹੋ ਗਏ। ਇਹ ਘਟਨਾ ਗਿਆਨਪੁਰਮ ਦੀ ਹੈ, ਜਿੱਥੇ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਭਿਆਨਕ ਟੱਕਰ ’ਚ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਖਾਸ ਕਰਕੇ ਡਰਾਈਵਿੰਗ ਸੀਟ ਦੇ ਹੇਠਾਂ ਦਾ ਹਿੱਸਾ ਟੁੱਟ ਗਿਆ ਹੈ।
ਇਸ ਦਰਦਨਾਕ ਘਟਨਾ ਦੀ ਜਾਣਕਾਰੀ ਦਿੰਦਿਆਂ ਵਿਸਾਖਾਪਟਨਮ ਪੁਲਿਸ ਨੇ ਦੱਸਿਆ ਕਿ ਅੱਜ ਸਵੇਰੇ ਵਿਸਾਖਾਪਟਨਮ ਦੇ ਗਿਆਨਪੁਰਮ ’ਚ ਮਹਿਲਾ ਕ੍ਰਿਕਟ ਟੀਮ ਦੀ ਬੱਸ ਇੱਕ ਟਰੱਕ ਨਾਲ ਟਕਰਾ ਗਈ। ਇਸ ਘਟਨਾ ’ਚ 4 ਖਿਡਾਰੀ ਅਤੇ ਕੋਚ ਜਖਮੀ ਹੋ ਗਏ। ਸਾਰਿਆਂ ਨੂੰ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ।