ਵੱਡੀ ਖ਼ਬਰ : ਮੋਟਰ ਸਾਇਕਲ ਸਵਾਰ ਮੈਡੀਕੋਜ ਦੀ ਦੁਕਾਨ ਤੋਂ ਲੈਪਟਾਪ, ਮੋਬਾਇਲ ਅਤੇ ਨਗਦੀ ਲੁੱਟਕੇ ਹੋਏ ਫਰਾਰ
ਜੈਤੋ, 2 ਅਕਤੂਬਰ : ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਰਾਮਦਾਸ ਮੈਡੀਕੋਜ ਦੀ ਦੁਕਾਨ ਤੋਂ ਇਕ ਲੈਪਟੋਪ, ਮੋਬਾਈਲ ਅਤੇ ਨਗਦੀ ਲੁੱਟ ਕੇ ਲੈ ਜਾਣ ਦਾ ਸਮਾਚਾਰ ਹੈ।
ਰਾਮਦਾਸ ਮੈਡੀਕੋਜ ਦੇ ਮਾਲਕ ਸੁਖਦੀਪ ਸਿੰਘ ਪੁੱਤਰ ਰੂਪ ਸਿੰਘ ਨੇ ਦੱਸਿਆ ਹੈ ਕਿ ਉਸ ਦੀ ਮੈਡੀਕੋਜ ਦੀ ਦੁਕਾਨ (ਸ਼੍ਰੀ ਮੁਕਤਸਰ ਸਾਹਿਬ ਰੋਡ ’ਤੇ ਸਥਿਤ ਲਾਇਨੋਪਾਰ) ਹੈ ਜਿਸ ’ਤੇ ਉਸ ਦਾ ਲੜਕਾ ਆਗਿਆਪਾਲ ਸਿੰਘ ਬੈਠਾ ਹੋਇਆ ਸੀ ਕਿ ਤਿੰਨ ਮੋਟਰਸਾਈਕਲ ਸਵਾਰ ਆਏ ਅਤੇ ਬੱਚੇ ਨੂੰ ਡਰਾ ਧਮਕਾ ਕੇ ਇਕ ਲੈਪਟੋਪ, ਮੋਬਾਈਲ ਅਤੇ ਨਗਦੀ ਲੁੱਟ ਕੇ ਰਫ਼ੂ ਚੱਕਰ ਹੋ ਗਏ। ਸਥਾਨਕ ਪੁਲਿਸ ਲੁਟੇਰਿਆਂ ਦੀ ਭਾਲ ’ਚ ਲੱਗ ਗਈ ਹੈ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਚੈਕ ਕੀਤਾ ਜਾ ਰਿਹਾ ਹੈ।