ਬਾਘਾਪੁਰਾਣਾ,14 ਜੂਨ ( ਲਵਪ੍ਰੀਤ ਸਿੰਘ ਸਿੱਧੂ/ ਅਜੀਤ ਸਿੰਘ) ਮਾਲਵੇ ਦੇ ਪ੍ਰਸਿੱਧ ਅਤੇ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਚੰਦਪੁਰਾਣਾ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਦੀ ਅਗਵਾਈ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਨਛੱਤਰ ਸਿੰਘ ਜੀ ਦੀ ਯਾਦ ਵਿੱਚ ਅਪੰਗ ਵਿਅਕਤੀਆਂ ਨੂੰ ਟਰਾਈਸਾਈਕਲ, ਖਰੌੜੀਆਂ ਸਮੇਤ ਹੋਰ ਲੋੜੀਂਦੀਆਂ ਵਸਤਾਂ ਵੰਡੀਆਂ ਗਈਆਂ।ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਕੂਲਵੰਤ ਸਿੰਘ ਡਿਪਟੀ ਕਮਿਸ਼ਨਰ ਮੋਗਾ ਵਿਸ਼ੇਸ਼ ਤੌਰ ‘ਤੇ ਪੁੱਜੇ। ਜਿਨ੍ਹਾਂ ਦਾ ਸੁਆਗਤ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਜੀ ਚੰਦਪੁਰਾਣਾ ਵਾਲਿਆਂ ਵੱਲੋਂ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਣ ਮਹਿਸੂਸ ਹੁੰਦਾ ਹੈ ਕਿ ਮੈਂਨੂੰ ਇਸ ਸਮਾਗਮ ਵਿੱਚ ਪੁੱਜਣ ਦਾ ਮੌਕਾ ਮਿਲਿਆ ਹੈ।ਉਨ੍ਹਾਂ ਦੱਸਿਆ ਕਿ 21 ਵਿਅਕਤੀਆਂ ਨੂੰ ਟਰਾਈਸਾਈਕਲ ਵੰਡੇ ਗਏ। ਉਨ੍ਹਾਂ ਕਿਹਾ ਕਿ ਇਹ ਕਾਰਜ ਬਾਬਾ ਜੀ ਵੱਲੋਂ ਪਹਿਲਾਂ ਹੀ ਕੀਤੇ ਜਾਂਦੇ ਹਨ ਉਮੀਦ ਹੈ ਕਿ ਅੱਗੇ ਤੋਂ ਬਾਬਾ ਜੀ ਇਸ ਤੋਂ ਵੀ ਵੱਧ ਵਿਆਕਤੀਆਂ ਨੂੰ ਇਸੇ ਤਰ੍ਹਾਂ ਦੀ ਸਹੂਲਤ ਪ੍ਰਦਾਨ ਕਰਨਗੇ।ਉਨ੍ਹਾਂ ਦੱਸਿਆ ਕਿ ਅਪੰਗ ਵਿਅਕਤੀਆਂ ਨੂੰ ਸਰਕਾਰ ਵੱਲੋਂ ਵੀ ਵੱਖ-ਵੱਖ ਤਰ੍ਹਾਂ ਦੀਆਂ ਯੋਜਨਾਵਾਂ ਤਹਿਤ ਸਹੂਲਤ ਦਿੱਤੀ ਜਾਂਦੀ ਹੈ ਪਰ ਜਿਹੜੀ ਖੁਸੀਂ ਮੈਨੂੰ ਅੱਜ ਇਸ ਅਸਥਾਨ ਤੇ ਪੁੱਜ ਕੇ ਮਿਲੀ ਉਹ ਬਿਆਨ ਨਹੀਂ ਕੀਤੀ ਜਾ ਸਕਦੀ।ਉਨ੍ਹਾਂ ਕਿਹਾ ਕਿ ਇਹ ਸਥਾਨ ਸਮਾਜ ਸੇਵਾ ਦਾ ਸਾਗਰ ਹੈ ਇਸ ਸਥਾਨ ‘ਤੇ ਜਿਥੇ ਜਰੂਰਤਮੰਦ ਲੜਕੀਆਂ ਦੀਆਂ ਸ਼ਾਦੀਆਂ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਕਾਰਜ ਚੱਲ ਰਹੇ ਹਨ। ਅਜਿਹੀ ਸੇਵਾ ਪਰਉਪਕਾਰ ਸ਼ਖ਼ਸੀਅਤਾਂ ਦੇ ਹਿੱਸੇ ਆਉਂਦੀ ਹੈ ਜਿਨ੍ਹਾਂ ਦੇ ਵਿਚ ਸੱਚ ਖੰਡ ਵਾਸੀ ਬਾਬਾ ਨਛੱਤਰ ਸਿੰਘ ਜੀ ਸਨ। ਉਨ੍ਹਾਂ ਦੇ ਵੱਲੋਂ ਸ਼ੁਰੂ ਕੀਤੇ ਗਏ ਕਾਰਜਾਂ ਨੂੰ ਜਾਰੀ ਰੱਖ ਕੇ ਬਾਬਾ ਗੁਰਦੀਪ ਸਿੰਘ ਜੀ ਵੱਡੀ ਜਿੰਮੇਵਾਰੀ ਨਿਭਾਅ ਰਹੇ ਹਨ।
ਇਸ ਮੌਕੇ ਬਾਬਾ ਗੁਰਦੀਪ ਸਿੰਘ ਜੀ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਹਰ ਸਾਲ ਜੂਨ ਮਹੀਨੇ ਦੇ ਵਿਚ ਅਪੰਗ ਵਿਅਕਤੀਆਂ ਨੂੰ ਟਰਾਈਸਾਈਕਲ, ਵਾਟਰ ਦੇ ਖਰੌੜੀਆਂ ਦੀਆਂ ਵੰਡੀਆਂ ਜਾਂਦੀਆਂ। ਇਸ ਵਾਰ 21 ਵਿਅਕਤੀਆਂ ਨੂੰ ਭੇਟ ਕੀਤੇ ਗਏ ਹਨ। ਇਹ ਤਾਂ ਹਮੇਸ਼ਾ ਹੀ ਨਿਆਸਰੇ ਲੋਕਾਂ ਦਾ ਆਸਰਾ ਰਿਹਾ ਹੈ ਅਸੀਂ ਅੱਜ ਗੁਰਦੁਆਰਾ ਸਾਹਿਬ ਦੇ ਵੱਲੋਂ ਇਨ੍ਹਾਂ ਵਿਅਕਤੀਆਂ ਨੂੰ ਟਰਾਈਸਾਈਕਲ ਭੇਟ ਕਰ ਕੇ ਚਲਣ ਫ਼ਿਰਨ ਦੇ ਸਮਰੱਥ ਬਣਾਉਣ ਦੀ ਸੇਵਾ ਗੁਰੂ ਸਾਹਿਬਾਂ ਦੇ ਅਸ਼ੀਰਵਾਦ ਨਾਲ ਬਖਸ਼ਿਸ਼ ਹੋਈ ਹੈ।
ਇਸ ਸਮਾਗਮ ਦੇ ਵਿਚ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਚੇਅਰਮੈਨ ਜਿਲਾ ਪ੍ਰੀਸ਼ਦ, ਚਰਨਜੀਤ ਸਿੰਘ ਚੰਨੀ ਤਹਿਸੀਲਦਾਰ ਬਾਘਾਪੁਰਾਣਾ ਇੰਦਰਜੀਤ ਸਿੰਘ ਬੀੜ ਚੜਿੱਕ ਸਾਬਕਾ ਚੇਅਰਮੈਨ, ਹਰਬੰਸ ਸਿੰਘ ਸਰਪੰਚ ਚੰਦ ਪੁਰਾਣਾ, ਬਿੱਲੂ ਸਿੰਘ, ਦਰਸ਼ਨ ਸਿੰਘ ਡਰੋਲੀ ਭਾਈ, ਭਾਈ ਚਮਕੌਰ ਸਿੰਘ,ਅਜਮੇਰ ਸਿੰਘ ਡਾਕਟਰ ਅਵਤਾਰ ਸਿੰਘ, ਜੱਗਾ ਸਿੰਘ ਸਰਪੰਚ ਚੰਦ ਨਵਾਂ, ਹਾਕਮ ਸਿੰਘ, ਸੋਨੂੰ ਮੈਂਬਰ ਚੰਦਪੁਰਾਣਾ, ਚਮਕੌਰ ਸਿੰਘ ਨੰਬਰਦਾਰ ਚੰਦ ਪੁਰਾਣਾ, ਧਰਮ ਸਿੰਘ ਕਾਲੇਕੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।