Home » ਕਾਂਗਰਸ ਦੀ ਪਟਨਾ ਨੌਟੰਕੀ ਬਹੁਜਨ ਸਮਾਜ ਨੂੰ ਗੁੰਮਰਾਹ ਕਰਨ ਲਈ – ਜਸਵੀਰ ਸਿੰਘ ਗੜ੍ਹੀ ।

ਕਾਂਗਰਸ ਦੀ ਪਟਨਾ ਨੌਟੰਕੀ ਬਹੁਜਨ ਸਮਾਜ ਨੂੰ ਗੁੰਮਰਾਹ ਕਰਨ ਲਈ – ਜਸਵੀਰ ਸਿੰਘ ਗੜ੍ਹੀ ।

ਬਹੁਜਨ ਸਮਾਜ ਦੇ ਭਲੇ ਲਈ ਸਿਰਫ ਬਸਪਾ ਜੋ ਭਾਜਪਾ ਨੂੰ ਰੋਕ ਸਕਦੀ ਹੈ - ਜਸਵੀਰ ਸਿੰਘ ਗੜ੍ਹੀ।

by Rakha Prabh
105 views

ਜਲੰਧਰ/ ਚੰਡੀਗੜ੍ਹ ( ਰਾਖਾ ਪ੍ਰਭ ਬਿਉਰੋ)

ਦੇਸ਼ ਵਿਚ ਬਹੁਜਨ ਸਮਾਜ ਦੀ ਰਾਖੀ ਲਈ ਇਕਮਾਤਰ ਪਾਰਟੀ ਬਸਪਾ ਹੀ ਹੈ ਜੋ ਕਿ ਕੇਂਦਰ ਵਿੱਚ ਭਾਜਪਾ ਨੂੰ ਸੱਤਾ ਚ ਆਉਣ ਤੋਂ ਰੋਕ ਸਕਦੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਬਸਪਾ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਆਪਣਾ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ।
ਸ ਗੜ੍ਹੀ ਨੇ ਜਾਣਕਾਰੀ ਦਿੰਦਿਆ ਕਿਹਾ ਕਿ 2014 ਵਿੱਚ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੀਆਂ 65 ਲੋਕ ਸਭਾ ਸੀਟਾਂ ਵਿੱਚੋਂ ਭਾਜਪਾ ਨੇ 61 ਲੋਕ ਸਭਾ ਸੀਟਾਂ ਜਿੱਤੀਆਂ ਕਿਉਂਕਿ ਇਨ੍ਹਾਂ ਰਾਜਾਂ ਵਿੱਚ ਭਾਜਪਾ ਦੀ ਸਰਕਾਰ ਸੀ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਇਨ੍ਹਾਂ ਰਾਜਾਂ ਵਿੱਚ ਕਾਂਗਰਸ ਦੀ ਸਰਕਾਰ ਬਣੀ ਸੀ। ਕਾਂਗਰਸ ਦੀ ਦਰਿਆਦਿਲੀ ਕਾਰਨ ਭਾਜਪਾ ਦੀਆਂ ਜਿੱਤੀਆਂ ਸੀਟਾਂ ਦੀ ਗਿਣਤੀ 61 ਤੋਂ ਵਧ ਕੇ 62 ਹੋ ਗਈ ਸੀ। ਇਸ ਤੋਂ ਸਾਬਤ ਹੁੰਦਾ ਹੈ ਕਿ ਭਾਜਪਾ ਅਤੇ ਕਾਂਗਰਸ ਅੰਦਰੋਂ ਇੱਕੋ ਹਨ। ਇਹ ਕਾਂਗਰਸ ਹੀ ਹੈ ਜੋ ਭਾਜਪਾ ਨੂੰ ਆਪਣਾ ਕੱਦ ਘਟਾਕੇ ਅੱਗੇ ਲੈ ਜਾ ਰਹੀ ਹੈ।

ਸ ਗੜ੍ਹੀ ਨੇ ਅੱਗੇ ਜਾਣਕਾਰੀ ਦਿੰਦਿਆ ਕਿਹਾ ਕਿ ਹੁਣ ਉੱਤਰ ਪ੍ਰਦੇਸ਼ ਦੀ ਉਦਾਹਰਨ ਲਓ ਕਿ ਸਾਲ 2014 ਵਿੱਚ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਸਰਕਾਰ ਸੀ। ਲੋਕ ਸਭਾ ਚੋਣ ਨਤੀਜਿਆਂ ਅਨੁਸਾਰ ਭਾਜਪਾ ਨੇ 71, ਅਪਨਾ ਦਲ 2, ਸਮਾਜਵਾਦੀ ਪਾਰਟੀ 5 ਅਤੇ ਕਾਂਗਰਸ ਨੇ 2 ਸੀਟਾਂ ਜਿੱਤੀਆਂ ਸਨ। ਜਦੋਂਕਿ 2019 ਵਿੱਚ ਵੀ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਹੀ ਸਰਕਾਰ ਸੀ। ਭੈਣ ਕੁਮਾਰੀ ਮਇਆਵਤੀ ਜੀ ਦੀ ਕੁਸ਼ਲ ਸਿਆਸੀ ਰਣਨੀਤੀ ਤਹਿਤ ਜ਼ੀਰੋ ਤੋਂ ਬਸਪਾ 10 ਸੀਟਾਂ ‘ਤੇ ਪਹੁੰਚ ਗਈ, ਭਾਜਪਾ ਕੋਲ 62 ਸੀਟਾਂ, 2 ਸੀਟਾਂ ‘ਤੇ ਅਪਣਾ ਦਲ, 5 ਸੀਟਾਂ ‘ਤੇ ਸਮਾਜਵਾਦੀ ਪਾਰਟੀ ਉਸੇ ਤਰ੍ਹਾਂ ਕਾਇਮ ਰਹੀ। ਜੇਕਰ ਕਾਂਗਰਸ ਨੇ ਭਾਜਪਾ ਪ੍ਰਤੀ ਆਪਣੀ ਵਡਿਆਈ ਨਾ ਦਿਖਾਉਂਦੇ, ਕਾਂਗਰਸ ਆਪਣੀਆਂ ਜਿੱਤੀਆਂ ਸੀਟਾਂ ਦੀ ਗਿਣਤੀ ਘਟਕੇ ਦੋ ਤੋਂ ਇਕ ਨਾ ਹੁੰਦੀਆ, ਤਾਂ ਬਸਪਾ ਯਕੀਨੀ ਤੌਰ ਭਾਜਪਾ ਦੀਆਂ 10 ਸੀਟਾਂ ਘਟਾਕੇ 71 ਦੀ ਬਜਾਏ ਅੰਕੜਾ 61 ‘ਤੇ ਲੈ ਜਾਂਦੀ। ਭਾਜਪਾ ਨੇ 62 ਸੀਟਾਂ ਜਿੱਤੀਆ ਹਨ। ਇਸ ਨਾਲ ਸਾਬਤ ਹੁੰਦਾ ਹੈ ਕਿ ਬਿਨਾਂ ਸ਼ੱਕ ਸਿਰਫ ਬਹੁਜਨ ਸਮਾਜ ਪਾਰਟੀ ਹੀ ਬੀਜੇਪੀ ਨੂੰ ਰੋਕ ਸਕਦੀ ਹੈ।
ਪਟਨਾ ਵਿਖੇ ਹੋ ਰਿਹਾ ਵੱਖ ਵੱਖ ਪਾਰਟੀਆਂ ਦੇ ਇਕੱਠ ਤੇ ਬੋਲਦਿਆ ਸ ਗੜ੍ਹੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਜਿੱਥੋਂ ਪ੍ਰਧਾਨ ਮੰਤਰੀ ਬਣਨ ਦਾ ਰਸਤਾ ਜਾਂਦਾ ਹੈ, ਉੱਥੇ ਕਾਂਗਰਸ ਕੋਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਜਮਾਨਤ ਬਚਾਉਣ ਲਈ ਵੋਟਾਂ ਵੀ ਨਹੀਂ ਸਨ। ਸਿਰਫ਼ 3 ਲੋਕ ਸਭਾ ਹਲਕਿਆਂ ਅਮੇਠੀ, ਕਾਨਪੁਰ, ਸਹਾਰਨਪੁਰ ਨੂੰ ਛੱਡਕੇ ਬਾਕੀ ਉੱਤਰ ਪ੍ਰਦੇਸ਼ ਵਿੱਚ ਸਾਰੀਆਂ ਥਾਵਾਂ ‘ਤੇ ਉਸ ਦੀ ਜ਼ਮਾਨਤ ਜ਼ਬਤ ਕਰ ਲਈ ਗਈ। 23 ਜੂਨ 2023 ਨੂੰ ਉਸੇ ਕਾਂਗਰਸ ਦੇ ਸਮਰਥਨ ਅਤੇ ਇਸ਼ਾਰੇ ‘ਤੇ ਕੁਝ ਖੇਤਰੀ ਪਾਰਟੀਆਂ ਪਟਨਾ ‘ਚ ਵਿਰੋਧੀ ਏਕਤਾ ਦੀ ਨੌਟੰਕੀ ਕਰਨ ਜਾ ਰਹੀਆਂ ਹਨ। ਮੌਜੂਦਾ ਸਮੇਂ ਵਿੱਚ ਬਹੁਜਨਾਂ ਦੀ ਅਖਿਲ ਭਾਰਤੀ ਪੱਧਰ ਦੀ “ਬਹੁਜਨ ਸਮਾਜ ਪਾਰਟੀ” ਦੇ ਦੇਸ਼ ਦੇ ਸਭ ਤੋਂ ਹਰਮਨ ਪਿਆਰੇ ਨੇਤਾ, #ਭੈਣ ਮਾਇਆਵਤੀ ਨੇ ਆਪਣੀ ਕੁਸ਼ਲ ਰਣਨੀਤੀ ਕਾਰਨ 2019 ਵਿੱਚ ਉੱਤਰ ਪ੍ਰਦੇਸ਼ ਵਿੱਚ ਭਾਜਪਾ ਨੂੰ 10 ਸੀਟਾਂ ‘ਤੇ ਪਛਾੜਕੇ ਦਿਖਾਇਆ ਸੀ। ਆਉਣ ਵਾਲੇ ਸਮੇਂ ਵਿੱਚ ਦੇਸ਼ ਨੂੰ ਬਹੁਜਨਾਂ ਦੀ #ਬਹੁਜਨ ਸਮਾਜ ਪਾਰਟੀ ਚਲਾਵੇਗੀ ਨਾਕਿ ਸਨਾਤਨੀ ਹਿੰਦੂ ਹਿੰਦੂ ਦਾ ਢੋਲ ਪਿੱਟਣ ਵਾਲਿਆ ਦੀ ਭਾਜਪਾ-ਕਾਂਗਰਸ, ਜੋਕਿ ਧਾਰਮਿਕ ਕੱਟੜਵਾਦ ਨਾਲ ਸਮਾਜ ਦੇ ਪ੍ਰੇਮ ਭਾਈਚਾਰੇ ਨੂੰ ਖਤਮ ਕਰ ਰਹੀਆਂ ਹਨ।

Related Articles

1 comment

Tarsem balheri June 21, 2023 - 1:50 pm

Likhn waleo dyan nl likhya kro punjabi ch v glt likhde o patna nhi party hunda
Congress patna? Eh ki gl bni

Reply

Leave a Comment