ਫਿਰੋਜ਼ਪੁਰ 20 ਜੂਨ ( ਗੁਰਪ੍ਰੀਤ ਸਿੰਘ ਸਿੱਧੂ)
ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ 9 ਸਾਲ ਕਾਰਜਕਾਲ ਦੌਰਾਨ ਕੀਤੇ ਕੰਮਾਂ ਦੇ ਸੰਬੰਧ ਵਿੱਚ ਫਿਰੋਜ਼ਪੁਰ ਵਿਖੇ ਪਾਰਟੀ ਦੇ ਸੀਨੀਅਰ ਅਧਿਕਾਰੀਆਂ ਦੀ ਕਰਵਾਈ ਰੈਲੀ ਵਿਚ ਭਾਜਪਾ ਮੰਡਲ ਤਲਵੰਡੀ ਭਾਈ ਤੋ ਭਾਜਪਾ ਦੇ ਸੀਨੀਅਰ ਆਗੂ ਭੀਮ ਸੈਣ ਤਲਵੰਡੀ ਭਾਈ ਦੀ ਯੋਗ ਅਗਵਾਈ ਹੇਠ ਕਾਫਲਾ ਰਵਾਨਾ ਹੋਇਆ। ਇਸ ਮੌਕੇ ਕਾਫ਼ਲੇ ਵਿਚ ਜ਼ਿਲ੍ਹਾ ਫਿਰੋਜ਼ਪੁਰ ਦੇ ਮੀਤ ਪ੍ਰਧਾਨ ਵਿਜੈ ਕੈਂਥ, ਦੀਪਕ ਗੋਇਲ ਜਨਰਲ ਸਕੱਤਰ , ਗੁਰਪ੍ਰੀਤ ਸਿੰਘ ਪਤਲੀ ਸਕੱਤਰ, ਬਖਸ਼ੀਸ਼ ਸਿੰਘ ਸੀਨੀਅਰ ਆਗੂ , ਕਾਲਾ ਸੀਨੀਅਰ ਭਾਜਪਾ ਆਗੂ, ਜਸਵਿੰਦਰ ਸਿੰਘ ਬੱਬੂ ਭੈਲ ਮੁੱਦਕੀ ਮੈਬਰ ਕਾਰਜਕਾਰੀ ਕਮੇਟੀ ਜਿਲਾ ਫਿਰੋਜ਼ਪੁਰ, ਸੁਖਮੰਦਰ ਸਿੰਘ ਮਿਸਰੀ ਵਾਲਾ ਕੋਰ ਕਮੇਟੀ ਮੈਂਬਰ ਜਿਲ੍ਹਾ ਫਿਰੋਜ਼ਪੁਰ ਭਾਜਪਾ, ਗੁਰਵਿੰਦਰ ਸਿੰਘ ਮੋਹਕਮ ਵਾਲਾ ਕੋਰ ਕਮੇਟੀ ਮੈਂਬਰ ਜਿਲ੍ਹਾ ਫਿਰੋਜ਼ਪੁਰ, ਜਸਵੀਰ ਸਿੰਘ ਜਟਾਣਾ ਪ੍ਰਧਾਨ ਪੰਚਾਇਤੀ ਰਾਜ ਸੰਗਠਨ ਭਾਜਪਾ, ਪਵਨ ਕੁਮਾਰ ਗਰਗ ਮੀਤ ਪ੍ਰਧਾਨ ਭਾਰਤੀ ਜਨਤਾ ਪਾਰਟੀ, ਗੁਰਪ੍ਰੀਤ ਸਿੰਘ ਲਾਂਬਾ ਤਲਵੰਡੀ ਭਾਈ, ਹਿੰਮਤ ਤਲਵੰਡੀ ਭਾਈ, ਵਿਸ਼ੂ ਗੁਪਤਾ ਮੁੱਦਕੀ ਸਕੱਤਰ , ਗੁਰਵਿੰਦਰ ਪਾਲ ਸਿੰਘ ਮੁੱਦਕੀ ਮੈਬਰ ਭਾਜਪਾ, ਸੁਖਵਿੰਦਰ ਸੁੱਖੀ ਮੁੱਦਕੀ ਮੈਬਰ ਭਾਜਪਾ, ਗੁਰਭੇਜ ਸਿੰਘ ਮੁੱਦਕੀ ਮੈਬਰ ਭਾਜਪਾ, ਅਵਤਾਰ ਸਿੰਘ ਮੁੱਦਕੀ ਮੈਬਰ, ਰੇਸ਼ਮ ਸਿੰਘ ਲੋਹਾਮ ਮੈਂਬਰ, ਬਲਤੇਜ ਸਿੰਘ ਮੁੱਦਕੀ ਮੈਬਰ ਭਾਜਪਾ, ਕਰਮ ਸਿੰਘ ਮੁੱਦਕੀ ਮੈਬਰ, ਰਾਜਾ ਸਿੰਘ ਮੁੱਦਕੀ ਮੈਬਰ ਭਾਜਪਾ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਭੀਮ ਸੈਣ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਹਾਈਕਮਾਂਡ ਵੱਲੋਂ ਦੇਸ਼ ਭਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 9 ਸਾਲਾਂ ਕਾਰਜਕਾਲ ਦੌਰਾਨ ਹੋਏ ਕਾਰਜ ਜੋ ਲੋਕ ਹਿੱਤਾਂ ਲਈ ਚਲਾਏ ਗਏ ਸਨ ਉਨ੍ਹਾਂ ਦਾ ਲਾਭ ਉਨ੍ਹਾਂ ਨੂੰ ਪ੍ਰਾਪਤ ਹੋਇਆ ਅਤੇ ਪਾਰਟੀ ਵੱਲੋਂ ਲੋਕਾਂ ਤੱਕ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਲੋਕਾਂ ਦੀਆਂ ਭਾਵਨਾਵਾਂ ਅਤੇ ਸੁੱਖ ਸਹੂਲਤਾਂ ਦੇ ਮੱਦੇਨਜ਼ਰ ਇਹ ਰੈਲੀ ਕਰਵਾਈ ਗਈ ਹੈ।