Home » ਪੰਜਾਬ ਮੁਲਾਜਮ ਤੇ ਪੈਨਸਨਰਜ ਸਾਂਝਾ ਫਰੰਟ ਮੋਗਾ ਦੀ ਮੀਟਿੰਗ ਹੋਈ -16 ਫਰਵਰੀ ਦੀ ਟ੍ਰੇਡ ਯੂਨੀਅਨਾਂ ਦੀ ਹੜਤਾਲ ਸਬੰਧੀ ਡੀ.ਸੀ ਮੋਗਾ ਨੂੰ ਸੋਂਪਿਆ ਨੋਟਿਸ : ਬਲੌਰ ਸਿੰਘ ਘਾਲੀ

ਪੰਜਾਬ ਮੁਲਾਜਮ ਤੇ ਪੈਨਸਨਰਜ ਸਾਂਝਾ ਫਰੰਟ ਮੋਗਾ ਦੀ ਮੀਟਿੰਗ ਹੋਈ -16 ਫਰਵਰੀ ਦੀ ਟ੍ਰੇਡ ਯੂਨੀਅਨਾਂ ਦੀ ਹੜਤਾਲ ਸਬੰਧੀ ਡੀ.ਸੀ ਮੋਗਾ ਨੂੰ ਸੋਂਪਿਆ ਨੋਟਿਸ : ਬਲੌਰ ਸਿੰਘ ਘਾਲੀ

by Rakha Prabh
55 views

ਮੋਗਾ, 2 ਫਰਵਰੀ ( ਕੇਵਲ ਸਿੰਘ ਘਾਰੂ) ਪੰਜਾਬ ਮੁਲਾਜਮ ਅਤੇ ਪੈਨਸਨਰਜ ਸਾਂਝਾ ਫਰੰਟ ਮੋਗਾ ਦੀ ਮੀਟਿੰਗ ਨੇਚਰ ਪਾਰਕ ਵਿੱਚ ਬਲੌਰ ਸਿੰਘ ਘਾਲੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਾਂਝੇ ਫਰੰਟ ਦੀਆਂ ਸਾਮਲ ਜਥੇਬੰਦੀਆਂ ਪੀ. ਐਸ. ਪੀ. ਸੀ. ਐਲ ਪੈਨਸਨਰ ਐਸੋਸੀਏਸਨ , ਪੀ. ਐਸ ਪੀ ਸੀ. ਐਲ ਪੈਨਸਨਰ ਯੂਨੀਅਨ , ਪੰਜਾਬ ਗੌਰਮਿੰਟ ਪੈਨਸਨਰਜ ਐਸੋਸੀਏਸਨ , ਅਧਿਆਪਕ ਦਲ , ਪੰਜਾਬ ਪੁਲੀਸ ਵੈਲਫੇਅਰ ਐਸੋਸੀਏਸਨ , ਪੰਜਾਬ ਰੋਡਵੇਜ ਵਰਕਰ ਯੂਨੀਅਨ ‘ ਹੈਲਥ ਵਿਭਾਗ ਮੁਲਾਜਮ ਜਥੇਬੰਦੀ , ੫: ਸ : ਸ: ਫ (ਰਾਣਾ ) , ੫: ਸ. ਸ. ਫ ( ਰਾਣਵਾ ) , ਪ. ਸ. ਸ. ਫ ( ਵਿਗਿਆਨਕ ਗਗਨ ਦੀਪ ) ਅਤੇ ਆਜਾਦ ਜਥੇਬੰਦੀਆਂ ਦੇ ਜਿਲਾ ਆਗੂ ਵੱਡੀ ਗਿਣਤੀ ਵਿੱਚ ਸਾਮਲ ਹੋਏ । ਮੀਟਿੰਗ ਦੇ ਵੇਰਵੇ ਸਾਂਝੇ ਕਰਦਿਆਂ ਸਰਬ ਜੀਤ ਦਾਉਧਰ , ਭੁਪਿੰਦਰ ਸਿੰਘ ਸੇਖੋਂ , ਗੁਰਮੇਲ ਸਿੰਘ ਨਾਹਰ , ਸੁਖਦੇਵ ਸਿੰਘ ,ਚਮਕੌਰ ਸਿੰਘ ਸਰਾਂ , ਨਵਰਾਜ ਸਿੰਘ , ਗੁਰਨੈਬ ਸਿੰਘ, ਕੁਲਵਿੰਦਰ ਸਿੰਘ , ਸਤਿਯਮ ਪ੍ਰਕਾਸ ‘ ਕੁਲਵੀਰ ਸਿੰਘ ਢਿੱਲੋਂ ‘ ਆਦਿ ਆਗੂਆਂ ਨੇ ਦੱਸਿਆ ਕਿ ਪੰਜਾਬ ਦੀਆਂ ਸਮੁੱਚੀਆਂ ਟ੍ਰੇਡ ਯੂਨੀਅਨਾਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ – ਮਜਦੂਰ ਮੁਲਾਜਮ ਨੀਤੀਆਂ ਖਿਲਾਫ ਅਤੇ ਕਾਰਪੋਰੇਟ ਪੱਖੀ ਲੋਕ ਮਾਰੂ ਨਹੀਤੀਆਂ ਖਿਲਾਫ 16 ਫਰਵਰੀ ਨੂੰ ਵੱਡੀ ਪੱਧਰ ਤੇ ਹੜਤਾਲ ਅਤੇ ਡੀ. ਸੀ ਦਫਤਰਾਂ ਅੱਗੇ ਧਰਨੇ ਰੈਲੀਆਂ ਕਰਨ ਉਪਰੰਤ ਮੰਗ ਪੱਤਰ ਸੌਂਪੇ ਜਾਣਗੇ ‘ ਇਸ ਕੜੀ ਤਹਿਤ ਹੀ ਮੋਗਾ ਦੇ ਮਾਨਯੋਗ ਡਿਪਟੀ ਕਮਿਸਨਰ ਕੁਲਵੰਤ ਸਿੰਘ ਜੀ ਨੂੰ ਇੱਕ ਨੋਟਿਸ ਸੌਪਿਆ ਗਿਆ ਕਿ ਮੋਗਾ ਜਿਲੇ ਦੀਆਂ ਸਮੂਹ ਮੁਲਾਜਮ ਪੈਨਸਨਰਾਂ ਵੱਲੋਂ ਡੀ.ਸੀ. ਦਫਤਰ ਅੱਗੇ ਵੀ ਬੁਕਾਇਦਾ ਰੈਲੀ ਕੀਤੀ ਜਾਵੇਗੀ ਅਤੇ ਮੰਗ ਪੱਤਰ ਸੌਂਪਿਆ ਜਾਵੇਗਾ। ਪ੍ਰੇਮ ਕੁਮਾਰ , ਪੋਹਲਾ ਸਿੰਘ ਬਹਾੜ ‘ , ਗੁਰਦੇਵ ਸਿੰਘ ਬਾਘਾ ਪੁਰਾਣ , ਸੁਰਿੰਦਰ ਸਿੰਘ ਬਗੜ , ਬਲਬੀਰ ਸਿੰਘ ਮੋਗਾ , ਜਗਜੀਤ ਸਿੰਘ ਰਖਰਾ , ਭੁਪਿੰਦਰ ਸਿੰਘ ਜੋਗੇ ਵਾਲਾ , ਮਬਖਸੀਸ ਸਿੰਘ ‘ ਰਾਜੂ ਸਿੰਘ ਅਤੇ ਗੁਰਜੰਟ ਸਿੰਘ ਸੰਘਾ , ਨਾਇਬ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਮੁਲਾਜਮਾ ਅਤੇ ਪੈਨਸਨਰਾਂ ਦੀਆਂ ਭਖਦੀਆਂ ਮੰਗਾਂ ਠੇਕੇ ਤੇ ਕੰਮ ਕਰਦੇ ਮੁਲਾਜਮ ਪੱਕੇ ਕਰਨੇ , ਪੈਨਸਨਰਾਂ ਲਈ 2. 59 ਦਾ ਗੁਣਾਕ ਅਤੇ ਨੋਸਨਲ ਸੋਧ ਵਿਧੀ ਅਨੁਸਾਰ ਪੈਨਸਨਾਂ ਸੋਧਣਾ ਕੇਂਦਰ ਸਰਕਾਰ ਦੀ ਤਰਜ ਤੇ ਡੀਏ ਵਿੱਚ ਵਾਧਾ ਅਤੇ ਪੁਰਾਣੀ ਪੈਨਸਨ ਬਹਾਲ ਕਰਨ ਆਦਿ ਵਰਗੀਆਂ ਮੰਗਾਂ ਬਾਰੇ ਚੋਣ ਵਾਅਦਿਆਂ ਨੂੰ ਦਰ ਕਿਨਾਰ ਕਰਕੇ ਲਾਰਾ – ਲੱਪਾ ਲਾਊ ਨੀਤੀ ਤੇ ਚੱਲ ਰਹੀ ਹੈ। *ਜਿਸ ਕਰਕੇ ਸਾਂਝੇ ਫਰੰਟ ਦੀ ਜਿਲਾ ਇਕਾਈ ਮੋਗਾ ਵੱਲੋਂ 4 ਫਰਵਰੀ ਨੂੰ ਧਰਮਕੋਟ ਦੇ ਐਮ ਐਲ ਏ , 11 ਫਰਵਰੀ ਨੂੰ ਮੋਗਾ ਦੀ ਐਮ ਐਲ ਏ , 18 ਫਰਵਰੀ ਨੂੰ ਨਿਹਾਲ ਸਿੰਘ ਵਾਲਾ ਅਤੇ 25 ਫਰਵਰੀ ਨੂੰ ਹਲਕਾ ਬਾਘਾ ਪੁਰਾਣਾ ਦੇ ਐਮ ਐਲ ਏ ਦੇ ਘਰਾਂ ਅੱਗੇ ਧਰਨੇ ਲਾ ਕੇ ਆਪਣੀ ਆਵਾਜ ਨੂੰ ਪੰਜਾਬ ਸਰਕਾਰ ਦੇ ਬੋਲੇ ਕੰਨਾਂ ਤੱਕ ਪਹੁੰਚਦਾ ਕੀਤਾ ਜਾਵੇਗਾ । ਸਾਂਝੇ ਫਰੰਟ ਦੇ ਇਸੇ ਪ੍ਰੋਗਰਾਮ ਤਹਿਤ 25 ਫਰਵਰੀ ਨੂੰ ਪੁਰਾਣੀ ਪੈਨਸਨ ਬਹਾਲੀ ਮੋਰਚੇ ਵੱਲੋਂ ਸੰਗਰੂਰ ਰੈਲੀ ਵਿੱਚ ਵੀ ਬਣਦਾ ਯੋਗਦਾਨ ਪਾਇਆ ਜਾਵੇਗਾ। ਜੇਕਰ ਪੰਜਾਬ ਸਰਕਾਰ ਨੇ ਫਿਰ ਵੀ ਮੁਲਾਜਮ ਪੈਨਸਨਰ ਮੰਗਾਂ ਦਾ ਕੋਈ ਨਿਪਟਾਰਾ ਨਾ ਕੀਤਾ ਤਾਂ ਪੰਜਾਬ ਵਿਧਾਨ ਸਭਾ ਦੇ ਬੱਜਟ ਸੈਸਨ ਮੌਕੇ ਚੰਡੀਗੜ ਵਿਖੇ ਲਗਾਤਾਰ ਤਿੰਨ ਦਿਨ ‘ ਵਿਸਾਲ ਧਰਨਾ ਲਗਾਇਆ ਜਾਵੇਗਾ। ਇੱਕ ਮਤਾ ਪਾਸ ਕੀ ਤਾ ਗਿਆ ਜਿਸ ਰਾਹੀ ਮੰਗ ਕੀਤੀ ਕਿ ਤਰਕਸੀਲ ਆਗੂ ਸੁਰਜੀਤ ਸਿੰਘ ਦਾਉਧਰ ਭੇ ਧਾਰਾ 295 ਤਹਿਤ ਕੀਤਾ ਮੁਕੱਦਮਾ ਹੱਦ ਕੀਤਾ ਜਾਵੇ ਅਤੇ ਫਿਰਕਾਪ੍ਰਸਤ ਤਾਕਤਾਂ ਖਿਕਾਫ ਕਾਰਵਾਈ ਕੀਤੀ ਜਾਵੇ ਜੋ ਵੱਖ ਵੱਖ ਸਮੇ ਫਿਰਕੂ ਕਾਰਵਾਈਆਂ ਅਤੇ ਬਿਆਨ ਦੇ ਕੇ ਸਮਾਜ ਵਿੱਚ ਨਫਰਤ ਫੈਲਾਉਣ ਦਾ ਕੰਮ ਕਰ ਰਹੇ ਹਨ ਖਾਸ ਕਰ ਤੋਗੜੀਆ ਵਰਗੇ ਲੋਕ ਅਜਿਹੀਆਂ ਕਾਰਵਾਈਆਂ ਲਈਂ ਜਿੰਮੇਵਾਰ ਹਨ ਪ੍ਰੈਸ ਬਿਆਨ ਸੁਰਿੰਦਰ ਰਾਮ ਕੁੱਸਾ ਨੇ ਜਾਰੀ ਕੀਤਾ ।

Related Articles

Leave a Comment