ਲੋਕਾਂ ’ਤੇ ਡਿੱਗਿਆ ਸੜਦਾ ਹੋਇਆ ਰਾਵਣ ਦਾ ਪੁਤਲਾ, ਵੱਡਾ ਹਾਦਸਾ ਟਲਿਆ
ਯਮੁਨਾਨਗਰ, 6 ਅਕਤੂਬਰ : ਸ੍ਰੀ ਸਨਾਤਨ ਧਰਮ ਸਭਾ ਮਾਡਲ ਟਾਊਨ ਨੇ ਰਾਵਣ ਦਾ 80 ਫੁੱਟ ਦਾ ਪੁਤਲਾ ਤਿਆਰ ਕਰਾਇਆ ਸੀ। ਪੁਤਲਾ ਸਾੜਨ ਦੇ ਬਾਅਦ ਧਾਰਮਿਕ ਮਾਨਤਾ ਦੇ ਮੁਤਾਬਕ ਲੋਕ ਸੜੀ ਹੋਈ ਲੱਕੜ ਲੈਣ ਲਈ ਪੁਤਲੇ ਦੇ ਨੇੜੇ ਪਹੁੰਚੇ। ਤਦ ਰਾਵਣ ਦਾ ਪੁਤਲਾ ਲੋਕਾਂ ਦੇ ਉੱਪਰ ਡਿੱਗ ਗਿਆ ਅਤੇ ਕਈ ਲੋਕ ਉਸ ਹੇਠਾਂ ਦੱਬ ਗਏ। ਪੁਲਿਸ ਅਤੇ ਲੋਕਾਂ ਨੇ ਉਨ੍ਹਾਂ ਨੂੰ ਪੁਤਲੇ ਦੇ ਥੱਲਿਓਂ ਕੱਢਿਆ। ਹਾਲਾਂਕਿ ਕਿਸੇ ਨੂੰ ਜ਼ਿਆਦਾ ਸੱਟ ਨਹੀਂ ਲੱਗੀ।
ਵੀਡੀਓ ’ਚ ਦੇਖਿਆ ਜਾ ਰਿਹਾ ਹੈ ਕਿ ਯਮੁਨਾਨਗਰ ’ਚ ਦੁਸਹਿਰਾ ਸਮਾਰੋਹ ’ਚ ਕਈ ਲੋਕ ਰਾਵਣ ਦਾ ਪੁਤਲਾ ਫੂਕਣ ਦੇ ਨੇੜੇ ਗਏ ਸਨ। ਅੱਗੋਂ ਪੁਤਲਾ ਫੂਕਦੇ ਹੋਏ ਨੇੜੇ ਖੜ੍ਹੇ ਲੋਕਾਂ ’ਤੇ ਡਿੱਗ ਪਿਆ।
ਜਿਕਰਯੋਗ ਹੈ ਕਿ ਹਰ ਸਾਲ, ਦੁਸਹਿਰਾ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦੀ ਯਾਦ ’ਚ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਭਗਵਾਨ ਰਾਮ ਨੇ ਰਾਵਣ ਨੂੰ ਮਾਰਿਆ ਸੀ। ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜ ਕੇ ਇਹ ਤਿਉਹਾਰ ਪੂਰੇ ਦੇਸ਼ ’ਚ ਪੂਰੇ ਜੋਸ ਨਾਲ ਮਨਾਇਆ ਜਾਂਦਾ ਹੈ।