Home » PSEB ਵਲੋਂ ਏਨਾਂ ਵਿਦਿਆਰਥੀਆਂ ਲਈ ਨਵੇਂ ਹੁਕਮ ਜਾਰੀ, ਪੜ੍ਹੋ ਪੂਰੀ ਖ਼ਬਰ

PSEB ਵਲੋਂ ਏਨਾਂ ਵਿਦਿਆਰਥੀਆਂ ਲਈ ਨਵੇਂ ਹੁਕਮ ਜਾਰੀ, ਪੜ੍ਹੋ ਪੂਰੀ ਖ਼ਬਰ

by Rakha Prabh
71 views

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਸ਼੍ਰੇਣੀ ਦੀ ਸਤੰਬਰ 2022 ਦੀ ਅਨੁਪੂਰਕ ਪਰੀਖਿਆ ਅਤੇ ਵਾਧੂ ਵਿਸ਼ੇ ਦੀ ਪਰੀਖਿਆ ਦੇ ਐਲਾਨੇ ਨਤੀਜੇ ਦੀ ਰੀ-ਚੈਕਿੰਗ ਅਤੇ ਰੀ-ਇਵੈਲੂਏਸ਼ਨ ਲਈ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਸਿੱਖਿਆ ਬੋਰਡ ਦੇ ਕੰਟਰੋਲਰ ਪਰੀਖਿਆਵਾਂ ਜੇ.ਆਰ. ਮਹਿਰੋਕ ਵੱਲੋਂ ਮੀਡੀਆ ਨਾਲ ਸਾਂਝੀ ਕੀਤੀ ਗਈ।

ਮੀਡੀਆ ਨੂੰ ਮੁਹੱਈਆ ਕਰਵਾਈ ਗਈ ਜਾਣਕਾਰੀ ਅਨੁਸਾਰ ਮਹਿਰੋਕ ਵੱਲੋਂ 12ਵੀਂ ਸ਼੍ਰੇਣੀ ਸਤੰਬਰ 2022 ਦੀਆਂ ਪਰੀਖਿਆਵਾਂ (ਸਮੇਤ ਓਪਨ ਸਕੂਲ) ਅਤੇ ਵਾਧੂ ਵਿਸ਼ੇ ਦੀ ਪਰੀਖਿਆ ਦੇ ਚੁੱਕੇ ਪਰੀਖਿਆਰਥੀ ਜੇ ਰੀ-ਚੈਕਿੰਗ/ਰੀ-ਇਵੈਲੂਏਸ਼ਨ ਕਰਵਾਉਣਾ ਚਾਹੁੰਦੇ ਹੋਣ ਤਾਂ ਉਹ ਇਸ ਮੰਤਵ ਲਈ 4 ਨਵੰਬਰ 2022 ਤੋਂ 18 ਨਵੰਬਰ 2022 ਤੱਕ Online ਫ਼ਾਰਮ ਅਤੇ ਫ਼ੀਸ ਭਰ ਸਕਦੇ ਹਨ।

ਕੰਟਰੋਲਰ ਪਰੀਖਿਆਵਾਂ ਜੇ.ਆਰ.ਮਹਿਰੋਕ ਵੱਲੋਂ ਇਹ ਹਦਾਇਤ ਵੀ ਕੀਤੀ ਗਈ ਕਿ ਸਬੰਧਤ ਪਰੀਖਿਆਰਥੀ ਰੀ-ਚੈਕਿੰਗ ਜਾਂ ਰੀ-ਇਵੈਲੂਏਸ਼ਨ ਲਈ ਆਨ-ਲਾਈਨ ਫ਼ਾਰਮ ਅਤੇ ਫ਼ੀਸ ਭਰਨ ਉਪਰੰਤ ਇਸ ਦਾ ਪ੍ਰਿੰਟ ਆਪਣੇ ਕੋਲ ਰੱਖਣ ਅਤੇ ਇਸ ਦੀ ਹਾਰਡ ਕਾਪੀ ਦਫ਼ਤਰ ਵਿਖੇ ਜਮ੍ਹਾਂ ਨਾ ਕਰਵਾਈ ਜਾਵੇ।

Related Articles

Leave a Comment