ਜ਼ੀਰਾ ਦੇ ਜੌਹਲ ਨਗਰ ਤੋਂ ਮਨੀਲਾ ਦੇਸ਼ ਗਏ ਨੌਜਵਾਨ ਦਾ ਗੋਲੀਆਂ ਮਾਰ Youth shot dead in Manila ਕੇ ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਗਰੀਬ ਪਰਿਵਾਰ ਵਲੋਂ ਦੱਸਿਆ ਗਿਆ ਕਿ ਉਨ੍ਹਾਂ ਨੇ ਆਪਣਾ ਭੁੱਖੇ ਪੇਟ ਕੱਟ-ਕੱਟ ਕੇ ਆਪਣੇ ਬੇਟੇ ਸੁਖਚੈਨ ਸਿੰਘ ਨੂੰ ਮਨੀਲਾ ਭੇਜਿਆ ਜੋ ਕਿ ਹੁਣ ਆਪਣੇ ਪੈਰਾਂ ਉੱਤੇ ਖੜ੍ਹਾ ਹੋਇਆ ਸੀ ਕਿ ਕਿਸੇ ਵੱਲੋਂ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਨ੍ਹਾਂ ਪੰਜਾਬ ਸਰਕਾਰ ਅੱਗੇ ਅਪੀਲ ਕੀਤੀ ਕਿ ਸਾਡੇ ਕੋਲ ਉਸ ਦੀ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ ਵਾਸਤੇ ਪੈਸੇ ਵੀ ਨਹੀਂ ਹਨ ਅਤੇ ਸਾਡੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਂਦਾ ਜਾਵੇ। ਜਿਸ ਨਾਲ ਅਸੀਂ ਆਪਣੇ ਪੁੱਤਰ ਦੀ ਆਖ਼ਰੀ ਵਾਰ ਸ਼ਕਲ ਦੇਖ ਸਕੀਏ ਅਤੇ ਉਸ ਦੀ ਦੇਹ ਦਾ ਅੰਤਿਮ ਸੰਸਕਾਰ ਕਰ ਸਕੀਏ।