Home » ਵਧੀਕ ਡਿਪਟੀ ਕਮਿਸ਼ਨਰ ਨੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ, ਸੰਨ ਫਾਊਡੇਸ਼ਨ ਦੀ ਕੀਤੀ ਅਚਨਚੇਤ ਚੈਕਿੰਗ

ਵਧੀਕ ਡਿਪਟੀ ਕਮਿਸ਼ਨਰ ਨੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ, ਸੰਨ ਫਾਊਡੇਸ਼ਨ ਦੀ ਕੀਤੀ ਅਚਨਚੇਤ ਚੈਕਿੰਗ

ਵਧੀਕ ਡਿਪਟੀ ਕਮਿਸ਼ਨਰ ਨੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ, ਸੰਨ ਫਾਊਡੇਸ਼ਨ ਦੀ ਕੀਤੀ ਅਚਨਚੇਤ ਚੈਕਿੰਗ

by Rakha Prabh
17 views

ਵਧੀਕ ਡਿਪਟੀ ਕਮਿਸ਼ਨਰ ਨੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ, ਸੰਨ ਫਾਊਡੇਸ਼ਨ ਦੀ ਕੀਤੀ ਅਚਨਚੇਤ ਚੈਕਿੰਗ

ਅੰਮ੍ਰਿਤਸਰ 17 ਮਈ 2023 ਗੁਰਮੀਤ ਸਿੰਘ ਰਾਜਾ 

ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਜ), ਅੰਮ੍ਰਿਤਸਰ ਸ਼੍ਰੀ ਸੁਰਿੰਦਰ ਸਿੰਘ ਵੱਲੋਂ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਚਲ ਰਹੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ, ਸੰਨ ਫਾਊਡੇਸ਼ਨ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਮੋਕੇ ਤੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਿਖਿਆਰਥੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਸੈਂਟਰ ਦਾ ਮੁਆਇਨਾ ਕੀਤਾ ਗਿਆ।
ਇਸ ਮੋਕੇ ਤੇ ਵਧੀਕ ਡਿਪਟੀ ਕਮਿਸ਼ਨਰ ਨੇ ਸਿਖਿਆਰਥੀਆਂ ਨੂੰ ਕਿਹਾ ਕਿ ਉਮੀਦਵਾਰਾਂ ਨੂੰ ਸਰਕਾਰ ਦੁਆਰਾ ਚਲਾਏ ਜਾ ਰਹੇ ਹੁਨਰ ਵਿਕਾਸ ਸਕੀਮਾਂ ਦਾ ਲਾਭ ਉਠਾਉਣਾ ਚਾਹੀਦਾ ਹੈ ਤਾਂ ਕਿ ਸਕਿੱਲ ਟਰੇਨਿੰਗ ਕਰਨ ਉਪਰੰਤ ਸਿਖਿਆਰਥੀਆਂ ਨੂੰ ਵੱਖ—ਵੱਖ ਪ੍ਰਾਇਵੇਟ ਅਦਾਰਿਆਂ ਵਿਚ ਵਧੀਆਂ ਨੋਕਰੀਆਂ ਹਾਸਿਲ ਕਰਨ ਵਿਚ ਮਦਦ ਕੀਤੀ ਜਾ ਸਕੇ। ਉਨਾਂ ਸਿੱਖਿਆਰਥੀਆਂ ਨੂੰ ਉਨਾਂ ਦੇ ਸਕਿੱਲ ਕੋਰਸਾਂ ਨਾਲ ਸਬੰਧਤ ਕਿਤਾਬਾਂ ਵੀ ਵੰਡੀਆਂ। ਮਲਟੀ ਸਕਿਲ ਡਿਵੈਲਪਮੈਂਟ ਸੈਂਟਰ, ਸੰਨ ਫਾਊਡੇਸ਼ਨ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਸਿੱਖਿਆਰਥੀਆਂ ਨੂੰ ਫੈਬਰਿਕ ਪੇਂਟਿੰਗ ਦੀ ਟਰੇਨਿੰਗ ਮੁਹਇਆ ਕਰਵਾਈ ਗਈ ਸੀ, ਸਫਲ ਸਿੱਖਿਆਰਥੀਆਂ ਨੁੰ ਇਸ ਟਰੇਨਿੰਗ ਦੇ ਸਰਟੀਫਿਕੇਟ ਵਧੀਕ ਡਿਪਟੀ ਕਮਿਸ਼ਨਰ ਦੇ ਦੁਆਰਾ ਵੰਡੇ ਗਏ ।
ਸੈਂਟਰ ਦੀ ਚੈਕਿੰਗ ਦੋਰਾਂਨ ਵਿਚ ਪਾਈਆਂ ਗਈਆਂ ਤਰੁਟੀਆਂ ਨੂੰ ਧਿਆਨ ਵਿਚ ਲਿਆਉਦੇ ਹੋਏ, ਵਧੀਕ ਡਿਪਟੀ ਕਮਿਸ਼ਨਰ ਵੱਲੋਂ 10 ਦਿਨਾਂ ਵਿਚ ਇਹ ਤਰੁੱਟੀਆਂ ਦੂਰ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸ ਮੋਕੇ ਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਜਿਲਾ ਪੱਧਰੀ ਸਟਾਫ ਸ:ਸੁਰਿੰਦਰ ਸਿੰਘ, ਡਾਇਰੈਕਟਰ ਸੰਨ ਫਾਊਡੇਸ਼ਨ ਸ: ਸੁਖਜਿੰਦਰ ਸਿੰਘ ਛੱਤਵਾਲ, ਡਿਪਟੀ ਡਾਇਰੈਕਟਰ ਮੈਡਮ ਪਰਮਿੰਦਰ ਜੀਤ, ਸੀਨੀਅਰ ਮੈਨੇਜਰ ਸ਼੍ਰੀ ਰਾਹੁਲ ਸ਼ਰਮਾ ਮੋਜੂਦ ਸਨ।
ਕੈਪਸ਼ਨ : ਫੋਟੋ
===—-

Related Articles

Leave a Comment