ਵਿਸ਼ਵ ਹਾਈਪਰਟੈਂਸ਼ਨ ਡੇਅ ਮੌਕੇ ਸਿਵਲ ਸਰਜਨ ਨੇ ਇਕ ਜਾਗਰੂਕਤਾ ਪੋਸਟਰ ਕੀਤਾ ਰਲੀਜ
ਅੰਮ੍ਰਿਤਸਰ 17 ਮਈ 2023–ਗੁਰਮੀਤ ਸਿੰਘ ਰਾਜਾ
ਵਿਸ਼ਵ ਹਾਈਪਰਟੈਂਸ਼ਨ ਡੇਅ ਦੇ ਮੌਕੇ ਤੇ ਸਿਵਲ ਸਰਜਨ ਡਾ ਚਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਅੱਜ ਦਫਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਤੋਂ ਵਧੱਦੇ ਬਲੱਡ ਪ੍ਰੈਸ਼ਰ ਪ੍ਰਤੀ ਆਮ ਲੋਕਾਂ ਨੂੰ ਸੁਚੇਤ ਕਰਨ ਹਿੱਤ ਇਕ ਜਾਗਰੂਕਤਾ ਪੋਸਟਰ ਰਲੀਜ ਕੀਤਾ ਗਿਆ। ਇਸ ਪੋਸਟਰ ਰਾਹੀਂ ਵੱਧ ਬੱਡਲ ਪ੍ਰੈਸ਼ਰ ਦੇ ਕਾਰਣ, ਨੁਕਸਾਨ, ਦਿਲ ਦੀਆਂ ਬੀਮਾਰੀਆਂ, ਕਸਰਤ ਦਾ ਮੱਹਤਵ ਅਤੇ ਰੋਕਥਾਮ ਤੇ ਸਾਵਧਾਨੀਆਂ ਬਾਰੇ ਬੜੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ ਅਤੇ ਇਸ ਪੋਸਟਰ ਨੂੰ ਸਾਰੀਆਂ ਸਿਹਤ ਸੰਸਥਾਵਾਂ ਵਿਪੋਲ ਚ ਡਿਸਪਲੇ ਕੀਤਾ ਜਾਵੇਗਾ ਤਾ ਜੋ ਲੋਕਾਂ ਨੂੰ ਹਾਈਪਰਟੇਂਸ਼ਨ ਪ੍ਰਤੀ ਸੁਚੇਤ ਕੀਤਾ ਜਾ ਸਕੇ। ਇਸ ਅਵਸਰ ਤੇ ਜਿਲਾ ਪਰਿਵਾਰ ਭਲਾਈ ਅਫਸਰ ਡਾ ਜਸਪ੍ਰੀਤ ਸ਼ਰਮਾਂ ਨੇ ਕਿਹਾ ਕਿ ਵੱਧਦਾ ਬੱਲਡ ਪ੍ਰੈਸ਼ਰ ਵਿੱਕ ਬਹੁਤ ਹੀ ਖੱਤਰਨਾਕ ਬੀਮਾਰੀ ਹੈ।ਜੇਕਰ ਇਸ ਦਾ ਸਹੀ ਸਮੇ ਤੇ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਮਰੀਜ ਨੂੰ ਮੋਤ ਦੇ ਮੂੰਹ ਵਿੱਚ ਧਕੇਲ ਸਕਦਾ ਹੈ। ਉਨਾ ਨੇ ਕਿਹਾ ਕਿ ਇਹ ਬਿਮਾਰੀ ਇੱਕ ਸਾਈਲੰਟ ਕਿੱਲਰ ਬੀਮਾਰੀ ਹੈ। ਜਿਸ ਬਾਰੇ ਬਹੁਤ ਸਾਰੇ ਲੋਕ ਅਨਜਾਣ ਹਨ ਅਤੇ ਮੋਤ ਦੇ ਮੂੰਹ ਵਿੱਚ ਚਲੇ ਜਾਦੇ ਹਨ। ਜੇਕਰ ਅਸੀ ਆਪਣੀਆਂ ਖਾਣ-ਪੀਣ ਤੇ ਰਹਿਣ ਸਹਿਣ ਦੀਆ ਆਦਤਾ ਤੇ ਕੰਟਰੋਲ ਨਹੀ ਕਰਦੇ ਤਾਂ ਕਿਸੇ ਵੀ ਵਰਗ ਦਾ ਇਨਸਾਨ ਇਸ ਬਿਮਾਰੀ ਦਾ ਸ਼ਿਕਾਰ ਹੋ ਸਕਦਾ ਹੈ। ਇਸ ਤੋ ਇਲਾਵਾ ਸ਼ਰੀਰਕ ਮਿਹਨਤ ਘੱਟ ਕਰਨ ਦੇ ਬਦਲੇ ਜਿਆਦਾ ਖੁਰਾਕ ਲੈਣੀ, ਅਸੀ ਵਧਦੇ ਬਲੱਡ ਪੈ੍ਰਸ਼ਰ ਦਾ ਸ਼ਿਕਾਰ ਹੋ ਸਕਦੇ ਹਾਂ। ਸਹਾਇਕ ਸਿਵਲ ਸਰਜਨ ਡਾ ਰਜਿੰਦਰ ਪਾਲ ਕੌਰ ਨੇ ਇਸ ਅਵਸਰ ਤੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਬਿਮਾਰੀ ਦਾ ਮੁੱਖ ਕਾਰਨ ਗਲਤ ਲਾਈਫ ਸਟਾਇਲ ਹੈ ਰੋਜਾਨਾ ਜੀਵਨ ਸ਼ੈਲੀ ਵਿਚ ਬਦਲਾਓ ਲਿਆ ਕੇ ਅਸੀ ਨਾਨ-ਕਮਿਊਨੀਕੇਬਲ ਡਿਸੀਸਿਜ/ਗੈਰ ਸੰਚਾਰਨ ਰੋਗਾਂ (ਐਨ.ਸੀ.ਡੀ.) ਤੋ ਬੱਚ ਸਕਦੇ ਹਾਂ। ਜਿਲ੍ਹਾ ਟੀਕਾਕਰਨ ਅਫਸਰ ਡਾ ਕੰਵਜੀਤ ਸਿੰਘ ਨੇ ਕਿਹਾ ਕਿ ਸਾਨੂੰ ਹਾਈ ਬਲੱਡ-ਪ੍ਰੈਸ਼ਰ ਹੋਣ ਦੀ ਸੂਰਤ ਵਿੱਚ ਆਪਣੇ ਸਰੀਰ ਦੇ ਭਾਰ ਨੂੰ ਸਹੀ ਰਖਣਾ ਚਾਹਿਦਾ ਹੈ, ਰੌਜਾਨਾ ਕਸਰਤ ਕਰਨੀ ਚਾਹਿਦੀ ਹੈ, ਘੱਟ ਨਮਕ ਅਤੇ ਘੱਟ ਫੈਟ ਵਾਲਾ ਪੋਸ਼ਟਿਕ ਭੋਜਨ ਖਾਣਾ ਚਾਹਿਦਾ ਹੈ,ਸ਼ਰਾਬ ਅਤੇ ਤੰਬਾਕੂ ਦਾ ਸੇਵਨ ਨਹੀ ਕਰਨਾ ਚਾਹਿਦਾ ਅਤੇ ਸਮੇ ਸਮੇ ਤੇ ਅਪਣਾ ਬਲੱਡ-ਪ੍ਰੈਸ਼ਰ ਚੈਕ ਕਰਵਾਉਦੇ ਰਹਿਣਾ ਚਾਹਿਦਾ ਹੈ। ਇਸ ਅਵਸਰ ਤੇ ਜਿਲਾ ਬੀ.ਸੀ.ਜੀ. ਅਫਸਰ ਡਾ ਰਾਘਵ ਗੁਪਤਾ, ਜਿਲਾ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ, ਗੌਰਵ ਕੁਮਾਰ, ਹਰਭਾਗ ਸਿੰਘ, ਮਨਦੀਪ ਕੌਰ, ਰਾਜਬੀਰ ਕੌਰ, ਸੰਦੀਪ ਜਿਆਣੀ ਅਤੇ ਸਮੂਹ ਸਟਾਫ ਹਾਜਰ ਹੋਏ।
ਕੈਪਸ਼ਨ : ਫੋਟੋ
===—-