ਜ਼ਿਲਾ ਖੇਤੀ ਅਫਸਰ ਵੱਲੋਂ ਕਿਸਾਨ ਮਿੱਤਰਾਂ ਦੇ ਸੁਪਰਵਾਈਜਰਾਂ ਦੀ ਮੀਟਿੰਗ ਕੀਤੀ ਗਈ
ਅੰਮ੍ਰਿਤਸਰ 17ਮਈ( ) ਗੁਰਮੀਤ ਸਿੰਘ ਰਾਜਾ )ਪੰਜਾਬ ਸਰਕਾਰ ਦੇ ਹੁਕਮਾਂ ਅਤੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਸ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਮਿਸ਼ਨ ਉੱਨਤ ਕਿਸਾਨ ਮਿੱਤਰ ਦੇ ਸੁਪਰਵਾਈਜਰਾਂ ਦੀ ਮੀਟਿੰਗ ਜ਼ਿਲਾ ਅੰਮ੍ਰਿਤਸਰ ਖੇਤੀਬਾੜੀ ਅਤੇ ਕਿਸਾਨ ਸਿਖਲਾਈ ਭਲਾਈ ਵਿਭਾਗ ਪੰਜਾਬ ਵੱਲੋਂ ਸਿਲੈਕਟ ਕੀਤੇ ਕਿਸਾਨ ਮਿੱਤਰਾਂ ਦੀ ਸੁਪਰਵੀਜਨ ਲਈ ਸਿਲੈਕਟ ਕੀਤੇ ਸੁਪਰਵਾਈਜਰਾਂ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਐਸ ਐਮ ਐਸ ਕਮ-ਖੇਤੀਬਾੜੀ ਅਫ਼ਸਰ ਸੁਖਰਾਜਬੀਰ ਸਿੰਘ ਗਿੱਲ, ਡੀ ਡੀ ਓ ਤੇਜਿੰਦਰ ਸਿੰਘ,ਏ ਓ ਰਮਨ ਕੁਮਾਰ,ਏ ਓ ਸੁਖਚੈਨ ਸਿੰਘ, ਟੀ ਏ ਡਾ ਪਰਜੀਤ ਸਿੰਘ ਔਲਖ,ਵਿਸਥਾਰ ਅਫਸਰ ਪ੍ਰਭਦੀਪ ਗਿੱਲ ਚੇਤਨਪੁਰਾ, ਆਦਿ ਅਧਿਕਾਰੀ ਕਰਮਚਾਰੀ ਹਾਜ਼ਰ ਸਨ। ਉਹਨਾਂ ਦੱਸਿਆ ਕਿ 776 ਪਿੰਡਾਂ ਵਿਚੋਂ 730 ਪਿੰਡ ਬਾਸਮਤੀ ਲਗਾਓਣ ਵਾਲੇ ਚੁਣੇ ਗਏ ਹਨ। ਜਿਹਨਾਂ ਵਿਚ 27 ਸੁਪਰਵਾਈਜ਼ਰ ਤੇ 365 ਕਿਸਾਨ ਮਿੱਤਰ ਸਿਲੈਕਟ ਕੀਤੇ ਹਨ। ਜੋ ਕਿ ਬਾਸਮਤੀ ਦਾ ਸਾਰਾ ਡੈਟਾ ਇਕੱਤਰ ਕਰਨਗੇ
ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਸ ਜਤਿੰਦਰ ਸਿੰਘ ਗਿੱਲ ਨੇ ਆਪਣੇ ਸੰਬੋਧਨ ਵਿਚ ਸੁਪਰਵਾਈਜਰਾਂ ਨੂੰ ਕਿਹਾ ਕਿ ਬਾਸਮਤੀ ਦੀ ਪੈਦਾਵਾਰ ਵੱਧ ਤੋਂ ਵੱਧ ਕੀਤੀ ਜਾਵੇ, ਉਹਨਾਂ ਕਿਸਾਨ ਮਿੱਤਰਾਂ ਨੂੰ ਵੀ ਕਿਹਾ ਕਿ ਉਹ ਜਿਹੜੇ ਜਿਹੜੇ ਬਲਾਕ ਉਹਨਾਂ ਨੂੰ ਦਿੱਤੇ ਗਏ ਹਨ। ਉਹਨਾਂ ਵਿਚ ਤਨਦੇਹੀ ਅਤੇ ਲਗਨ ਨਾਲ ਕਿਸਾਨ ਹਿੱਤ ਅਤੇ ਕਿਸਾਨਾਂ ਦੀ ਸੇਵਾ ਸਮਝ ਕੇ ਕੰਮ ਕਰਨ ਅਤੇ ਬਾਸਮਤੀ ਦੀ ਪੈਦਾਵਾਰ ਵਧਾਉਣ । ਉਹਨਾਂ ਕਿਹਾ ਕਿ ਜਿਹੜੀਆ ਖੇਤੀਬਾੜੀ ਦਵਾਈਆਂ ਨੂੰ ਸਰਕਾਰ ਨੇ ਬੰਦ ਕੀਤਾ ਜਾਂ ਪਬੰਦੀ ਲਾਈ ਉਹ ਕਿਸਾਨ ਆਪਣੇ ਖੇਤਾਂ ਵਿਚ ਬਿਲਕੁਲ ਨਾ ਵਰਤਣ ਅਤੇ ਮਹਿਕਮੇ ਦੀ ਸਲਾਹ ਨਾਲ਼ ਚਲਦਿਆਂ ਹੋਇਆਂ ਆਪਣੇ ਆਪਣੇ ਪਿੰਡ ਦੇ ਕਿਸਾਨ ਮਿੱਤਰ ਦੇ ਸੰਪਰਕ ਵਿਚ ਰਹਿ ਕੇ ਜਾਂ ਸਿੱਧੀ ਪਹੁੰਚ ਵੀ ਕਰ ਸਕਦੇ ਹਨ। ਅਖੀਰ ਵਿੱਚ ਉਹਨਾਂ ਕਿਹਾ ਕਿ ਇਸ ਸਬੰਧੀ ਇਕ ਟ੍ਰੇਨਿੰਗ ਵੀ ਸੁਪਰਵਾਈਜਰਾਂ ਲਈ 18ਮਈ ਨੂੰ ਔਲਖ ਪੈਲਸ ਗੁਰਦੁਆਰਾ ਬਾਬਾ ਜਾਗੋ ਸ਼ਹੀਦ ਕੋਹਾਲੀ ( ਰਾਮ ਤੀਰਥ ਰੋਡ) ਵਿਖੇ ਰੱਖੀ ਗਈ ਹੈ।ਜਿਸ ਵਿੱਚ ਪੰਜਾਬ ਦੇ ਉੱਚ ਅਧਿਕਾਰੀ ਵੀ ਪੁੱਜਣਗੇ।
ਕੈਪਸਨ _ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਸ ਜਤਿੰਦਰ ਸਿੰਘ ਗਿੱਲ ਜ਼ਿਲਾ ਅੰਮ੍ਰਿਤਸਰ ਦੇ ਪੱਧਰ ਦੇ ਮਿਸ਼ਨ ਉੱਨਤ ਕਿਸਾਨ ਮੀਟਿੰਗ ਕਰਦਿਆਂ ।