Home » ਮਸਹੂਰ ਪੱਤਰਕਾਰ ਅਰਸਦ ਸਰੀਫ ਦੀ ਸੜਕ ਹਾਦਸੇ ਦੌਰਾਨ ਮੌਤ

ਮਸਹੂਰ ਪੱਤਰਕਾਰ ਅਰਸਦ ਸਰੀਫ ਦੀ ਸੜਕ ਹਾਦਸੇ ਦੌਰਾਨ ਮੌਤ

by Rakha Prabh
59 views

ਮਸਹੂਰ ਪੱਤਰਕਾਰ ਅਰਸਦ ਸਰੀਫ ਦੀ ਸੜਕ ਹਾਦਸੇ ਦੌਰਾਨ ਮੌਤ
ਇਸਲਾਮਾਬਾਦ, 24 ਅਕਤੂਬਰ : ਪਾਕਿਸਤਾਨ ਦੇ ਮਸਹੂਰ ਪੱਤਰਕਾਰ ਅਤੇ ਟੀਵੀ ਐਂਕਰ ਅਰਸਦ ਸਰੀਫ ਦੀ ਕੀਨੀਆ ਦੀ ਰਾਜਧਾਨੀ ਨੈਰੋਬੀ ’ਚ ਇੱਕ ਸੜਕ ਹਾਦਸੇ ’ਚ ਮੌਤ ਹੋ ਜਾਣ ਦਾ ਸਮਾਚਾਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ’ਚ ਅਰਸਦ ਸਰੀਫ ਦੀ ਮੌਤ ਤੋਂ ਬਾਅਦ ਸੋਗ ਪ੍ਰਗਟ ਕਰਨ ਲਈ ਸੋਸਲ ਮੀਡੀਆ ਦਾ ਹੜ੍ਹ ਜਿਹਾ ਆ ਗਿਆ ਹੈ। ਨਿਊ ਇੰਟਰਨੈਸਨਲ ਨੇ ਜੀਓ ਨਿਊਜ ਦੇ ਹਵਾਲੇ ਨਾਲ ਕਿਹਾ ਕਿ ਸਰੀਫ ਦੇ ਪਰਿਵਾਰ ਦੇ ਸੂਤਰਾਂ ਨੇ ਪੱਤਰਕਾਰ ਦੀ ਮੌਤ ਦੀ ਪੁਸਟੀ ਕੀਤੀ ਹੈ, ਹਾਲਾਂਕਿ ਘਟਨਾ ਬਾਰੇ ਹੋਰ ਵੇਰਵੇ ਨਹੀਂ ਦਿੱਤੇ ਗਏ ਹਨ।

ਸੂਤਰਾਂ ਨੇ ਦੱਸਿਆ ਕਿ ਕੀਨੀਆ ਦੀ ਸਥਾਨਕ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰੀਫ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਟੀਵੀ ਚੈਨਲ ਏਆਰਵਾਈ ਨਿਊਜ ਨਾਲ ਜੁੜੇ ਹੋਏ ਸਨ। ਚੈਨਲ ਤੋਂ ਅਸਤੀਫਾ ਦੇਣ ਤੋਂ ਬਾਅਦ ਉਹ ਦੁਬਈ ਚਲੇ ਗਏ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਅਰਸਦ ਸਰੀਫ ਨੂੰ ਦੁਬਈ ਤੋਂ ਆ ਕੇ ਲੰਡਨ ’ਚ ਦੇਖਿਆ ਗਿਆ ਸੀ। ਪੱਤਰਕਾਰ ਦੀ ਮੌਤ ਦੀ ਖਬਰ ਤੋਂ ਬਾਅਦ ਪੂਰੇ ਪਾਕਿਸਤਾਨ ’ਚ ਸੋਗ ਦੀ ਲਹਿਰ ਫੈਲ ਗਈ ਹੈ।

ਪੱਤਰਕਾਰ ਸਰੀਫ ਦੀ ਮੌਤ ਤੋਂ ਹਰ ਕੋਈ ਸਦਮੇ ’ਚ ਹੈ। ਉਨ੍ਹਾਂ ਦੇ ਦੇਹਾਂਤ ’ਤੇ ਕਈ ਵੱਡੇ ਨੇਤਾਵਾਂ ਨੇ ਦੁੱਖ ਪ੍ਰਗਟ ਕੀਤਾ ਹੈ। ਪੀਐਮਐਲ-ਐਨ ਦੀ ਨੇਤਾ ਹਿਨਾ ਪਰਵੇਜ ਬੱਟ ਨੇ ਵੀ ਪੱਤਰਕਾਰ ਦੀ ਮੌਤ ’ਤੇ ਸੋਗ ਪ੍ਰਗਟ ਕੀਤਾ ਹੈ। ਪੀਟੀਆਈ ਨੇਤਾ ਅਲੀ ਜੈਦੀ ਅਤੇ ਏਆਰਵਾਈ ਗਰੁੱਪ ਦੇ ਮਾਲਕ ਸਲਮਾਨ ਇਕਬਾਲ ਨੇ ਵੀ ਸਰੀਫ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ।

Related Articles

Leave a Comment