ਗੁਰਪ੍ਰੀਤ ਸਿੰਘ ਸਿੱਧੂ
ਜ਼ੀਰਾ/25 ਦਸੰਬਰ
ਨਿਊ ਪੈਰਾਡਾਈਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਸਪੋਰਟਸ ਅਤੇ ਘੋੜ ਸਵਾਰੀ ਦਾ ਉਦਘਾਟਨ ਬੜੇ ਧੂਮ-ਧਾਮ ਨਾਲ ਕਰਵਾਇਆ ਗਿਆ। ਜਿਸ ਦੌਰਾਨ ‘ਪ੍ਰੋਗਰਾਮ ਦੀ ਸ਼ੁਰੂਆਤ ਛੋਟੇ ਸਾਹਿਬਜ਼ਾਦਿਆਂ ਨੂੰ ਦੀ ਸਹਾਦਤ ਨੂੰ ਯਾਦ ਕਰਦੇ ਕੀਤੀ ਗਈ। ਜਿਸ ਦੌਰਾਨ ਸ਼ ੍ਰਚਮਕੌਰ ਸਿੰਘ ਸਰਾਂ ਜਿਲਾਂ ਸਿੱਖਿਆ ਅਫ਼ਸਰ ਫਿਰੋਜ਼ਪੁਰ ਵਲੋਂ ਕਰਵਾਈ ਗਈ। ਚਮਕੌਰ ਸਿੰਘ ਸਰਾਂ ਵਲੋਂ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਨਸ਼ਿਆਂ ਤੋਂ ਦੂਰ ਰਹਿ ਕੇ ਮੱਲਾਂ ਮਾਰਨ ਦੀ ਪ੍ਰੇਰਨਾ ਦਿੱਤੀ । ਘੋੜ ਸਵਾਰੀ ਦਾ ਉਦਘਾਟਨ ਸ਼੍ਰ ਕੁਲਬੀਰ ਸਿੰਘ ਜ਼ੀਰਾ ਸਾਬਕਾ ਐਮ.ਐਲ.ਏ ਵੱਲੋਂ ਘੋੜੀਆਂ ਨੂੰ ਹਰੀ ਝੰਡੀ ਵਿਖਾ ਕੇ ਕਰਵਾਇਆ ਗਿਆ । ਇਸ ਦੌਰਾਨ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕੇ ਜ਼ੀਰੇ ਇਲਾਕੇ ਦਾ ਪਹਿਲਾ ਸਕੂਲ ਹੈ, ਜਿਸਨੇ ਘੋੜ ਸਵਾਰੀ ਕਰਵਾ ਕੇ ਬੱਚਿਆਂ ਨੂੰ ਪੜਾਈ ਦੇ ਨਾਲ – ਨਾਲ ਖੇਡਾਂ ਵਿੱਚ ਆਪਣਾ ਅਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕਰਨ ਦੀ ਪ੍ਰੇਰਨਾ ਦਿੱਤੀ । ਬੱਚਿਆਂ ਨੇ ਖੇਡਾਂ ਵਿੱਚ ਵੱਧ ਚੜ ਕੇ ਹਿੱਸਾ ਲਿਆ, ਜਿਵੇਂ ਕਿ 50 ਮਟਰ, 100 ਮੀਟਰ, 200 ਮੀਟਰ, ੫੦੦ ਮੀਟਰ 800 ਮੀਟਰ ਰੇਸ ਕਰਵਾਈ ਗਈ। ਇਸ ਮੌਕੇ ਸਕੂਲ ਦੇ ਬੱਚਿਆਂ ਨੇ ਘੋੜ ਸਵਾਰੀ ਕਰਕੇ ਆਏ ਹੋਏ ਮਹਿਮਾਨਾਂ ਦਾ ਮਨ ਜਿੱਤ ਲਿਆ। ਪ੍ਰੋਗਰਾਮ ਦੇ ਅੰਤ ਵਿੱਚ ਵੱਖ-ਵੱਖ ਪੁਜੀਸਨਾਂ ਤੇ ਆਉਣ ਵਾਲੇ ਖਿਡਾਰੀਆਂ ਨੂੰ ਸ਼੍ਰੀ ਨਰੇਸ ਕਟਾਰੀਆ ਜੀ ਦੇ ਸਪੁੱਤਰ ਸ਼ੰਕਰ ਕਟਾਰੀਆ ਯੂਥ ਆਗੂ ਆਪ ਵਲੋਂ ਦਿੱਤੇ ਗਏ। ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਚੇਅਰਮੈਨ ਸ਼੍ਰ ਲਖਵਿੰਦਰ ਸਿੰਘ ਢਿੱਲੋਂ ਵਲੋਂ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਮਾਪਿਆ ਨੂੰ ਵਧਾਈ ਦਿੱਤੀ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੋਕੇ ਤੇ ਸਟੇਜ ਦੀ ਸੈਕਟਰੀ ਭੂਮਿਕਾ ਜਸਪ੍ਰੀਤ ਸਿੰਘ, ਗੁਰਸ਼ਰਨਪ੍ਰੀਤ ਸਿੰਘ, ਮਿਲਨ- ਬ੍ਰਸੇਵਕ ਸਿੰਘ, ਹਰਮਨ ਸਿੰਘ, ਗੁਰਪ੍ਰੀਤ ਸਿੰਘ, ਮੈਡਮ ਮੁਸਕਾਨ, ਵਿਦਿਆਰਥਣ ਜੈਸਮੀਨ ਕੌਰ ਦੁਆਰਾ ਸਾਂਝੇ ਤੌਰ ਤੇ ਨਿਭਾਈ ਗਈ। ਇਸ ਮੌਕੇ ਤੇ ਐਮ.ਡੀ ਮੈਮ ਜਸਪ੍ਰੀਤ ਕੌਰ, ਪਿ੍ਰੰਸੀਪਲ ਸਿੰਪਲ ਕੁਮਾਰ, ਵਿਸ਼ੇਸ਼ ਸਚਦੇਵਾ ਹੈੱਡ ਮਾਸਟਰ, ਗੁਰਮੀਤ ਸਿੰਘ ਸਿੱਧੂ, ਰਸਪਾਲ ਸਿੰਘ, ਜੋਗਿੰਦਰ ਸਿੰਘ ਢਿੱਲੋਂ, ਵੱਸਣ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਸੰਧੂ, ਰਣਜੀਤ ਸਿੰਘ ਸੰਧੂ ਅਤੇ ਗੁਰਭਗਤ ਸਿੰਘ, ਡਾ: ਰਸ਼ਪਾਲ ਸਿੰਘ ਗਿੱਲ ਪ੍ਰਧਾਨ ਨਗਰ ਕੌਂਸਲ ਜ਼ੀਰਾ, ਬਲੌਰ ਸਿੰਘ ਟ੍ਰੈਫਿਕ ਇੰਚਾਰਜ਼ ਜ਼ੀਰਾ, ਰੂਬਲ ਵਿਰਦੀ ਪੀ.ਏ, ਗਗਨਦੀਪ ਸਿੰਘ ਸਰਪੰਚ ਮਨਸੂਰਦੇਵਾ, ਰਮਨਦੀਪ ਸਿੰਘ ਆਦਿ ਉਚੇਚੇ ਤੌਰ ਤੇ ਹਾਜ਼ਰ ਸਨ।