ਗੁਰਪ੍ਰੀਤ ਸਿੰਘ ਸਿੱਧੂ
ਜ਼ੀਰਾ, 28 ਜਨਵਰੀ : –ਜ਼ੀਰਾ ਸਰਕਾਰੀ ਸੀਨੀਅਰ ਸੈਕੰਡਰੀ ਜੀਵਨ ਮਲ ਸਕੂਲ (ਹਾਈ ਸਕੂਲ) ਵਿਖੇ ਮਨਾਏ ਗਏ 75 ਵੇ ਗਣਤੰਤਰ ਦਿਵਸ ਮੌਕੇ ਫਿਰੋਜ਼ੇਪੁਰ ਜਿਲ੍ਹੇ ਦੀ ਪਹਿਲੀ ਮਾਈਕਰੋਬਾਇਓਲੋਜਿਸਟ/ਪੀਐਚਡੀ ਡਿਗਰੀ ਧਾਰਕ ਲੈਬੋਰਟਰੀ ਜ਼ੀਰਾ ਲੈਬੋਰਟਰੀ ਐਂਡ ਰਿਸਰਚ ਸੈਂਟਰ ਤੋਂ ਡਾਕਟਰ ਆਰਤੀ ਬਿੰਦਰਾ ਨੂੰ ਸਮਾਜਿਕ ਅਤੇ ਮੈਡੀਕਲ ਖੇਤਰ ਵਿਚ ਵਧੀਆ ਕਾਰਗੁਜਾਰੀ ਲਈ ਐਸ ਡੀ ਐਮ ਜ਼ੀਰਾ ਸ. ਗੁਰਮੀਤ ਸਿੰਘ ਅਤੇ ਸੰਕਰ ਕਟਾਰੀਆ ਵਲੋਂ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਡਾਕਟਰ ਆਰਤੀ ਬਿੰਦਰਾ ਨੇ ਕਿਹਾ ਕਿ ਜ਼ੀਰਾ ਲੈਬੋਰਟਰੀ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਪਹਿਲੀ ਮਾਈਕਰੋਬਾਇਓਲੋਜਿਸਟ/ਪੀਐਚਡੀ ਡਿਗਰੀ ਧਾਰਕ ਲੈਬੋਰਟਰੀ ਹੈ ਜਿੱਥੇ ਸਾਰੇ ਖੂਨ ਦੇ ਟੈਸਟ ਆਧੁਨਿਕ ਮਸ਼ੀਨਾਂ ਨਾਲ ਵਧੇਰੇ ਸ਼ੁੱਧਤਾ ਨਾਲ ਬੜੇ ਹੀ ਘੱਟ ਰੇਟਾਂ ਤੇ ਕੀਤੇ ਜਾਂਦੇ ਹਨ। ਡਾਕਟਰ ਬਿੰਦਰਾ ਨੇ ਕਿਹਾ ਕਿ ਉਹ ਐਸ ਡੀ ਐਮ ਜ਼ੀਰਾ ਸਰਦਾਰ ਗੁਰਮੀਤ ਸਿੰਘ, ਜ਼ੀਰਾ ਵਿਧਾਨ ਸਭਾ ਹਲਕਾ ਵਿਧਾਇਕ ਨਰੇਸ਼ ਕਟਾਰੀਆ ਅਤੇ ਸ਼ੰਕਰ ਕਟਾਰੀਆ ਅਤੇ ਸਮੂਹ ਪ੍ਰਸ਼ਾਸ਼ਨ ਦੇ ਬਹੁਤ ਧਨਵਾਦੀ ਹਨ ਜਿਹਨਾਂ ਨੇ ਓਹਨਾ ਨੂੰ ਇਸ ਸਨਮਾਨ ਦੇ ਯੋਗ ਸਮਝਿਆ । ਇਸ ਮੌਕੇ ਨਾਇਬ ਤਹਿਸੀਲਦਾਰ ਵਿਨੋਦ ਕੁਮਾਰ,ਸੁਪਰਡੈਂਟ ਜੁਗਰਾਜ ਸਿੰਘ ਤਰੁਣ ਕੁਮਾਰ ਬਿੰਦਰਾ, ਰਾਜੀਵ ਮਸੀਹ, ਪਵਨ ਕੁਮਾਰ ਬਿੰਦਰਾ ਰਾਹੁਲ ਗੁਲਾਟੀ,ਮੈਡਮ ਰਾਜ ਰਾਣੀ ਬਿੰਦਰਾ, ਜਸ਼ਨਦੀਪ , ਵੰਸ਼, ਆਦਿ ਹਾਜਰ ਸਨ।