ਜ਼ੀਰਾ/ ਫਿਰੋਜਪੁਰ 28 ਜਨਵਰੀ ( ਗੁਰਪ੍ਰੀਤ ਸਿੰਘ ਸਿੱਧੂ)
ਆਇਰਨ ਐਂਡ ਸੀਮੇਂਟ ਯੂਨੀਅਨ ਜ਼ੀਰਾ ਦੀ ਅਹਿਮ ਮੀਟਿੰਗ ਗੁਰਮੀਤ ਸਿੰਘ ਲਾਡੀ ਅਹੂਜਾ ਸੀਮੇਂਟ ਸਟੋਰ ਫਿਰੋਜ਼ਪੁਰ ਰੋਡ ਜ਼ੀਰਾ ਵਿਖੇ ਹੋਈ। ਜਿਸ ਵਿਚ ਸਮੁੱਚੀ ਯੂਨੀਅਨ ਦੇ ਮੈਂਬਰਾਂ ਨੇ ਹਿੱਸਾ ਲਿਆ । ਮੀਟਿੰਗ ਦੌਰਾਨ ਸਰਬਸੰਮਤੀ ਨਾਲ ਜਤਿੰਦਰ ਠਾਕੁਰ ਗੋਲਡੀ ਨੂੰ ਸੀਮੇਂਟ ਐਂਡ ਆਇਰਨ ਯੂਨੀਅਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਬਾਕੀ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਜਿਸ ਵਿਚ ਗੁਰਮੀਤ ਸਿੰਘ ਲਾਡੀ ਅਹੂਜਾ ਨੂੰ ਜਨਰਲ ਸੈਕਟਰੀ ਅਤੇ ਕੈਸ਼ੀਅਰ, ਮੁਨੀਸ਼ ਕੁਮਾਰ ਵਾਈਸ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਜਤਿੰਦਰ ਠਾਕੁਰ ਗੋਲਡੀ ਨੇ ਕਿਹਾ ਮੈਂਬਰਾ ਨੇ ਜੋਂ ਜਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ ਉਹ ਉਸਤੇ ਸੌ ਪ੍ਰਤੀਸ਼ਤ ਖਰਾ ਉਤਰਨ ਗਏ ਅਤੇ ਸਾਰੇ ਮੈਂਬਰਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਦੀ ਮੁੱਖ ਜਿੰਮੇਵਾਰੀ ਉਸਦੀ ਹੋਵੇਗੀ। ਇਸ ਮੌਕੇ ਯੂਨੀਅਨ ਦੇ ਸੀਨੀਅਰ ਆਗੂ ਕਮਲਜੀਤ ਸਿੰਘ ਟਿੰਪੀ, ਨਰਿੰਦਰ ਸਿੰਘ ਸੰਧੂ, ਦਰਸ਼ਨ ਸਿੰਘ ਮਿਗਲਾਨੀ, ਬਲਜਿੰਦਰ ਕੁਮਾਰਬਾਵਾ , ਪ੍ਰੇਮ ਕੁਮਾਰ, ਰੋਬਿਨ ਚੁੱਘ, ਸੁਖਵਿੰਦਰ ਸਿੰਘ, ਸੋਹਣ ਸਿੰਘ, ਦੀ ਮੈਂਬਰ ਹਾਜਰ ਸਨ ।