Home » ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀ ਡੇਢ ਕਰੋੜ ਦੇ ਕਰੀਬ ਜਾਇਦਾਦ ਕੀਤੀ ਸੀਜ਼।

ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀ ਡੇਢ ਕਰੋੜ ਦੇ ਕਰੀਬ ਜਾਇਦਾਦ ਕੀਤੀ ਸੀਜ਼।

by Rakha Prabh
7 views

ਕੋਟ ਈਸੇ ਖਾਂ, ਮੋਗਾ ਅਕਤੂਬਰ( ਤਰਸੇਮ ਸੱਚਦੇਵਾ )

ਨਸ਼ਾ ਤਸਕਰੀ ਵਿੱਚ ਸ਼ਾਮਿਲ ਪਿੰਡ ਦੋਲੇਵਾਲਾ ਮਾਇਰ ਦੇ ਚਾਰ ਪਰਿਵਾਰਾਂ ਦੀਆਂ ਕਰੀਬ ਡੇਢ ਕਰੋੜ ਦੀਆਂ ਜਾਇਦਾਦਾਂ ਉਪਰ ਪੁਲਿਸ ਵੱਲੋਂ ਨੋਟੀਫਿਕੇਸ਼ਨ ਚਿਪਕਾ ਕੇ ਪਾਬੰਦੀ ਲਗਾਈ ਗਈ। ਇਸ ਮੌਕੇ ਇੱਥੇ ਵਿਸ਼ੇਸ਼ ਤੌਰ ‘ਤੇ ਕਾਰਵਾਈ ਕਰਨ ਪੁੱਜੇ ਡੀਐਸਪੀ ਧਰਮਕੋਟ ਰਮਨਦੀਪ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਾ ਤਸਕਰੀ ਵਿੱਚ ਸ਼ਾਮਲ ਪਰਮਜੀਤ ਸਿੰਘ ਪੰਮਾ ਪੁੱਤਰ ਮਲੂਕ ਸਿੰਘ ਦੀ 20 ਲੱਖ ਦੀ ਜਾਇਦਾਦ , ਗੁਰਦੀਪ ਕੌਰ ਪਤਨੀ ਪਿੱਪਲ ਸਿੰਘ ਦੀ 22 ਲੱਖ ਦੀ ਜਾਇਦਾਦ, ਗੁਰਪ੍ਰੀਤ ਸਿੰਘ ਗੋਪੀ ਪੁੱਤਰ ਮਿਹਰ ਸਿੰਘ ਦੀ 45 ਲੱਖ 10 ਹਜਾਰ 574 ਰੁਪਏ ਦੀ ਜਾਇਦਾਦ, ਮਲਕੀਤ ਕੌਰ ਕੀਤੋ ਪਤਨੀ ਗੁਰਦੀਪ ਸਿੰਘ ਦੀ 62 ਲਖ 40 ਹਜਾਰ ਦੇ ਕਰੀਬ ਜਾਇਦਾਦ ਉੱਪਰ ਪਾਬੰਦੀ ਦੇ ਨੋਟਿਸ ਚਿਪਕਾਏ ਗਏ। ਪੁੱਛਣ ‘ਤੇ ਉਹਨਾਂ ਦੱਸਿਆ ਕਿ ਇਹ ਲੋਕ ਨਸ਼ਾ ਤਸਕਰੀ ਨਾਲ ਸੰਬੰਧਿਤ ਵੱਖ-ਵੱਖ ਮਾਮਲਿਆਂ ਵਿੱਚ ਸ਼ਾਮਲ ਸਨ। ਉਹਨਾਂ ਦੱਸਿਆ ਕਿ ਇਹਨਾਂ ਲੋਕਾਂ ‘ਤੇ ਵੱਖ ਵੱਖ ਧਰਾਵਾਂ ਤਹਿਤ ਮੁਕਦਮੇ ਦਰਜ ਰਹੇ ਸਨ। ਉਹਨਾਂ ਕਿਹਾ ਕਿ ਇਸ ਪਿੰਡ ਵਿੱਚ ਜਾਂ ਇਲਾਕੇ ਅੰਦਰ ਹੋਰ ਜਿੱਥੇ ਕਿਤੇ ਵੀ ਨਸ਼ਾ ਤਸਕਰਾਂ ਦੀ ਸਾਨੂੰ ਜਾਣਕਾਰੀ ਮਿਲਦੀ ਹੈ ਜਾਂ ਕਈ ਹੋਰਨਾਂ ਮੁਕਦਮਿਆਂ ਵਿੱਚ ਲੋੜੀਦੇ ਹਨ, ਉਹਨਾਂ ਦੀਆਂ ਜਾਇਦਾਦਾਂ ਸਬੰਧੀ ਕੇਸ ਬਣਾ ਕੇ ਅੱਗੇ ਭੇਜੇ ਜਾਣਗੇ ਤਾਂ ਜੋ ਪ੍ਰਵਾਨਗੀ ਮਿਲਣ ਤੋਂ ਬਾਅਦ ਉਹਨਾਂ ਦੀਆਂ ਜਾਇਦਾਦਾਂ ਨੂੰ ਲੈ ਕੇ ਢੁਕਵੀਂ ਕਾਰਵਾਈ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਮੋਗਾ ਦੇ ਐਸ.ਐਸ.ਪੀ ਅਜੇ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਨਸ਼ੇ ਦੇ ਹੋਰਨਾਂ ਮਾਮਲਿਆਂ ਨੂੰ ਲੈ ਕੇ ਕੋਈ ਢਿੱਲ ਨਹੀਂ ਵਰਤੀ ਜਾ ਰਹੀ ਤੇ ਜਿੱਥੇ ਕਿਤੇ ਵੀ ਨਸ਼ਾ ਤਸਕਰਾਂ ਦੀ ਪੁਲਿਸ ਨੂੰ ਜਾਣਕਾਰੀ ਮਿਲੇਗੀ ਪੁਲਿਸ ਬਣਦੀ ਕਾਰਵਾਈ ਅਮਲ ਵਿੱਚ ਲਿਆਵੇਗੀ। ਉਹਨਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਝਿਜਕ ਦੇ ਪੁਲਿਸ ਨੂੰ ਨਸ਼ੇ ਨਾਲ ਸੰਬੰਧਿਤ ਲੋਕਾਂ ਦੀ ਜਾਣਕਾਰੀ ਦੇਣ ਅਤੇ ਜਾਣਕਾਰੀ ਦੇਣ ਵਾਲੇ ਲੋਕਾਂ ਦੀ ਪਹਿਚਾਣ ਬਿਲਕੁਲ ਗੁਪਤ ਰੱਖੀ ਜਾਵੇਗੀ ਤੇ ਨਸ਼ਾ ਤਸਕਰਾਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਉਹਨਾਂ ਦੇ ਨਾਲ ਥਾਣਾ ਕੋਟ ਈਸੇ ਖਾਂ ਦੇ ਮੁਖੀ ਮੈਡਮ ਅਰਸ਼ਪ੍ਰੀਤ ਕੌਰ ਗਰੇਵਾਲ, ਦੋਲੇ ਵਾਲਾ ਚੌਂਕੀ ਦੇ ਇੰਚਾਰਜ ਰਗਵਿੰਦਰ ਧੀਰ ਤੇ ਹੋਰ ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ।

Related Articles

Leave a Comment