Home » ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵੱਲੋਂ ਸਿੰਚਾਈ ਵਿਭਾਗ ਦੀ ਬ੍ਰਾਂਚ ਦੀ ਸਰਬਸੰਮਤੀ ਨਾਲ ਚੋਣ

ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵੱਲੋਂ ਸਿੰਚਾਈ ਵਿਭਾਗ ਦੀ ਬ੍ਰਾਂਚ ਦੀ ਸਰਬਸੰਮਤੀ ਨਾਲ ਚੋਣ

ਤਰਸੇਮ ਸਿੰਘ ਬ੍ਰਾਂਚ ਪ੍ਰਧਾਨ, ਦਲਬੀਰ ਸਿੰਘ ਜਨਰਲ ਸਕੱਤਰ ਤੇ ਬਲਦੇਵ ਰਾਜ ਸ਼ਰਮਾ ਵਿੱਤ ਸਕੱਤਰ ਨਿਯੁਕਤ

by Rakha Prabh
21 views

ਜ਼ੀਰਾ/ ਫਿਰੋਜ਼ਪੁਰ 8 ਨਵੰਬਰ ( ਗੁਰਪ੍ਰੀਤ ਸਿੰਘ ਸਿੱਧੂ)

ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪ ਸ ਸ ਫ ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਨਹਿਰੀ ਵਿਸ਼ਰਾਮ ਘਰ ਜ਼ੀਰਾ ਵਿਖੇ ਹੋਈ। ਮੀਟਿੰਗ ਦੌਰਾਨ ਮੁਲਾਜ਼ਮਾਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਮੀਟਿੰਗ ਵਿੱਚ ਸ਼ਾਮਲ ਮੁਲਾਜ਼ਮਾਂ ਦੀ ਸਹਿਮਤੀ ਨਾਲ ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ ਸਿੰਚਾਈ ਵਿਭਾਗ ਬ੍ਰਾਂਚ ਜ਼ੀਰਾ ਦਾ ਸਰਬਸੰਮਤੀ ਨਾਲ ਗਠਨ ਕੀਤਾ ਗਿਆ। ਇਸ ਮੌਕੇ ਸਰਬਸੰਮਤੀ ਨਾਲ ਤਰਸੇਮ ਸਿੰਘ ਵਰਕ ਮਿਸਤਰੀ ਨੂੰ ਬ੍ਰਾਂਚ ਪ੍ਰਧਾਨ ਅਤੇ ਦਲਬੀਰ ਸਿੰਘ ਨਹਿਰੀ ਪਟਵਾਰੀ ਨੂੰ ਜਨਰਲ ਸਕੱਤਰ, ਬਲਦੇਵ ਰਾਜ ਸ਼ਰਮਾ ਡਾਕ ਰਨਰ ਵਿੱਤ ਸਕੱਤਰ, ਗੁਰਸ਼ੇਰ ਸਿੰਘ ਗੇਜ ਰੀਡਰ ਪ੍ਰੈਸ ਸਕੱਤਰ, ਸੀਨੀਅਰ ਮੀਤ ਪ੍ਰਧਾਨ ਅਮਨਦੀਪ ਅਟਵਾਲ,, ਸੀਨੀਅਰ ਮੀਤ ਪ੍ਰਧਾਨ ਪਵਨ ਕੁਮਾਰ, ਮੀਤ ਪ੍ਰਧਾਨ ਹਰਦੀਪ ਸਿੰਘ, ਪ੍ਰਸ਼ੋਤਮ ਦਾਸ ਆਰ ਸੀ ਸਹਾਇਕ ਸਕੱਤਰ, ਮੀਤ ਪ੍ਰਧਾਨ ਸੁਨੀਤਾ ਰਾਣੀ , ਸੁਸ਼ਮਾ ਦੇਵੀ ਸਹਾਇਕ ਪ੍ਰੈੱਸ ਸਕੱਤਰ, ਅਮਰਜੀਤ ਸਿੰਘ ਬੇਲਦਾਰ ਐਗਜ਼ੀਕਿਊਟਿਵ ਮੈਂਬਰ, ਐਗਜ਼ੀਕਿਊਟਿਵ ਮੈਂਬਰ ਹਰਦੀਪ ਸਿੰਘ ਬੇਲਦਾਰ, ਦੀਪਕ ਸ਼ਰਮਾ ਪਵਨ ਕੁਮਾਰ, ਬਲਵੀਰ ਸਿੰਘ ਪਟਵਾਰੀ ਆਦਿ ਚੁਣੇ ਗਏ। ਇਸ ਮੌਕੇ ਜਸਕਰਨ ਸਿੰਘ ਜਿਲੇਦਾਰ ,ਜੋਗਿੰਦਰ ਸਿੰਘ ਸੜਕ ਵਿਭਾਗ, ਮੱਖਣ ਦੀ ਸਿੰਘ, ਰਾਜ ਕੁਮਾਰ ਡਰੇਨਜ ਵਿਭਾਗ, ਦਲਵੀਰ ਸਿੰਘ, ਜਗਤਾਰ ਸਿੰਘ ਆਦਿ ਹਾਜ਼ਰ ਸਨ।

Related Articles

Leave a Comment