ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ) ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਖੇ ਸੰਪੰਨ ਹੋਈਆਂ ਆਲ ਇੰਡੀਆ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ 2023 ਦੇ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ 262 ਅੰਕ ਹਾਂਸਲ ਕਰਕੇ ਓੁਵਰ ਆਲ ਦੂਸਰੇ ਸਥਾਨ ਤੇ ਰਹਿੰਦੇ ਹੋਏ ਫੱਸਟ ਰੱਅਨਰਜ਼ ਅੱਪ ਬਣੀ ਹੈ। ਜਿਕਰਯੋਗ ਹੈ ਕਿ ਲਖਨਊ ਵਿਖੇ ਹੋਏ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ 2023 ਦੇ ਦੌਰਾਨ ਜੀਐਨਡੀਯੂ ਦੇ ਵੀ.ਸੀ. ਪ੍ਰੋ. ਡਾ. ਜਸਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਡਾਇਰੈਕਟਰ ਕੰਵਰ ਮਨਦੀਪ ਸਿੰਘ ਢਿੱਲੋਂ ਦੀ ਨਿਗਰਾਨੀ ਤੇ ਵੱਖ-ਵੱਖ ਖੇਡ ਕੋਚਾਂ ਦੀ ਅਗਵਾਈ ਦੇ ਵਿੱਚ ਮਹਿਲਾਂ ਪੁਰਸ਼ ਟੀਮ ਤੇ ਵਿਅਕਤੀਗਤ ਮੁਕਾਬਲਿਆਂ ਦੇ ਦੌਰਾਨ ਖਿਡਾਰੀਆਂ ਨੇ ਰਾਸ਼ਟਰੀ ਪੱਧਰ ਤੇ ਸ਼ਾਨਦਾਰ ਤੇ ਬੇਮਿਸਾਲ ਪ੍ਰਦਰਸ਼ਨ ਕਰਦੇ ਹੋਏ ਜੀਐਨਡੀਯੂ ਨੂੰ ਇਹ ਮੁਕਾਮ ਦਿਵਾਉਣ ਵਿੱਚ ਅਹਿਮ ਭੂਮਿਕਾ ਅਦਾ ਕੀਤੀ। ਇਸ ਦੌਰਾਨ ਜੀਐਨਡੀਯੂ ਨੇ ਕੁੱਲ 68 ਮੈਡਲ ਹਾਂਸਲ ਕੀਤੇ ਹਨ । ਇੰਨ੍ਹਾਂ ਖੇਡ ਮੁਕਾਬਲਿਆਂ ਦੇ ਦੌਰਾਨ ਜੀਐਨਡੀਯੂ ਦੇ ਸਮੁੱਚੇ ਖਿਡਾਰੀਆਂ ਨੇ ਸਿਲਸਿਲੇਵਾਰ ਮੁਕਾਬਲੇਬਾਜ਼ੀ ਦੇ ਦੌਰਾਨ ਚੋਟੀ ਦੀਆਂ ਟੀਮਾਂ ਅਤੇ ਖਿਡਾਰੀਆਂ ਨੇ ਪਛਾੜਦੇ ਹੋਏ ਜਿੱਥੇ ਫਾਈਨਲ ਵਿੱਚ ਜਗ੍ਹਾ ਬਣਾਈ। ਉੱਥੇ ਮਿਸਾਲੀ ਪ੍ਰਦਰਸ਼ਨ ਦੇ ਬਲਬੂਤੇ ਰਾਸ਼ਟਰੀ ਪੱਧਰ ਤੇ ਓੁਵਰ ਆਲ ਦੂਸਰਾ ਸਥਾਨ ਹਾਂਸਲ ਕਰਦੇ ਹੋਏ ਖੇਡ ਖੇਤਰ ਦੀ ਇੱਕ ਮਜਬੂਤ ਪਕੜ ਵਾਲੀ ਯੂਨੀਵਰਸਿਟੀ ਹੋਣ ਦਾ ਸਬੂਤ ਦਿੱਤਾ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਜੀਐਨਡੀਯੂ ਦੇ ਡਾਇਰੈਕਟਰ ਸਪੋਰਟਸ ਕੰਵਰ ਮਨਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਇੰਨ੍ਹਾਂ ਵੱਕਾਰੀ ਖੇਡ ਮੁਕਾਬਲਿਆਂ ਦੇ ਦੌਰਾਨ ਜੀਐਨਡੀਯੂ ਦੇ ਖਿਡਾਰੀਆਂ ਨੇ ਸ਼ਾਨਦਾਰ ਤੇ ਬੇਹਤਰ ਖੇਡ ਪ੍ਰਦਰਸ਼ਨ ਕਰਦਿਆਂ ਆਪਣੀ ਖੇਡ ਸ਼ੈਲੀ ਦਾ ਲੋਹਾ ਮਨਵਾਇਆ। ਖਿਡਾਰੀਆਂ ਵੱਲੋਂ ਦਿਖਾਏ ਗਏ ਦਮ ਖਮ ਤੇ ਬਹਾਏ ਗਏ ਖੂਨ ਪਸੀਨੇ ਦੀ ਚੁਫੇਰਿਓੁਂ ਪ੍ਰਸ਼ੰਸ਼ਾ ਹੋਈ। ਉਨ੍ਹਾਂ ਦੱਸਿਆਂ ਕਿ ਖਿਡਾਰੀਆਂ ਨੇ ਸ਼ੁਰੂਆਤੀ ਦੌਰ ਤੋਂ ਲੈ ਕੇ ਸਮਾਪਨ ਤੱਕ ਬੇਹਤਰ ਤਾਲਮੇਲ ਤੇ ਚੰਗੇ ਖਿਡਾਰੀ ਹੋਣ ਦਾ ਸਬੂਤ ਦੇਣ ਦੇ ਨਾਲ-ਨਾਲ ਜੀਐਨਡੀਯੂ ਟੀਮ ਦੇ ਵੱਲੋਂ ਖਿਡਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾ ਅਤੇ ਹਰ ਸੰਭਵ ਸਹਾਇਤਾ ਦੀ ਬਾਤ ਵੀ ਪਾਈ। ਉਨ੍ਹਾਂ ਦੱਸਿਆਂ ਕਿ ਰਾਸ਼ਟਰ ਪੱਧਰ ਤੇ ਕੀਤੀ ਗਈ, ਇਸ ਪ੍ਰਾਪਤੀ ਨੂੰ ਲੈਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਯੋਗੀ ਤੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਦੇ ਵੱਲੋਂ ਉਵਰਆਲ ਦੂਸਰੇ ਸਥਾਨ ਦੀ ਟ੍ਰਾਫੀ ਦੇ ਕੇ ਨਵਾਜਦਿਆਂ ਖਿਡਾਰੀਆਂ ਨੂੰ ਭਵਿੱਖ ਵਿੱਚ ਹੋਰ ਵੀ ਵਧੀਆਂ ਪ੍ਰਦਰਸ਼ਨ ਕਰਨ ਦੀ ਪ੍ਰੇਰਨਾ ਦਿੱਤੀ। ਕੇਂਦਰੀ ਖੇਡ ਮੰਤਰੀ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਖਿਡਾਰੀ ਹਨ। ਉਹਨਾਂ ਦੇ ਵੱਲੋਂ ਜੀਐਨਡੀਯੂ ਦੀ ਇਸ ਪ੍ਰਾਪਤੀ ਤੇ ਵੀ.ਸੀ. ਪ੍ਰੋ. ਡਾ. ਜਸਪਾਲ ਸਿੰਘ ਸੰਧੂ ਨੂੰ ਵਧਾਈ ਦਿੰਦਿਆਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਉਨ੍ਹਾਂ ਖਿਡਾਰੀਆਂ ਨੂੰ ਹੱਲਾ ਸ਼ੇਰੀ ਦਿੰਦਿਆਂ ਕਿਹਾ ਕਿ ਜੀਐਨਡੀਯੂ ਦੇਸ਼ ਦੀ ਇੱਕ ਵਾਹਿਦ ਯੂਨੀਵਰਸਿਟੀ ਹੈ ਜੋ ਹਰੇਕ ਖੇਤਰ ਦੀ ਮੁਕਾਬਲੇਬਾਜੀ ਦਾ ਟਾਕਰਾ ਕਰਨ ਦੀ ਸਮੱਰਥਾ ਰੱਖਦੀ ਹੈ। ਉਨ੍ਹਾਂ ਨੂੰ ਉਸ ਯੂਨੀਵਰਸਿਟੀ ਦਾ ਵਿਦਿਆਰਥੀ ਹੋਣ ਤੇ ਮਾਣ ਹੈ ਤੇ ਉਹ ਵਿਅਕਤੀਗਤ ਤੌਰ ਤੇ ਮਾਨਸਿਕ ਅਤੇ ਦਿਲੀ ਤੌਰ ਤੇ ਜੀਐਨਡੀਯੂ ਨਾਲ ਜੁੜੇ ਹੋਏ ਹਨ। ਕੇਂਦਰੀ ਖੇਡ ਮੰਤਰੀ ਅਨੁਰਾਕ ਠਾਕੁਰ ਨੇ ਜੀਐਨਡੀਯੂ ਵਿਖੇ ਵਿਦਿਆਰਥੀ ਤੇ ਖਿਡਾਰੀ ਜੀਵਨ ਦੌਰਾਨ ਬਿਤਾਏ ਪਲਾਂ ਤੇ ਯਾਦਾਂ ਦੇ ਨਾਲ-ਨਾਲ ਆਪਣੇ ਤਜ਼ੁਰਬਿਆਂ ਦੇ ਨੁੱਕਤੇ ਵੀ ਖਿਡਾਰੀਆਂ ਨਾਲ ਸਾਂਝੇ ਕੀਤੇ। ਉਧਰ ਡਾਇਰੈਕਟਰ ਸਪੋਰਟਸ ਕੰਵਰ ਮਨਦੀਪ ਸਿੰਘ ਢਿੱਲੋਂ ਨੇ ਇਸ ਪ੍ਰਾਪਤੀ ਦਾ ਸਿਹਰਾ ਵੀਸੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ, ਰਜਿਸਟਰਾਰ ਪੋ੍. ਡਾ. ਕੇ.ਐਸ. ਕਾਹਲੋਂ, ਡੀਨ ਅਕੈਡਮਿਕ ਪ੍ਰੋ. ਡਾ. ਐਸਐਸ ਬਹਿਲ, ਡੀਨ ਵਿਦਿਆਰਥੀ ਭਲਾਈ ਪ੍ਰੋ. ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ, ਡੀਨ ਕਾਲਜ ਕੌਂਸਲ ਪ੍ਰੋ. ਡਾ. ਸ਼ਾਲਿਨੀ ਬਹਿਲ, ਡੀਨ ਭਾਸ਼ਾਵਾਂ ਪ੍ਰੋ. ਡਾ. ਸੁਧਾ ਜਤਿੰਦਰ, ਡੀਨ ਜੀ.ਐਸ ਬਾਵਾ ਨੂੰ ਦਿੱਤਾ ਹੈ ਤੇ ਕਿਹਾ ਕਿ ਜੀਐਨਡੀਯੂ ਨਾਲ ਸਬੰਧਤ ਸਮੁੱਚੀਆਂ ਧਿਰਾਂ ਵਧਾਈ ਦੀਆਂ ਪਾਤਰ ਹਨ