ਹੁਸ਼ਿਆਰਪੁਰ 4 ਜੂਨ ( ਤਰਸੇਮ ਦੀਵਾਨਾ )
ਡੈਮੋਕ੍ਰੇਟਿਕ ਭਾਰਤੀਯ ਲੋਕ ਦੱਲ ਦੀ ਇੱਕ ਅਹਿਮ ਮੀਟਿੰਗ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਦੀ ਅਗਵਾਈ ਹੇਠ ਹੋਈ !ਮੀਟਿੰਗ ਨੂੰ ਸੰਬੋਧਨ ਕਰਦਿਆ ਖੋਸਲਾ ਨੇ ਕਿਹਾ ਕਿ ਜੋ 2024 ਵਿੱਚ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਹਨ ਉਸ ਦੀ ਤਿਆਰੀ ਹੁਣ ਤੋ ਪੂਰੇ ਜੋਰਾਂ ਨਾਲ ਕੀਤੀ ਜਾ ਰਹੀ ਹੈ!ਉਨ੍ਹਾਂ ਨੇ ਕਿਹਾ ਕਿ ਡੈਮੋਕ੍ਰੇਟਿਕ ਭਾਰਤੀ ਲੋਕ ਦੱਲ ਪੂਰੇ ਦੇਸ਼ ਵਿੱਚ ਆਪਣੇ ਉਮੀਦਵਾਰ ਖੜ੍ਹੇ ਕਰੇਗਾ !ਇਸ ਮੌਕੇ ਪਾਰਟੀ ਨੂੰ ਅਗਾਂਹ ਵਧਾਉ ਗਤੀਵਿਧੀਆਂ ਤੇ ਵੀ ਵਿਚਾਰਾਂ ਕੀਤੀਆਂ ਗਈਆਂ ! ਗੁਰਮੁੱਖ ਸਿੰਘ ਖੋਸਲਾ ਨੇ ਕਿਹਾ ਕਿ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਭਾਰਤ ਦੇਸ਼ ਦਾ ਨਵਾਂ ਸੰਸਦ ਭਵਨ ਬਣਾਇਆ ਗਿਆ ਹੈ ! ਉਨ੍ਹਾਂ ਨੇ ਕੇਂਦਰ ਸਰਕਾਰ ਤੋ ਮੰਗ ਕਰਦੇ ਹੋਏ ਕਿਹਾ ਕਿ ਨਵੇਂ ਬਣੇ ਸੰਸਦ ਭਵਨ ਵਿੱਚ ਭਾਰਤ ਦੇਸ਼ ਦੇ ਸਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਜੀ ਦਾ ਬੁੱਤ ਲਗਾਇਆ ਜਾਵੇ ਕਿਉਕਿ ਸੰਸਦ ਭਵਨ ਬਾਬਾ ਸਾਹਿਬ ਜੀ ਦੇ ਬੁੱਤ ਤੋ ਬਿਨਾ ਅਧੂਰਾ ਹੈ ! ਇਸ ਮੌਕੇ ਹੋਰਨਾਂ ਤੌਂ ਇਲਾਵਾ ਗੁਰਦੇਵ ਸਿੰਘ ਮਾਲੜੀ ਰਾਸ਼ਟਰੀ ਸਕੱਤਰ ,ਪ੍ਰੇਮ ਮਸੀਹ ਰਾਸ਼ਟਰੀ ਸਲਾਹਕਾਰ,ਕੁਲਜੀਤ ਸਿੰਘ ਰਾਸ਼ਟਰੀ ਭਰਵਕਤਾ, ਚਰਨਜੀਤ ਕਲਿਆਣ ਸੀਨੀਅਰ ਅਗੁੁ, ਮੰਗਤ ਰਾਮ ਕਲਿਆਣ ਰਾਸ਼ਟਰੀ ਸਕੱਤਰ,ਰੇਸ਼ਮ ਸਿੰਘ ਭੱਟੀ ਸੀਨੀਅਰ ਆਗੂ, ਨੀਲਮ ਗਿੱਲ ਜਨਰਲ ਸਕੱਤਰ ਮਹਿਲਾ ਵਿੰਗ ਪੰਜਾਬ,ਜਸਪਾਲ ਕੌਰ,ਦ੍ਰੋਪਤੀ,ਕਮਲਜੀਤ ਸਿੰਘ,ਹਰਸ਼,ਜਹੋਸ਼ਵਾ ਆਦਿ ਮੌਜੂਦ ਸਨ!