ਗੁਰਪ੍ਰੀਤ ਸਿੰਘ ਸਿੱਧੂ
ਜ਼ੀਰਾ, 21 ਜਨਵਰੀ : –ਦੇਸ਼ ਦਾ ਇਤਿਹਾਸਿਕ ਦਿਨ ਹੋਵੇਗਾ 22 ਜਨਵਰੀ 2024 ਸੋਮਵਾਰ ਦਾ ਦਿਨ ਜਿਸ ਸਮੇਂ ਮਰਿਆਦਾ ਪੁਰਸੋਤਮ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਭਵਯ ਮੰਦਰ ਦਾ ਉਦਘਾਟਨੀ ਸਮਾਰੋਹ ਹੋ ਰਿਹਾ ਹੈ ਦਾ ਸਿੱਧਾ ਪ੍ਰਸਾਰਣ ਸਿੱਧਪੀਠ ਮਾਂ ਕਾਲਕਾ ਧਾਮ ਮੰਦਰ ਦਾਣਾ ਮੰਡੀ ਜ਼ੀਰਾ ਵਿਖੇ 30 ਇੰਚ ਐਲ.ਈ.ਡੀ ੳੁੱਪਰ ਦੁਪਹਿਰ 12 ਵਜੇ ਵਿਖਾਇਆ ਜਾਵੇਗਾ ਅਤੇ ਸੰਗਤਾਂ ਲਈ ਲੰਗਰ ਦੇ ਪ੍ਰਬੰਧ ਕੀਤੇ ਗਏ ਹਨ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਪਵਨ ਕੁਮਾਰ ਲੱਲੀ ਪ੍ਰਧਾਨ ਸਿੱਧਪੀਠ ਮਾਂ ਕਾਲਕਾ ਧਾਮ ਮੰਦਰ ਨੇੜੇ ਦਾਣਾ ਮੰਡੀ ਜ਼ੀਰਾ ਨੇ ‘‘ਦੇਸ਼ ਸੇਵਕ‘‘ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਗੱਲਬਾਤ ਕਰਦਿਆਂ ਕੀਤਾ। ਪਵਨ ਕੁਮਾਰ ਲੱਲੀ ਨੇ ਕਿਹਾ ਕਿ ਮਰਿਆਦਾ ਪੁਰਸੋਤਮ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਅਯੁੱਧਿਆ ਵਿਖੇ ਪੁਰਾਤਨ ਮੰਦਰ 500 ਸਾਲਾਂ ਬਾਅਦ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਣਥੱਕ ਯਤਨਾਂ ਅਤੇ ਮਿਹਨਤ ਸਦਕਾ ਬਣਿਆ ਹੈ। ਉਨਾਂ ਕਿਹਾ ਕਿ ਭਗਵਾਨ ਰਾਮ ਚੰਦਰ ਜੀ ਦੇ ਭਵਯ ਮੰਦਰ ਦੇ ਉਦਘਾਟਨੀ ਸਮਾਰੋਹ ਨੂੰ ਮੁੱਖ ਰੱਖਦਿਆਂ ਸਮੁਚੇ ਦੇਸ ਦੇ ਲੋਕ ਆਪਣੇ ਘਰਾਂ ਦੀਆਂ ਛੱਤਾਂ ਉਪਰ ਦੀਪ ਮਾਲਾ ਅਤੇ ਲੜੀਆਂ ਲਗਾ ਕੇ ਸਰਧਾ ਭੇਟ ਕਰਨ। ਉਨਾਂ ਕਿਹਾ ਕਿ ਭਗਵਾਨ ਰਾਮ ਚੰਦਰ ਜੀ ਦੇ ਭੰਗਤਾ ਵੱਲੋਂ ਸੋਭਾ ਯਾਤਰਾ ਕੱਢੀਆਂ ਜਾ ਰਹੀਆਂ ਹਨ ਅਤੇ ਮੰਦਰਾਂ ਨੂੰ ਦੁਲਹਨ ਦੀ ਤਰਾਂ ਸਜਾਇਆ ਜਾ ਰਿਹਾ ਹੈ, ਉੱਥੇ ਹਰ ਸ਼ਰਧਾਲੂ ਰਾਮ ਰੰਗ ਵਿੱਚ ਰੰਗਿਆ ਹੋਇਆ ਨਜਰ ਆ ਰਿਹਾ ਹੈ। ਉਨਾਂ ਕਿਹਾ ਕਿ ਕੁਝ ਸਿਆਸੀ ਲੋਕ ਇਸ ਸਮਾਰੋਹ ਨੂੰ ਰਾਜਸੀ ਰੰਗਤ ਦੇ ਕੇ ਪਵਿੱਤਰ ਰਾਮ ਮੰਦਰ ਦੇ ਸੁਭ ਮਹੂਰਤ ਨੂੰ ਰਾਜਸੀ ਸਮਾਰੋਹ ਕਰਾਰ ਦੇਣਾ ਚਾਹੁੰਦੇ ਹਨ। ਉਨਾਂ ਕਿਹਾ ਕਿ ਇਸ ਤਿਉਹਾਰ ਨੂੰ ਸਮੂਹ ਧਰਮਾਂ ਦੇ ਲੋਕਾਂ ਨੂੰ ਮਿਲਕੇ ਮਨਾਉਣਾ ਚਾਹੀਦਾ ਹੈ। ਉਨਾਂ ਹਲਕੇ ਦੀਆਂ ਸਮੂਹ ਸੰਗਤਾਂ ਨੂੰ ਸਿੱਧਾ ਪ੍ਰਸਾਰਣ ਵੇਖਣ ਲਈ ਮਾਂ ਕਾਲਕਾ ਧਾਮ ਮੰਦਰ ਦਾਣਾ ਮੰਡੀ ਜੀਰਾ ਵਿਖੇ ਪਧਾਰਣ ਦੀ ਅਪੀਲ ਕੀਤੀ ਹੈ।
ਸ਼੍ਰੀ ਰਾਮ ਚੰਦਰ ਜੀ ਦੇ ਭਵਯ ਮੰਦਰ ਦੇ ਉਦਘਾਟਨੀ ਸਮਾਰੋਹ ਦਾ ਸਿੱਧਾ ਪ੍ਰਸਾਰਣ ਸਿੱਧਪੀਠ ਮਾਂ ਕਾਲਕਾ ਧਾਮ ਮੰਦਰ ’ਚ ਹੋਵੇਗਾ : ਪਵਨ ਕੁਮਾਰ ਲੱਲੀ
previous post