ਭਾਰਤ ਵਿਕਾਸ ਪ੍ਰੀਸ਼ਦ ਜੀਰਾ ਵੱਲੋਂ ਕਰਵਾਏ ਗਏ ਰਾਸ਼ਟਰੀ ਗਾਇਨ ਮੁਕਾਬਲੇ
ਜੀਰਾ, 13 ਅਕਤੂਬਰ : ਭਾਰਤ ਵਿਕਾਸ ਪਰਿਸ਼ਦ ਜੀਰਾ ਵੱਲੋਂ ਸਟੇਟ ਯੂਨਿਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਟੇਟ ਉੱਪ ਪ੍ਰਧਾਨ ਸਤਿੰਦਰ ਸਚਦੇਵਾ, ਪ੍ਰਧਾਨ ਮਹਿੰਦਰਪਾਲ ਦੀ ਅਗਵਾਈ ਹੇਠ ਸਵਾਮੀ ਸੁਤੇ ਪ੍ਰਕਾਸ਼ ਸਿਵਾਲਾ ਮੰਦਰ ਜੀਰਾ ’ਚ ਰਾਸ਼ਟਰੀ ਗਾਇਨ ਮੁਕਾਬਲੇ ਕਰਵਾਏ ਗਏ। ਜਿਸ ’ਚ ਮਹਾਂ ਮੰਡਲੇਸ਼ਵਰ ਇੱਕ ਹਜਾਰ ਅੱਠ ਸਵਾਮੀ ਆਤਮਾ ਨੰਦ ਪੁਰੀ ਜੀ ਮਹਾਰਾਜ ਉਚੇਚੇ ਤੌਰ ’ਤੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ। ਮੁੱਖ ਮਹਿਮਾਨ ਵਜੋਂ ਅਰੋੜਵੰਸ਼ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਸਿੱਕੀ ਸ਼ਾਮਲ ਹੋਏ।
ਜਾਣਕਾਰੀ ਦਿੰਦਿਆਂ ਪ੍ਰੋਜੈਕਟ ਇੰਚਾਰਜ ਅਤੇ ਉਪ ਪ੍ਰਧਾਨ ਜਗਦੇਵ ਸ਼ਰਮਾ ਨੇ ਦੱਸਿਆ ਕਿ ਪ੍ਰਤੀਯੋਗਤਾ ’ਚ ਚਾਰ ਸਕੂਲ ਜਿਨ੍ਹਾਂ ’ਚ ਪੈਰਾਡਾਈਜ਼ ਪਬਲਿਕ ਸਕੂਲ ਜ਼ੀਰਾ, ਐਮਬਰੋਜੀਅਲ ਪਬਲਿਕ ਸਕੂਲ ਜ਼ੀਰਾ, ਸ਼੍ਰੀ ਆਤਮ ਵੱਲਭ ਜੈਨ ਵਿੱਦਿਆ ਪੀਠ ਜ਼ੀਰਾ ਅਤੇ ਸਵਾਮੀ ਸਵਤੇ ਪ੍ਰਕਾਸ਼ ਸਰਵਹਿੱਤਕਾਰੀ ਵਿੱਦਿਆ ਮੰਦਰ ਜ਼ੀਰਾ ਦੇ ਵਿਦਿਆਰਥੀਆਂ ਦੀਆਂ ਟੀਮਾਂ ਨੇ ਭਾਗ ਲਿਆ।
ਮੁਕਾਬਲਿਆਂ ’ਚ ਜੱਜ ਦੀ ਭੂਮਿਕਾ ਮੋਗਾ ਯੂਨਿਟ ਦੇ ਮੈਂਬਰ ਮਹਿੰਦੀ ਰੱਤਾ ਅਤੇ ਹਰਿੰਦਰ ਸਿੰਘ ਨੇ ਨਿਭਾਈ। ਉਦਘਾਟਨ ਕਰਦਿਆਂ ਸਵਾਮੀ ਆਤਮਾ ਨੰਦ ਪੁਰੀ ਜੀ ਨੇ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ, ਸੰਸਕਿ੍ਰਤੀ ਨਾਲ ਜੁੜਨ ਲਈ ਅਤੇ ਕਲਾ ਦੇ ਖੇਤਰ ’ਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ। ਮੁਕਾਬਲੇ ’ਚ ਪੈਰਾਡਾਈਜ਼ ਪਬਲਿਕ ਸਕੂਲ ਜ਼ੀਰਾ ਦੇ ਵਿਦਿਆਰਥੀਆਂ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ ਅਤੇ ਸਟੇਟ ਪੱਧਰ ਤੇ ਕੁਆਲੀਫਾਈ ਕੀਤਾ।
ਮੁੱਖ ਮਹਿਮਾਨ ਸ੍ਰੀ ਚੰਦ, ਚਰਨਜੀਤ ਸਿੰਘ ਸਿੱਕੀ ਨੇ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਕਰਵਾਏ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ। ਅੰਤ ’ਚ ਨਵੀਨ ਸਚਦੇਵਾ, ਚਰਨਜੀਤ ਸਿੰਘ ਸੋਨੂੰ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਵਨੀਤਾ ਝਾਂਜੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਿ
ੲਸ ਮੌਕੇ ਸਰਦਾਰ ਹਾਕਮ ਸਿੰਘ ਸਾਬਕਾ ਪ੍ਰਧਾਨ ਪੈਸਟੀਸਾਈਡ ਯੂਨੀਅਨ ਜੀਰਾ, ਅਮਨ ਛਾਬੜਾ ਪ੍ਰਧਾਨ ਯੂਥ ਵਿੰਗ ਅਰੋੜ ਸਭਾ ਜੀਰਾ, ਸੇਵਾ ਭਾਰਤੀ ਦੇ ਪ੍ਰਧਾਨ ਵੀਰ ਸਿੰਘ, ਓਮ ਪ੍ਰਕਾਸ਼ ਪੁਰੀ, ਨਰੇਸ਼ ਕੁਮਾਰ ਬੱਲੀ, ਜੁਗਲ ਕਿਸ਼ੋਰ, ਰਾਜ ਕੁਮਾਰੀ, ਕਿਰਨ ਗੌੜ ਮਹਿਲਾ ਵਿੰਗ, ਗੁਰਬਖ਼ਸ਼ ਸਿੰਘ, ਗੁਲਸ਼ਨ ਸ਼ਰਮਾ ਅਤੇ ਅਰੋੜਵੰਸ਼ ਸਭਾ ਦੇ ਮੈਂਬਰ ਅਤੇ ਸ਼ਿਵਾਲਾ ਕਮੇਟੀ ਦੇ ਮੈਂਬਰ ਹਾਜ਼ਰ ਸਨ।