ਪਠਾਨਕੋਟ ਨਿਰਭੈ ਸੋਚ.ਜੰਡੀਰ ਸੈਣੀ.
ਰਣਜੀਤ ਸਾਗਰ ਡੈਮ ਜਗਿਆਲ ਕਲੋਨੀ ਵਿੱਚ ਸਰਕਾਰੀ ਮਕਾਨਾਂ ਦੇ ਨਜਾਇਜ਼ ਕਬਜ਼ੇ ਕਰਨ ਵਾਲੇ ਆਮ ਆਦਮੀ ਪਾਰਟੀ ਦਾ ਨਾਮ ਅਤੇ ਮੰਤਰੀ ਕਟਾਰੂ ਚੱਕ ਦਾ ਨਾਮ ਕਰ ਰਹੇ ਬਦਨਾਮ ਜੀ ਹਾਂ ਮੰਤਰੀ ਸਾਹਿਬ ਦਾ ਨਾਮ ਲੈ ਕੇ ਲੋਕਾਂ ਨੇ ਵੱਡੀ ਗਿਣਤੀ ਵਿਚ ਨਜਾਇਜ ਕਬਜੇ ਕੀਤੇ ਹੋਏ ਹਨ, ਪੁੱਛਗਿਸ਼ ਕਰਨ ਤੇ ਆਪਣੇ ਆਪ ਨੂੰ ਮੰਤਰੀ ਕਟਾਰੂ ਚੱਕ ਦੇ ਬੰਦੇ ਦੱਸ ਰਹੇ ਹਨ। ਅਤੇ ਗੈਰ ਕਾਨੂੰਨੀ ਕੰਮ ਵੀ ਕਰ ਰਹੇ ਹਨ।ਪੱਤਰਕਾਰਾਂ ਨੂੰ ਸੂਚਨਾ ਮਿਲਦੇ ਹੀ ਪੁੱਛਗਿਛ ਕੀਤੀ ਗਈ ਤਾਂ ਦੇਖਣ ਵਿੱਚ ਮਿਲਿਆ ਕੇ ਬਲਾਕ ਟੀਟੂ 505 ਨੰਬਰ ਵਿੱਚ ਰੋਸ਼ਨ ਲਾਲ ਨਾਮ ਦਾ ਵਿਅਕਤੀ ਨਜਾਇਜ਼ ਕਬਜ਼ਾ ਕਰਕੇ ਰਹਿ ਰਿਹਾ ਸੀ ਜੋ ਕਿ ਆਪਣੇ ਆਪ ਨੂੰ ਪ੍ਰਧਾਨ ਦੱਸਦਾ ਹੈ,ਪਿਛਲੇ ਅੱਠ ਸਾਲ ਤੋਂ ਸੇਵਾ ਮੁਕਤ ਹੋ ਚੁੱਕਾ ਹੈ ਅਤੇ ਮਕਾਨ ਦਾ ਕਬਜ਼ਾ ਨਹੀਂ ਛੱਡਿਆ।ਇਸ ਤੋਂ ਬਾਅਦ ਬਲਾਕ ਇੰਚਾਰਜ ਲਖਵਿੰਦਰ ਸਿੰਘ ਵਰਕਮੋਨਸ਼ੀ ਦੀ ਪੁਸ਼ਗਿਸ਼ ਕੀਤੀ ਗਈ,ਤਾਂ ਉਹ ਵਰਕ ਮਿਸਤਰੀ ਹੁੰਦੇ ਹੋਏ। ਮੰਤਰੀਆਂ ਦੀ ਧੋਂਸ ਦੱਸਦੇ ਹੋਏ ਜਬਰੀ ਫੋਰਮੈਨ ਦੀ ਡਿਊਟੀ ਕਰ ਰਹੇ ਸਨ ਅਤੇ ਗੈਰ ਕਾਨੂੰਨੀ ਢੰਗ ਨਾਲ ਟੀ ਫੋਰ ਦੀ ਕੋਠੀ ਵੀ ਅਲਾਟ ਕਰਵਾ ਕੇ ਬੈਠੇ ਹੋਏ ਹਨl ਜਾਂਚ ਕੀਤੀ ਗਈ ਤਾਂ ਉਹਨਾਂ ਦੇ ਬਲਾਕ ਜੂਵਨ, ਟੀਵਨ, ਅਤੇ ਟੀਟੂ ਬਲਾਕ ਦੇ ਲਗਭਗ ਢਾਈ-300 ਮਕਾਨ ਜਾਲੀ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ।ਅਤੇ ਜਨਾਬ ਸਰਕਾਰੀ ਮਕਾਨਾਂ ਦਾ ਕਿਰਾਇਆ ਖਾ ਰਹੇ ਹਨ ਇਸ ਦੇ ਸਬੰਧ ਵਿੱਚ ਮੰਤਰੀ ਕਟਾਰੂ ਚੱਕ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨਾਂ ਨੇ ਫੋਨ ਨਹੀਂ ਉਠਾਇਆ। ਡੈਮ ਪ੍ਰਸ਼ਾਸਨ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਕੋਈ ਖਾਸ ਜਵਾਬ ਨਹੀਂ ਦੇ ਸਕੇ