ਲੁਧਿਆਣਾ, 15 ਮਾਰਚ:-
CAA ਦੇ ਮੁੱਦੇ ‘ਤੇ ਅਰਵਿੰਦ ਕੇਜਰੀਵਾਲ ਤੇ ਜੋਰਦਾਰ ਹਮਲਾ ਬੋਲਦਿਆਂ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਹਨ, ਜਿਨ੍ਹਾਂ ਨੇ ਖੁਦ ਆਪਣੇ ਵੋਟ ਬੈਂਕ ਦੇ ਲਾਭ ਲਈ ਰੋਹਿੰਗਿਆ ਲੋਕਾਂ ਨੂੰ ਦਿੱਲੀ ਦੀ ਸਰਕਾਰੀ ਜ਼ਮੀਨ ਹੜੱਪਣ ਲਈ ਮੱਦਦ ਦਿੱਤੀ । ਉਹਨਾਂ ਨੇ ਕਿਹਾ ਸੀਏਏ ਦੇ ਮੁੱਦੇ ਤੇ ‘ਤੇ ਝੂਠਾ ਬਿਆਨ ਦੇਣ ਤੋਂ ਪਹਿਲਾਂ ਉਹਨਾਂ ਨੂੰ ਆਪਣੀ ਪੀੜੀ ਥੱਲੇ ਛੋਟਾ ਫੇਰਨਾ ਚਾਹੀਦਾ ਸੀ। ਅਰਵਿੰਦ ਕੇਜਰੀਵਾਲ ਨੇ ਕਦੇ ਵੀ ਬੰਗਲਾਦੇਸ਼ੀ ਜਾਂ ਰੋਹਿੰਗਿਆ ਦੇ ਘੁਸਪੈਠੀਆਂ ਵਿਰੁੱਧ ਇੱਕ ਵੀ ਸ਼ਬਦ ਨਹੀਂ ਬੋਲਿਆ। “ਉਹ ਸਿਰਫ ਆਪਣੇ ਰਾਜਨੀਤਿਕ ਉਦੇਸ਼ਾਂ ਨੂੰ ਪੂਰਾ ਕਰਨ ਲਈ ਇਸ ਮੁੱਦੇ ਦਾ ਵਿਰੋਧ ਕਰਨ ਅਤੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ .”
ਅਨਿਲ ਸਰੀਨ ਨੇ ਕੇਜਰੀਵਾਲ ਦੇ ਦੋਹਰੇ ਮਾਪਦੰਡਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰੀ ਖਜ਼ਾਨਾ ਲੁੱਟਣਾ ਅਤੇ ਅਜਿਹੇ ਘੁਸਪੈਠੀਆਂ ਨੂੰ ਖੁੱਲ੍ਹੀਆਂ ਛੋਟਾਂ ਦੇਣਾ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਨੀਤੀ ਦਾ ਹਿੱਸਾ ਹੈ। ਇਹ ਕੇਜਰੀਵਾਲ ਦੀ ਪਾਰਟੀ ਹੈ ਜੋ ਵੋਟ ਬੈਂਕ ਦੀ ਰਾਜਨੀਤੀ ਦਾ ਸਹਾਰਾ ਲੈਂਦੀ ਹੈ ਨਾ ਕਿ ਭਾਜਪਾ।
ਆਮ ਆਦਮੀ ਪਾਰਟੀ (ਆਪ) ਦੀ ਨੀਤੀ ਹੈ ਕਿ ਲੋਕਾਂ ਨੂੰ ਮੁਫਤ ਦੀਆਂ ਸਹੂਲਤਾਂ ਦਾ ਲਾਲਚ ਦੇਕੇ ਵੋਟਾਂ ਹਾਸਲ ਕੀਤੀਆ ਜਾਣ।ਉਹਨਾ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੇ ਲੋਕਾਂ ਨਾਲ ਵੱਡੇ ਵੱਡੇ ਝੂਠੇ ਵਾਅਦੇ ਤੇ ਮੁਫਤ ਦੀਆਂ ਚੀਜਾਂ ਦੇਣ ਦੇ ਲਾਲਚ ਦੇਕੇ ਹੀ ਪੰਜਾਬ ਦੀ ਸੱਤਾ ਹਾਸਲ ਕੀਤੀ ਹੈ।
ਅਨਿਲ ਸਰੀਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ,ਉਹ ਕਿਸਾਨਾਂ ਅਤੇ ਉਦਯੋਗਾਂ ਦੇ ਮਸਲਿਆ ਨੂੰ ਹੱਲ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਰਹੇ ਹਨ।
ਹੁਣ ਚੋਣਾਂ ਤੋਂ ਪਹਿਲਾਂ ‘ਆਪ’ ਉਦਯੋਗਾਂ ਨੂੰ ਸਸਤੀ ਬਿਜਲੀ ਦੇਣ ਦਾ ਵਾਅਦਾ ਸਿਰਫ ਵੋਟ ਬੈਂਕ ਲਈ ਕਰ ਰਹੀ ਹੈ।ਪਰ ਪੰਜਾਬੀ ਆਮ ਆਦਮੀ ਪਾਰਟੀ ਦੀ ਸਚਾਈ ਜਾਣ ਚੁੱਕੇ ਹਨ ਤੇ ਹੁਣ ਇਸ ਪਾਰਟੀ ਨੂੰ ਬਾਹਰ ਦਾ ਰਸਤਾ ਦਿਖਾਉਣਗੇ ।