ਮੋਗਾ/ ਬਾਘਾ ਪੁਰਾਣਾ 7 ( ਜੀ ਐਸ ਸਿੱਧੂ ) ਮਾਲਵੇ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਅਤੇ ਤਪ ਅਸਥਾਨ ਬ੍ਰਹਮਲੀਨ ਬ੍ਰਹਮਗਿਆਨੀ ਸੰਤ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਪਾਠ ਦੇ ਭੋਗ ਪੈਣ ਉਪਰੰਤ ਰਾਗੀ ਜਥੇ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਗਾਇਨ ਕੀਤੇ ਗਏ। ਇਸ ਮੌਕੇ ਇਕੱਤਰ ਸੰਗਤਾਂ ਦੇ ਸਨਮੁਖ ਹੁੰਦਿਆਂ ਸੱਚੇ ਮਾਰਗ ਚਲਦਿਆਂ ਉਸਤਤਿ ਕਰੇ ਜਹਾਨੁ,ਪਰ ਮਨੁੱਖ ਆਪਣੇ ਅਸਲ ਮਾਰਗ ਨੂੰ ਭੁੱਲ ਜਾਣ ਕਰਕੇ ਦੁੱਖ ਭੋਗਦਾ ਹੈ ਅਤੇ ਦੋਸ਼ ਪਰਮਪਿਤਾ ਪਰਮਾਤਮਾ ਨੂੰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨੇ ਸਾਡਾ ਜਨਮ ਮਰਨ ਖਤਮ ਕਰਨ ਲਈ ਮਨੁੱਖ ਨੂੰ ਮਾਤਲੋਕ ਵਿੱਚ ਪ੍ਰਭੂ ਭਗਤੀ ਲਈ ਭੇਜਿਆ ਹੈ,ਪਰ ਮੋਹ ਮਾਇਆ ਵਿੱਚ ਗੁਲਤਾਨ ਮਨੁੱਖ ਅਸਲ ਮਾਰਗ ਤੋਂ ਭਟਕ ਕੇ ਦੁੱਖ ਭੋਗ ਰਿਹਾ ਹੈ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਵਾਹਿਗੁਰੂ ਨਾਲ ਜੁੜ ਕੇ ਆਪਣਾ ਜੀਵਨ ਸੁਧਾਰ ਕਰਨ ਲਈ ਮੁਕਤੀਦਾਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਟ ਆਸਰਾ ਲੈਣਾ ਚਾਹੀਦਾ ਹੈ ਅਤੇ ਸੱਚੇ ਮਾਰਗ ਤੇ ਚੱਲਦੇ ਹੋਏ ਸੱਚੀ ਸੁੱਚੀ ਕਿਰਤ ਕਰਦੇ ਹੋਏ ਵਾਹਿਗੁਰੂ ਨੂੰ ਯਾਦ ਰੱਖਣ ਨਾਲ ਮੁਕਤੀ ਦਾ ਮਾਰਗ ਤੇ ਪ੍ਰਮਾਤਮਾ ਦੇ ਦਰਸ਼ਨ ਹੋਣਗੇ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਈਆਂ ਸੰਗਤਾਂ ਨੇ ਵਾਹਿਗੁਰੂ ਜੀ ਦੇ ਜਾਪ ਕੀਤੇ ਅਤੇ ਇਲਾਹੀ ਬਾਣੀ ਦੇ ਕੀਰਤਨ ਸਰਵਣ ਕਰਦਿਆਂ ਬਾਬਾ ਜੀ ਦੇ ਪ੍ਰਵਚਨ ਸੁਣੇ। ਇਸ ਮੌਕੇ ਸੰਗਤਾਂ ਵਿੱਚ ਬਿੱਲਾ ਸਿੰਘ, ਅਜਮੇਰ ਸਿੰਘ, ਹਰਜਿੰਦਰ ਸਿੰਘ,ਡਾ ਅਵਤਾਰ ਸਿੰਘ, ਚਮਕੌਰ ਸਿੰਘ, ਦਵਿੰਦਰ ਸਿੰਘ, ਆਦਿ ਹਾਜ਼ਰ ਸਨ।
ਮਨੁੱਖ ਆਪਣੇ ਅਸਲ ਮਾਰਗ ਨੂੰ ਭੁੱਲ ਜਾਣ ਕਰਕੇ ਦੁੱਖ ਭੋਗਦਾ : ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ
previous post