ਸਰਦੂਲਗੜ੍ਹ, 30 ਜੂਨ(ਕੁਲਵਿੰਦਰ ਕੜਵਲ)
ਅੱਜ ਸਵੇਰੇ ਕੋਮੀ ਮਾਰਗ ਨੰ 703 ਤੇ ਘੱਗਰ ਪੁੱਲ ਦੇ ਨਜਦੀਕ ਟਰੱਕ ਅਤੇ ਬੱਸ ਦਾ ਭਿਆਨਕ ਐਕਸੀਡੈਂਟ ਹੋ ਗਿਆ ਜਿਸ ਵਿੱਚ ਬੱਸ ਸਵਾਰ ਚਾਰ ਮੁਸਾਫਿਰ ਜਖ਼ਮੀ ਹੋ ਗਏ ਇਹ ਹਾਦਸਾ ਉਦੋਂ ਵਾਪਰਿਆ ਜਦੋ ਇਕ ਟਰੱਕ ਸਰਦੂਲੇਵਾਲਾ ਤੋ ਸਰਦੂਲਗੜ੍ਹ ਵੱਲ ਗਲਤ ਸਾਈਡ ਆ ਰਿਹਾ ਸੀ ਉਧਰੋ ਮਨਦੀਪ ਕੰਪਨੀ ਦੀ ਬੱਸ ਤੇਜ ਰਫਤਾਰ ਨਾਲ ਸਰਦੂਲਗੜ੍ਹ ਤੋਂ ਮਾਨਸਾ ਵੱਲ ਜਾ ਰਹੀ ਸੀ ਜਿਸ ਕਾਰਨ ਬੱਸ ਅਤੇ ਟਰੱਕ ਆਪਸ ਵਿੱਚ ਭਿੜ ਗਏ ਹਾਦਸੇ ਦੌਰਾਨ ਬੱਸ ਸਵਾਰ ਚਾਰ ਯਾਤਰੀ ਜਖਮੀ ਹੋ ਗਏ ਜਿਨਾਂ ਨੂੰ ਸਰਦੂਲਗੜ੍ਹ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸ ਸਬੰਧੀ ਸੀਨੀਅਰ ਮੈਡੀਕਲ ਅਫਸਰ ਡਾ.ਵੇਦਪ੍ਰਕਾਸ਼ ਨਾਲ ਗੱਲਬਾਤ ਕਰਨ ਤੇ ਉਹਨਾਂ ਦੱਸਿਆ ਕਿ ਹਾਦਸੇ ਦੌਰਾਨ ਜਖਮੀ ਚਾਰ ਜਨਿਆਂ ਨੂੰ ਮੁਢਲੀ ਸਹਾਇਤਾ ਦੇਣ ਉਪਰੰਤ ਸਿਵਲ ਹਸਪਤਾਲ ਮਾਨਸਾ ਲਈ ਰੈਫਰ ਕਰ ਦਿੱਤਾ ਹੈ