ਸਰਦੂਲਗੜ੍ਹ, 30 ਜੂਨ (ਕੁਲਵਿੰਦਰ ਕੜਵਲ) ਪੰਜਾਬ ਮਿਊਂਸਪਲ ਮੁਲਾਜਮ ਯੂਨੀਅਨ ਇਕਾਈ ਸਰਦੂਲਗੜ੍ਹ ਦੀ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਭੰਗੂ ਦੀ ਅਗਵਾਈ ਹੇਠ ਸਥਾਨਕ ਨਗਰ ਪੰਚਾਇਤ ਦਫ਼ਤਰ ਵਿਖੇ ਕੀਤੀ ਗਈ। ਇਸ ਦੌਰਾਨ ਯੂਨੀਅਨ ਮੈਂਬਰਾਂ ਨੇ ਸਰਬ-ਸੰਮਤੀ ਨਾਲ ਫੈਸਲਾ ਲੈਂਦੇ ਹੋਏ ਭੋਜ ਕੁਮਾਰ ਨੂੰ ਪ੍ਰਧਾਨ, ਮੋਹਿਤ ਕੁਮਾਰ ਸੀਨੀਅਰ ਮੀਤ ਪ੍ਰਧਾਨ, ਹਰਪਾਲ ਸਿੰਘ ਮੀਤ ਪ੍ਰਧਾਨ, ਰਣਜੀਤ ਸਿੰਘ ਕੈਸ਼ੀਅਰ, ਬਲਵੀਰ ਸਿੰਘ ਸਕੱਤਰ, ਪਰਵੀਨ ਕੁਮਾਰ ਪ੍ਰੈੱਸ ਸਕੱਤਰ ਅਤੇ ਸ਼ੀਸ਼ ਰਾਮ ਨੂੰ ਸਲਾਹਕਾਰ ਥਾਪਿਆ ਗਿਆ। ਤੀਸਰੀ ਵਾਰ ਪ੍ਰਧਾਨ ਚੁਣੇ ਜਾਣ ਤੇ ਭੋਜ ਕੁਮਾਰ ਨੇ ਸਮੂਹ ਮੈਬਰਾਂ ਦਾ ਧੰਨਵਾਦ ਕਰਦੇ ਕਿਹਾ ਕਿ ਉਹ ਮੁਲਾਜ਼ਮਾਂ ਦੇ ਹੱਕਾਂ ਲਈ ਹਮੇਸ਼ਾ ਲੜਦੇ ਰਹੇ ਹਨ ਅਤੇ ਭਵਿੱਖ ਵਿੱਚ ਵੀ ਯੂਨੀਅਨ ਦੀ ਤਰੱਕੀ ਅਤੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਹਮੇਸ਼ਾਂ ਤਤਪਰ ਰਹਿਣਗੇ। ਇਸ ਮੌਕੇ ਬੋਹੜ ਸਿੰਘ ਝੰਡਾ, ਜਸਵੀਰ ਕੌਰ, ਕੁਲਵਿੰਦਰ ਸਿੰਘ, ਦੀਪਕ ਜੈਨ, ਬਲੌਰ ਸਿੰਘ, ਲਖਵੀਰ ਸਿੰਘ ਆਦਿ ਹਾਜ਼ਰ ਸਨ।