ਮਾਨਸਾ, 3 ਜੂਨ () : ਅੱਜ ਇੱਥੇ ਗੌਰਮਿੰਟ ਡੀ.ਪੀ.ਈ./ਲੈਕਚਰਾਰ ਯੂਨੀਅਨ ਪੰਜਾਬ ਵੱਲੋਂ ਇਕੱਤਰਤਾ ਕਰਕੇ ਇਨਸਾਫ ਲਈ ਸੰਘਰਸ਼ ਕਰ ਰਹੇ ਪਹਿਲਵਾਨਾਂ ਉੱਤੇ ਦਿੱਲੀ ਪੁਲਿਸ ਦੁਆਰਾ ਢਾਹੇ ਗਏ ਤਸ਼ੱਦਦ ਦੀ ਸਖਤ ਸ਼ਬਦਆਂ ਵਿੱਚ ਨਿਖੇਧੀ ਕੀਤੀ ਗਈ। ਯੂਨੀਅਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀਆਂ ਪਹਿਲਵਾਨ ਧੀਆਂ ਨੂੰ ਇਨਸਾਫ ਦੇਣ ਦੀ ਥਾਂ ਦੋਸ਼ੀਆਂ ਨੂੰ ਬਚਾੳਣ ਦੇ ਯਤਨ ਕਰ ਰਹੀ ਹੈ। ਉਹਨਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਦੋਸ਼ੀ ਵਿਅਕਤੀਆਂ ਨੂੰ ਸਜਾ ਦੇ ਕੇ ਮਹਿਲਾ ਪਹਿਲਵਾਨਾਂ ਨੂੰ ਇਨਸਾਫ ਦਿੱਤਾ ਜਾਵੇ।
ਸਰੀਰਕ ਸਿੰਖਿਆ ਵਿਸ਼ੇ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਗੱਲ ਕਰਦਿਆਂ ਜਥੇਬੰਦੀ ਦੇ ਸੂਬਾ ਸਰਪ੍ਰਸਤ ਸਿਕੰਦਰ ਸਿੰਘ ਮਾਨਸਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰੀਰਕ ਸਿੱਖਿਆ ਵਿਸ਼ੇ ਨੂੰ ਚੋਣਵੇਂ ਵਿਸ਼ੇ ਵਿੱਚੋਂ ਕੱਢ ਕੇ ਲਾਜਮੀ ਵਿਸ਼ੇ ਦੇ ਤੌਰ ‘ਤੇ ਲਾਗੂ ਕੀਤਾ ਜਾਵੇ ਅਤੇ ਜਿਸ ਪਾਲਿਸੀ ਤਹਿਤ ਸਰੀਰਕ ਸਿੱਖਿਆ ਵਿਸ਼ੇ ਨੂੰ ਗਰੇਡਿੰਗ ਪ੍ਰਣਾਲੀ ਵਿੱਚ ਸ਼ਾਮਲ ਕੀਤਾ ਗਿਆ ਸੀ, ਉਸ ਨੂੰ ਪਾਲਿਸੀ ਨੂੰ ਬਦਲ ਕੇ ਇਸ ਵਿਸ਼ੇ ਨੂੰ ਦੁਬਾਰਾ ਤੋਂ ਅੰਕ ਪ੍ਰਣਾਲੀ ਤਹਿਤ ਲਿਆ ਕੇ ਲਾਜ਼ਮੀ ਕੀਤਾ ਜਾਵੇ। ਉਹਨਾਂ ਨੇ ਮੰਗ ਕੀਤੀ ਕਿ ਸਰੀਰਕ ਸਿੱਖਿਆ ਵਿਸ਼ੇ ਦੇ ਛੇਵੀਂ ਤੋਂ ਅੱਠਵੀਂ ਜਮਾਤ ਤੱਕ 6 ਪੀਰੀਅਡ ਕੀਤੇ ਜਾਣ ਅਤੇ ਸਕੂਲਾਂ ਦੇ ਟਾਈਮ ਟੇਬਲ ਵਿੱਚ ਸੁਧਾਰ ਕਰਕੇ 8 ਪੀਰੀਅਡਾਂ ਦੀ ਥਾਂ ‘ਤੇ ਪਹਿਲਾਂ ਦੀ ਤਰ੍ਹਾਂ 9 ਪੀਰੀਅਡ ਕੀਤੇ ਜਾਣ ਤਾਂ ਜੋ ਸਾਰੇ ਵਿਸ਼ਿਆਂ ਨੂੰ ਢੁੱਕਵੇਂ ਪੀਰੀਅਡ ਮਿਲ ਸਕਣ। ਇਸ ਮੌਕੇ ਯੂਨੀਅਨ ਆਗੂ ਹਰਜੀਤ ਸਿੰਘ ਜੋਗਾ, ਗੁਰਦੀਪ ਸਿੰਘ ਬੁਰਜਹਰੀ, ਗੁਰਜੀਤ ਸਿੰਘ ਝੱਬਰ, ਗੁਰਬਿੰਦਰ ਸਿੰਘ, ਰਾਜਵੀਰ ਸਿੰਘ, ਅਰਸ਼ਦੀਪ ਸਿੰਘ, ਗੁਰਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਬਾਬੂ ਸਿੰਘ, ਪ੍ਰਗਟ ਸਿੰਘ ਨੇ ਵੀ ਸੰਬੋਧਨ ਕੀਤਾ।
ਫੋਟੋ ਕੈਪਸ਼ਨ : ਗੌਰਮਿੰਟ ਡੀ.ਪੀ.ਈ./ਲੈਕਚਾਰਰ ਯੂਨੀਅਨ ਪੰਜਾਬ ਦੇ ਨੁਮਾਇੰਦੇ ਮਾਨਸਾ ਵਿਖੇ ਇਕੱਤਰਤਾ ਦੌਰਾਨ