ਮੁੱਕਦਮਾ ਨੰਬਰ 59 ਮਿਤੀ 01-06-2023 ਜੁਰਮ 452, 149 ਭ:ਦ:, ਥਾਣਾ ਸੁਲਤਾਨਵਿੰਡ,
ਅੰਮ੍ਰਿਤਸਰ।(ਗੁਰਮੀਤ ਸਿੰਘ ਰਾਜਾ )
ਗ੍ਰਿਫਤਾਰ ਦੋਸ਼ੀ :-1. ਸੂਰਜ ਵਰਮਾ ਉਰਫ ਸੂਰਜ ਬਈਆ
2. ਮਨਪ੍ਰੀਤ ਸਿੰਘ ਉਰਫ ਮੋਨੂੰ ਉਰਫ ਕਾਲੀ
3. ਕਰਨਦੀਪ ਸਿੰਘ
4. ਗੋਪੀ ਪੁੱਤਰ ਸੋਨੂੰ
5. ਅੰਮ੍ਰਿਤਪਾਲ ਸਿੰਘ ਪ ਅੰਮ੍ਰਿਤਸਰ।
ਬ੍ਰਾਮਦਗੀ :- 02 ਦਾਤਰ।
ਡਾ. ਮਹਿਤਾਬ ਸਿੰਘ ਆਈ.ਪੀ.ਐਸ, ਵਧੀਕ ਡਿਪਟੀ ਕਮਿਸ਼ਨਰ, ਸਿਟੀ-01, ਅੰਮ੍ਰਿਤਸਰ ਦੇ ਦਿਸ਼ਾ-ਨਿਰਦੇਸ਼ਾ ਪਰ ਸ਼੍ਰੀ ਅਸ਼ਵਨੀ ਕੁਮਾਰ ਪੀ.ਪੀ.ਐਸ, ਸਹਾਇਕ ਕਮਿਸ਼ਨਰ ਪੁਲਿਸ, ਦੱਖਣੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸੁਲਤਾਨਵਿੰਡ, ਅੰਮ੍ਰਿਤਸਰ, ਇੰਸਪੈਕਟਰ ਰਣਜੀਤ ਸਿੰਘ ਦੀ ਅਗਵਾਈ ਹੇਠ 24 ਘੰਟੇ ਦੇ ਅੰਦਰ-ਅੰਦਰ ਏ.ਐਸ.ਆਈ ਦਿਲਬਾਗ ਸਿੰਘ ਵੱਲੋ ਸਮੇਤ ਸਾਥੀ ਕਰਮਚਾਰੀਆਂ ਵੱਲੋ ਮੁਕੱਦਮਾ ਦੀ ਤਫਤੀਸ਼ ਦੇ ਸਬੰਧ ਵਿੱਚ ਮਿਤੀ 30-05-2023 ਨੂੰ ਘਰ ਅੰਦਰ ਦਾਖਲ ਹੋ ਕੇ ਹਥਿਆਰਾ ਸਮੇਤ ਸੱਟਾਂ ਮਾਰ ਕੇ ਗੰਭੀਰ ਰੂਪ ਵਿੱਚ ਜਖਮੀ ਕਰਨ ਵਾਲੇ ਦੋਸ਼ੀ ਸੂਰਜ ਵਰਮਾ ਉਰਫ ਸੂਰਜ ਬਈਆ ਉਕਤ ਨੂੰ ਸੂਚਨਾ ਦੇ ਅਧਾਰ ਪਰ ਫਲੈਟਾਂ ਵਾਲੇ ਮੋੜ ਦੇ ਨਜਦੀਕ ਕਾਬੂ ਕਰਕੇ ਵਕੂਆ ਸਮੇ ਵਰਤੋ ਕੀਤਾ ਦਾਤਰ ਬ੍ਰਾਮਦ ਕੀਤਾ ਤੇ ਇਸਦੇ ਫਰਦ ਇੰਕਸਾਫ ਤੇ ਇਸਦੇ ਸਾਥੀਆਨ ਅੰਮ੍ਰਿਤਪਾਲ ਸਿੰਘ , ਕਰਨਦੀਪ ਸਿੰਘ, ਗੋਪੀ, ਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਵੱਲੋ ਵਕੂਆ ਸਮੇ ਵਰਤੋ ਕੀਤਾ 01 ਹੋਰ ਦਾਤਰ ਬ੍ਰਾਮਦ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਉਕਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।