ਜ਼ੀਰਾ, 27 ਅਕਤੂਬਰ ( ਲਵਪ੍ਰੀਤ ਸਿੰਘ ਸਿੱਧੂ ) :- ਪੈਰਾਡਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਰੋਡ, ਜੀਰਾ ਵਿਖੇ ਕਮਿਊਨਿਟੀ ਆਊਟਰੀਚ ਪ੍ਰੋਗਰਾਮ ਦੀ ਸ਼ੁਰੂਆਤ ਚੇਅਰਮੈਨ ਹਰਜੀਤ ਸਿੰਘ, ਅਮਰਜੀਤ ਕੌਰ ਅਤੇ ਪਿ੍ਰੰਸੀਪਲ ਦੀ ਅਗਵਾਈ ਹੇਠ ਕੀਤੀ ਗਈ। ਇਹ ਪ੍ਰੋਗਰਾਮ ਸਕੂਲ ਦੇ ਵਿਦਿਆਰਥੀਆਂ ਵਲੋਂ ਸਰਦੀ ਦੇ ਮੌਸਮ ਨੂੰ ਦੇਖਦਿਆਂ ਹੋਇਆਂ ਅਤੇ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਹੋਇਆਂ ਸਲੱਮ ਏਰੀਆ ਵਿਚ ਲੋੜਵੰਦ ਪਰਿਵਾਰਾਂ ਅਤੇ ਛੋਟੇ ਬੱਚਿਆਂ ਨੂੰ ਫਲ, ਗਰਮ ਕੱਪੜੇ ਅਤੇ ਮੋਮਬਤੀਆਂ, ਬਿਸਕੁਟ, ਚੱਪਲ ਅਤੇ ਬੂਟਾਂ ਦੇ ਨਾਲ- ਨਾਲ ਹੋਰ ਵਸਤੂਆਂ ਆਦਿ ਵੰਡ ਕੇ ਸੁੱਭ ਕਾਰਜ ਕੀਤਾ। ਵਿਦਿਆਰਥੀਆਂ ਅਤੇ ਵਲੋਟੀਅਰਜ ਵਲੋਂ ਇਸ ਕਾਰਜ ਨੂੰ ਬੜੇ ਨੂੰ ਬੜੇ ਉਤਸਾਹ ਨਾਲ ਸੰਪੂਰਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਸਮੂਹ ਸਟਾਫ ਨੇ ਵੀ ਯੋਗ ਭੂਮਿਕਾ ਨਿਭਾਈ। ਇਸ ਸਮੇਂ ਹਰਸੰਗੀਤ ਕੌਰ, ਪਰਿਭਾਸਾ, ਉਰਮਿਲਾ, ਮੋਨਿਕਾ, ਸੀਮਾ ਅਤੇ ਪ੍ਰੋਗਰਾਮ ਅਫਸਰ ਅਰਵਿੰਦਰ ਸਿੰਘ ਵੀ ਹਾਜਰ ਸਨ। ਸਕੂਲ ਪਿ੍ਰੰਸੀਪਲ ਨੇ ਦੱਸਿਆ ਕਿ ਪੈਰਾਡਾਈਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁੱਝ ਸਮੇਂ ਬਾਅਦ ਪਹਿਲ ਕਦਮੀ ਦੇ ਆਧਾਰ ‘ਤੇ ਕਮਿਊਨਿਟੀ ਆਊਟਰੀਚ ਪ੍ਰੋਗਰਾਮ ਉਲੀਕਦਾ ਰਹਿੰਦਾ ਹੈ, ਜਿਸ ਵਿਚ ਗਰੀਬ ਪਰਿਵਾਰਾਂ ਨੂੰ ਰਾਹਤ ਸਮਗਰੀ ਵੰਡ ਕੋ ਅਤੇ ਛੋਟੇ-ਛੋਟੇ ਬੱਚਿਆਂ ਨੂੰ ਵਸਤੂਆਂ ਮੁਹੱਈਆ ਕਰਵਾ ਕੇ ਵਲੰਟੀਅਰਜ ਵਲੋਂ ਸਮਾਜ ਨੂੰ ਸੇਧ ਦਿੱਤੀ ਜਾਂਦੀ ਹੈ। ਇਸ ਨਾਲ ਵਲੋਟੀਅਰਜ ਅਤੇ ਹੋਰ ਸਮਾਜਿਕ ਵਰਤਾਰੇ ਵਿਚ ਇਕ ਨਵੀਂ ਲਹਿਰ ਨੂੰ ਵਧਾਵਾ ਦਿੱਤਾ ਜਾਂਦਾ ਹੈ। ਸਕੂਲ ਦੇ ਪਿ੍ਰੰਸੀਪਲ ਵਲੋਂ ਵਲੋਡੀਅਰਜ ਅਤੇ ਸਮੂਹ ਸਟਾਫ ਨੂੰ ਕਮਿਊਨਿਟੀ ਆਊਟਰੀਚ ਵਿਚ ਹੋਰ ਵੱਧ-ਚੜ ਕੇ ਹਿੱਸਾ ਪਾਉਣ ਲਈ ਪ੍ਰੇਰਿਤ ਕੀਤਾ।
ਜ਼ੀਰਾ ਵਿਖੇ ਪੈਰਾਡਾਈਜ਼ ਪਬਲਿਕ ਸਕੂਲ ‘ਚ ਕਰਵਾਇਆ ਕਮਿਊਨਿਟੀ ਆਊਟਰੀਚ ਪ੍ਰੋਗਰਾਮ
previous post