Home » Big News : ਅਮਰੀਕਾ ’ਚ ‘ਕਿਡਨੈਪਡ’ ਪੰਜਾਬੀ ਪਰਿਵਾਰ ਦੀਆਂ ਲਾਸਾਂ ਬਰਾਮਦ

Big News : ਅਮਰੀਕਾ ’ਚ ‘ਕਿਡਨੈਪਡ’ ਪੰਜਾਬੀ ਪਰਿਵਾਰ ਦੀਆਂ ਲਾਸਾਂ ਬਰਾਮਦ

by Rakha Prabh
138 views

Big News : ਅਮਰੀਕਾ ’ਚ ‘ਕਿਡਨੈਪਡ’ ਪੰਜਾਬੀ ਪਰਿਵਾਰ ਦੀਆਂ ਲਾਸਾਂ ਬਰਾਮਦ
ਟਾਂਡਾ ਉੜਮੁੜ, 6 ਅਕਤੂਬਰ : ਅਮਰੀਕਾ ਦੇ ਮਰਸੈਡ ਕੌਂਟੀ ਸ਼ੈਰਿਫ ਕੈਲੇਫੋਰਨੀਆ ’ਤੋਂ ਪੰਜਾਬੀ ਮੂਲ ਦੇ ਅਗਵਾ ਕੀਤੇ ਇਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਦੀ ਪੁਸ਼ਟੀ ਮਰਸੈਡ ਕੌਂਟੀ ਸ਼ੈਰਿਫ ਆਫਿਸ ਵੱਲੋਂ ਕਰ ਦਿੱਤੀ ਗਈ ਹੈ।

ਪੁਲਿਸ ਵਲੋਂ ਮਿ੍ਰਤਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਮਿ੍ਰਤਕ ਲੋਕਾਂ ਦੀ ਪਹਿਚਾਣ ਅਮਨਦੀਪ ਸਿੰਘ ਪੁੱਤਰ ਡਾ. ਰਣਧੀਰ ਸਿੰਘ, ਭਰਾ ਜਸਦੀਪ ਸਿੰਘ ਉਸਦੀ ਪਤਨੀ ਜਸਲੀਨ ਕੌਰ ਅਤੇ 8 ਮਹੀਨਿਆਂ ਦੀ ਬੱਚੀ ਅਰੂਹੀ ਵਾਸੀ ਹਰਸੀ ਪਿੰਡ ਟਾਂਡਾ ਉੜਮੁੜ ਹਾਲ ਵਾਸੀ ਮਰਸੈਡ ਕੌਂਟੀ ਸ਼ੈਰਿਫ ਕੈਲੇਫੋਰਨੀਆ ਵਜੋਂ ਹੋਈ ਹੈ।

ਵਰਣਨਯੋਗ ਹੈ ਕਿ ਬੀਤੇ ਦਿਨੀਂ ਕੁਝ ਅਗਵਾਕਾਰਾਂ ਵੱਲੋਂ ਅਮਨਦੀਪ ਸਿੰਘ, ਉਸ ਦੇ ਭਰਾ-ਭਰਜਾਈ ਅਤੇ 8 ਮਹੀਨਿਆਂ ਦੀ ਬੱਚੀ ਨੂੰ ਉਨ੍ਹਾਂ ਦੇ ਮਰਸੈਡ ਕੌਟੀ ਸ਼ੈਰਿਫ ਕੈਲੇਫੋਰਨੀਆ ਦਫਤਰ ’ਚੋਂ ਅਗਵਾ ਕਰ ਲਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਸੀ।

ਇਸ ਅਗਵਾ ਕਰਨ ਦੀ ਵਾਰਦਾਤ ਦੀ ਸੂਚਨਾ ਕੈਲੇਫੋਰਨੀਆ ਪੁਲਿਸ ਨੂੰ ਦਿੱਤੀ ਗਈ ਸੀ। ਇਸ ਤੋਂ ਬਾਅਦ ਪੁਲਿਸ ਨੇ ਭਾਲ ਸ਼ੁਰੂ ਕਰ ਦਿੱਤੀ ਸੀ। ਪੁਲਿਸ ਵੱਲੋਂ ਭਾਲ ਕਰਦਿਆਂ ਅਗਵਾ ਦੌਰਾਨ ਉਨ੍ਹਾਂ ਦੀ ਸੜੀ ਹੋਈ ਕਾਰ ਘਟਨਾ ਵਾਲੇ ਸਥਾਨ ਤੋਂ 20 ਕਿੱਲੋਮੀਟਰ ਦੂਰ ਮਿਲੀ ਸੀ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

Related Articles

Leave a Comment