ਕੇਰਲ ’ਚ ਸਵੇਰੇ-ਸਵੇਰੇ ਹੋਇਆ ਦਰਦਨਾਕ ਹਾਦਸਾ, 2 ਬੱਸਾਂ ਦੀ ਟੱਕਰ
ਤਿਰੂਵਨੰਤਪੁਰਮ, 6 ਅਕਤੂਬਰ-ਕੇਰਲ ’ਚ ਅੱਜ ਸਵੇਰੇ-ਸਵੇਰੇ 2 ਬੱਸਾਂ ’ਚ ਟੱਕਰ ਹੋਣ ਕਾਰਨ ਦਰਦਨਾਕ ਹਾਦਸਾ ਹੋ ਗਿਆ। ਕੇਰਲ ਦੇ ਪਲਕੜ ਜ਼ਿਲ੍ਹੇ ਦੇ ਵਡੱਕਨਚੇਕੀ ’ਚ ਕੇਰਲ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਨਾਲ ਇਕ ਯਾਤਰੀ ਬੱਸ ਟਕਰਾਅ ਗਈ, ਜਿਸ ’ਚ 9 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 38 ਵਿਅਕਤੀ ਜ਼ਖ਼ਮੀ ਹੋ ਗਏ। ਇਸ ਦੀ ਜਾਣਕਾਰੀ ਰਾਜ ਮੰਤਰੀ ਐਮ.ਬੀ. ਰਾਜੇਸ਼ ਨੇ ਦਿੱਤੀ।