Home » ਕੋਟਕਪੂਰਾ ਵਿਖੇ ਰਿਦਮ ਇੰਸਟੀਚਿਊਟ ਆਫ ਪਰਫਾਰਮਿੰਗ ਆਰਟਸ ਵੱਲੋਂ ਦਲਿਤ ਚਿੰਤਕ ਸਾਹਿਤਕਾਰ ਬੇਬਾਕ ਬੁਲਾਰੇ ਸ੍ਰ ਲਾਲ ਸਿੰਘ ਸੁਲਹਾਣੀ ਸਨਮਾਨਿਤ

ਕੋਟਕਪੂਰਾ ਵਿਖੇ ਰਿਦਮ ਇੰਸਟੀਚਿਊਟ ਆਫ ਪਰਫਾਰਮਿੰਗ ਆਰਟਸ ਵੱਲੋਂ ਦਲਿਤ ਚਿੰਤਕ ਸਾਹਿਤਕਾਰ ਬੇਬਾਕ ਬੁਲਾਰੇ ਸ੍ਰ ਲਾਲ ਸਿੰਘ ਸੁਲਹਾਣੀ ਸਨਮਾਨਿਤ

by Rakha Prabh
71 views

ਕੋਟਕਪੂਰਾ / 25 ਮਾਰਚ ( ਰਾਖਾ ਪ੍ਰਭ ਬਿਉਰੋ )

ਲਵ ਪੰਜਾਬ ਫੌਰਮ ਕੋਟ ਕਪੂਰਾ ਵਿਖੇ ਰਿਦਮ ਇੰਸਟੀਚਿਊਟ ਆਫ ਪਰਫਾਰਮਿੰੰਗ ਆਰਟਸ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਬਾਈ ਭੋਲਾ ਯਮਲਾ ਅਤੇ ਵਿੱਕੀ ਬਾਲੀਵੁੱਡ ਫੋਟੋ ਗੈਲਰੀ ਕੋਟਕਪੂਰਾ ਵਲੋਂ 17 ਵੇਂ ਰਿਪਾ ਸ਼ਾਈਨਿੰਗ ਸਟਾਰ ਰਾਜ ਪੁਰਸਕਾਰ ਸਮਾਰੋਹ ਤੇ ਵਿਰਾਸਤ ਮੇਲਾ 2024 ਕਰਵਾਇਆ ਗਿਆ।ਮੌਕੇ ਤੇ ਦੇਸ਼ ਵਿਦੇਸ਼ ਦੀਆਂ ਵੱਖ ਵੱਖ ਖੇਤਰਾਂ ਵਿੱਚ ਪ੍ਰਸਿੱਧੀ ਪ੍ਰਾਪਤ ਸ਼ਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਵਿਚ ਉੱਘੇ ਦਲਿਤ ਚਿੰਤਕ, ਸਾਹਿਤਕਾਰ, ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਬੇਬਾਕ ਬੁਲਾਰੇ ਅਤੇ ਸਮਾਜਿਕ ਪ੍ਰਵਰਤਨ ਤੇ ਆਰਥਿਕ ਮੁਕਤੀ ਅੰਦੋਲਨ ਦੇ ਯੋਧੇ ਬਹੁਜਨ ਨਾਇਕ ਸਾਹਿਬ ਕਾਂਸ਼ੀ ਰਾਮ ਜੀ ਦੇ ਨੇੜਲੇ ਸਾਥੀ ਰਹੇ ਅੰਬੇਡਕਰ ਮਿਸ਼ਨ ਦੇ ਸੂਝਵਾਨ ਆਗੂ ਸ੍ਰ ਲਾਲ ਸਿੰਘ ਸੁਲਹਾਣੀ ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ ਨੂੰ ਸਮਾਜ ਸੇਵਾ ਦੇ ਖੇਤਰ ਵਿਚ ਪਾਏ ਗਏ ਵਡਮੁੱਲੇ ਯੋਗਦਾਨ ਬਦ “ਡਾ ਭੀਮ ਰਾਓ ਅੰਬੇਡਕਰ ਰਾਜ ਪੁਰਸਕਾਰ 2024” ਵਿਸ਼ਵ ਪ੍ਰਸਿੱਧ ਗਾਇਕ ਨਿਰਮਲ ਸਿੱਧੂ ਰਾਹੀਂ ਪ੍ਰਦਾਨ ਕੀਤਾ ਗਿਆ ਅਤੇ ਸੁਲਹਾਣੀ ਦੇ ਸੁਨਹਿਰੀ ਭਵਿੱਖ ਅਤੇ ਤੰਦਰੁਸਤ ਲੰਮੀ ਉਮਰ ਦੀ ਕਾਮਨਾ ਕੀਤੀ ਗਈ।
ਇਸ ਸ਼ਾਨਦਾਰ ਅਤੇ ਸਫ਼ਲ ਵਿਰਾਸਤੀ ਮੇਲੇ ਮੌਕੇ ਸੁਲਹਾਣੀ ਦੇ ਪ੍ਰਵਾਰਕ ਮੈਂਬਰਾਂ ਤੋਂ ਇਲਾਵਾ ਉਨ੍ਹਾਂ ਦੇ ਦਰਜਨਾਂ ਪ੍ਰਸ਼ੰਸਕ ਹਾਜ਼ਰ ਸਨ। ਜਿਨ੍ਹਾਂ ਵਿੱਚ ਹਰਦੇਵ ਸਿੰਘ ਤਖਾਣਵੱਧ ਮੈਂਬਰ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਮੋਗਾ, ਇੰਦਰਜੀਤ ਸਿੰਘ ਸੇਖਾ ਸਾਬਕਾ ਪ੍ਰਧਾਨ ਬਸਪਾ ਜ਼ਿਲ੍ਹਾ ਮੋਗਾ, ਬਲਵਿੰਦਰ ਸਿੰਘ ਬਾਘਾਪੁਰਾਣਾ ਬਸਪਾ ਆਗੂ ਮੋਗਾ, ਪ੍ਰੀਤਮ ਸਿੰਘ ਬੀ ਏ,ਸੇਵਕ ਸਿੰਘ ਮਾਣੂਕੇ ਬਸਪਾ ਆਗੂ, ਸੰਪੂਰਨ ਸਿੰਘ ਪੱਤੋ, ਜੋਰਾ ਸਿੰਘ ਭੰਗਾ ਨਿਹਾਲ ਸਿੰਘ ਵਾਲਾ, ਸ਼ਿੰਗਾਰਾ ਸਿੰਘ ਰਣਸੀਂਹ ਖੁਰਦ, ਰੂਪ ਸਿੰਘ ਰਣਸੀਂਹ ਕਲਾਂ, ਬਿਕਰ ਸਿੰਘ ਬਧਨੀ ਕਲਾਂ ਸਾਬਕਾ ਪ੍ਰਧਾਨ ਬਸਪਾ ਹਲਕਾ ਨਿਹਾਲ ਸਿੰਘ ਵਾਲਾ, ਗੁਰਜੰਟ ਸਿੰਘ ਖਾਲਸਾ ਸੈਦੋਕੇ, ਜਗਜੀਤ ਸਿੰਘ ਕੋਟਲਾ ਕਿਸਾਨ ਆਗੂ, ਸੁਖਦੇਵ ਸਿੰਘ ਸੰਗਤਪੁਰਾ, ਗੁਰਮੇਲ ਸਿੰਘ ਖਹਿਰਾ ਤਖਾਣਵੱਧ ਕਿਸਾਨ ਆਗੂ, ਪ੍ਰਸਿੱਧ ਮਿਸ਼ਨਰੀ ਗਾਇਕ ਹਾਕਮ ਪੰਛੀ, ਲਛਮਣ ਸਿੰਘ ਚੋਪੜਾ ਪ੍ਰਧਾਨ ਬਸਪਾ ਹਲਕਾ ਕੋਟਕਪੂਰਾ, ਸੂਬੇਦਾਰ ਪ੍ਰੇਮ ਸਿੰਘ ਘਾਰੂ ਬਸਪਾ ਆਗੂ, ਸਿਤਾਰਾ ਸਿੰਘ ਡੱਬਵਾਲਾ ਕਲਾਂ, ਬੀਬੀ ਸੁਨੀਤਾ ਰਾਣੀ ਮੋਗਾ ਇਸਤਰੀ ਆਗੂ ਬਸਪਾ, ਬੀਬੀ ਗੁਰਜਿੰਦਰ ਕੌਰ ਡੱਬਵਾਲਾ ਕਲਾਂ ਲੇਖਿਕਾ, ਕਾਕਾ ਹਰਗੁਣਪ੍ਰੀਤ ਸਿੰਘ ਡੱਬਵਾਲਾ ਕਲਾਂ, ਤਰਸੇਮ ਸਿੰਘ ਕੋਟਕਪੂਰਾ, ਬੀਬੀ ਗੁਰਲਗਨ ਕਵਿਤਰੀ ਬਠਿੰਡਾ,ਕਾਕਾ ਗੁਰ ਫਤਹਿ ਸਿੰਘ ਬਠਿੰਡਾ, ਕਰਨੈਲ ਸਿੰਘ ਕਾਲੇਕੇ, ਸਰਵਣ ਸਿੰਘ ਕਾਲੇਕੇ, ਕੁਲਦੀਪ ਸਿੰਘ ਕਾਲੇਕੇ, ਅਮਰਜੀਤ ਸਿੰਘ ਮੱਲਕੇ ਆਦਿ ਹਾਜ਼ਰ ਸਨ।
(

Related Articles

Leave a Comment