Home » ਪੰਜਾਬ ਦੇ ਹਲਾਤਾਂ ਸਬੰਧੀ ਭਾਜਪਾ ਆਗੂ ਤਰੁਣ ਚੁੱਘ ਨਾਲ ਡਾ ਲਾਲਕਾ ਨੇ ਕੀਤੀ ਵਿਚਾਰ ਚਰਚਾ

ਪੰਜਾਬ ਦੇ ਹਲਾਤਾਂ ਸਬੰਧੀ ਭਾਜਪਾ ਆਗੂ ਤਰੁਣ ਚੁੱਘ ਨਾਲ ਡਾ ਲਾਲਕਾ ਨੇ ਕੀਤੀ ਵਿਚਾਰ ਚਰਚਾ

ਸੂਬੇ ਅੰਦਰ ਭਾਜਪਾ ਦਾ ਝੰਡਾ ਤੇ ਏਜੰਡਾ ਲੋਕਾਂ ਤੱਕ ਪਹੁੰਚਾਇਆ ਜਾਵੇਗਾ: ਡਾ ਮੋਹਨ ਸਿੰਘ ਲਾਲਕਾ

by Rakha Prabh
57 views

ਦਿੱਲੀ 25 ਮਾਰਚ (ਰਾਖਾ ਪ੍ਰਭ ਬਿਉਰੋ)

ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨਾਲ ਡਾ ਮੋਹਨ ਸਿੰਘ ਲਾਲਕਾ ਨੇ ਪੰਜਾਬ ਦੇ ਹਲਾਤਾਂ ਨੂੰ ਲੈਕੇ ਵਿਚਾਰ ਚਰਚਾ ਕੀਤੀ। ਇਸ ਸਬੰਧੀ ਆਗੂ ਡਾ ਮੋਹਨ ਸਿੰਘ ਲਾਲਕਾ ਸਨ੍ਹੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨਾਲ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫਤਰ 6 ਏ ਦੀਨਦਿਆਲ ਉਪਾਧਿਆ ਮਾਰਗ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ ਅਤੇ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਦੇ ਹਾਲਾਤਾਂ ਨੂੰ ਲੈ ਕੇ ਜਾਣੂ ਕਰਵਾਇਆ । ਉਨ੍ਹਾਂ ਕਿਹਾ ਕਿ ਤਰੁਣ ਚੁਘ ਨਾਲ ਬਹੁਤ ਹੀ ਵਿਸਥਾਰ ਦੇ ਨਾਲ ਪੰਜਾਬ ਦੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਡਾ ਲਾਲਕਾ ਨੇ ਤਰੁਣ ਚੁੱਘ ਨੂੰ ਵਿਸ਼ਵਾਸ ਦਵਾਇਆ ਕਿ ਪਾਰਟੀ ਲਈ ਦਿਨ ਰਾਤ ਇੱਕ ਕਰਕੇ ਭਾਰਤੀ ਜਨਤਾ ਪਾਰਟੀ ਦਾ ਝੰਡਾ ਤੇ ਏਜੰਡਾ ਘਰ ਘਰ ਤੱਕ ਲੈ ਕੇ ਜਾਣਗੇ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਕਾਰਜ ਕਰਨੀ ਮੈਂਬਰ ,ਜ਼ਿਲਾ ਮੋਗਾ ਦੇ ਮਹਿਲਾ ਮੋਰਚੇ ਦੇ ਪ੍ਰਧਾਨ ਮੈਡਮ ਨੀਤੂ ਗੁਪਤਾ , ਕਿਸਾਨ ਮੋਰਚੇ ਦੇ ਪ੍ਰਧਾਨ ਮੈਡਮ ਰਾਜ ਰਾਣੀ ਮੋਗਾ, ਹੇਮੰਤ ਸੂਦ ਦਫਤਰ ਸਕੱਤਰ ਮੋਗਾ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Related Articles

Leave a Comment