Home » ਕੈਨੇਡਾ ਸਰਕਾਰ ਸਿੱਖ ਪਰਿਵਾਰ ਨੂੰ 13 ਨੂੰ ਕਰ ਦੇਵੇਗੀ ਡਿਪੋਰਟ

ਕੈਨੇਡਾ ਸਰਕਾਰ ਸਿੱਖ ਪਰਿਵਾਰ ਨੂੰ 13 ਨੂੰ ਕਰ ਦੇਵੇਗੀ ਡਿਪੋਰਟ

by Rakha Prabh
76 views

ਨਵੀਂ ਦਿੱਲੀ, 9 ਜੂਨ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਤਿੰਨ ਮੈਂਬਰੀ ਸਿੱਖ ਪਰਿਵਾਰ ਨੂੰ 13 ਜੂਨ ਨੂੰ ਭਾਰਤ ਵਾਪਸ ਭੇਜ ਦਿੱਤਾ ਜਾਵੇਗਾ। ਸੂਤਰਾਂ ਮੁਤਾਬਕ ਜੇ ਕੈਨੇਡਾ ਸਰਕਾਰ ਪਰਿਵਾਰ ਨੂੰ ਸਟੇਅ ਦੇ ਦਿੰਦੀ ਹੈ ਤਾਂ ਵਾਪਸੀ ਕੁੱਝ ਦੇਰ ਲਈ ਟਲ ਸਕਦੀ ਹੈ। ਹਰਦੀਪ ਸਿੰਘ ਚਾਹਲ, ਉਸ ਦੀ ਗਰਭਵਤੀ ਪਤਨੀ ਕਮਲਦੀਪ ਕੌਰ ਅਤੇ ਤਿੰਨ ਸਾਲਾ ਧੀ, ਜੋ ਪੈਂਟਿਕਟਨ ਵਿੱਚ ਰਹਿੰਦੇ ਹਨ, ਨੂੰ ਪਿਛਲੇ ਮਹੀਨੇ ਦੇਸ਼ ਨਿਕਾਲੇ ਦੇ ਹੁਕਮ ਦਿੱਤੇ ਗਏ ਸਨ। ਜੋੜੇ ਨੂੰ ਕੈਨੇਡੀਅਨ ਸਰਕਾਰ ਦੁਆਰਾ 10-ਸਾਲ ਦਾ ਵਿਜ਼ਟਰ ਵੀਜ਼ਾ ਅਤੇ ਬਾਅਦ ਵਿੱਚ ਕੰਮ ਦਾ ਵੀਜ਼ਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਸ਼ਰਨਾਰਥੀ ਦਰਜੇ ਲਈ ਅਰਜ਼ੀ ਦਿੱਤੀ ਸੀ। ਉਨ੍ਹਾਂ ਦੇ ਦਾਅਵੇ ਅਤੇ ਬਾਅਦ ਦੀਆਂ ਦੋ ਅਪੀਲਾਂ ਨੂੰ 2021 ਅਤੇ 2022 ਵਿੱਚ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਆਪਣੇ ਦਾਅਵੇ ਨੂੰ ਸਾਬਤ ਕਰਨ ਲਈ ਢੁਕਵੇਂ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਜੋੜੇ ਨੂੰ ਡਰ ਹੈ ਕਿ ਇੱਕ ਵਾਰ ਉਨ੍ਹਾਂ ਦੀ ਦੇਸ਼ ਵਾਪਸੀ ਤੋਂ ਬਾਅਦ ਉਹ ਕੈਨੇਡਾ ਮੁੜ ਦਾਖਲ ਨਹੀਂ ਹੋ ਸਕਣਗੇ।

Related Articles

Leave a Comment