ਜ਼ੀਰਾ, 19 ਨਵੰਬਰ ( ਜੀ.ਐਸ.ਸਿੱਧੂ ) :- ਗੁਰਮੀਤ ਸਿੰਘ ਤਹਿਸੀਲਦਾਰ ਦੀ ਅਗਵਾਈ ਹੇਠ ਸੁਖਮਨੀ ਸਾਹਿਬ ਇਸਤਰੀ ਸੰਸਥਾ ਵੱਲੋਂ ਪ੍ਰਵਾਸੀ ਵਿਧਵਾ ਔਰਤਾਂ ਨੂੰ ਸੁਖਮਨੀ ਸਾਹਿਬ ਇਸਤਰੀ ਸੰਸਥਾ ਬਾਬਾ ਜੀਵਨ ਸਿੰਘ ਪੱਤੀ ਦੀ ਪ੍ਰਧਾਨ ਮਨਜੀਤ ਕੌਰ , ਵਾਇਸ ਪ੍ਰਧਾਨ ਮਨਜੀਤ ਕੌਰ, ਸ਼ਿੰਦਰ ਕੌਰ , ਪਰਮਜੀਤ ਕੌਰ, ਸੋਨੀ , ਚਰਨਜੀਤ ਕੌਰ, ਜਸਵੀਰ ਕੌਰ, ਗੁਰਦੁਆਰਾ ਦੇ ਪ੍ਰਧਾਨ ਜਸਵੰਤ ਸਿੰਘ, ਸਰਬਜੀਤ ਸਿੰਘ ਬਾਸੀ ਸੈਕੇਟਰੀ , ਬਲਜੀਤ ਸਿੰਘ ਕਲੱਬ ਮੈਂਬਰ, ਸੁਰਜੀਤ ਸਿੰਘ ਧਾਲੀਵਾਲ ਕੱਲਬ ਮੈਂਬਰ ਇਨਾਂ ਦੀ ਹਾਜਰੀ ਵਿੱਚ ਪ੍ਰਵਾਸੀ ਵਿਧਵਾ ਔਰਤਾਂ ਨੂੰ ਰਾਸਣ ਦਿੱਤਾ ਗਿਆ .ਤਹਿਸੀਲਦਾਰ ਗੁਰਮੀਤ ਸਿੰਘ ਜੀ ਵੱਲੋਂ ਵਿਆਹ ਵਾਲੀ ਲੜਕੀ ਦੇ ਵਿਆਹ ਤੇ 1100 ਰੁਪਏ ਸਗਨ ਸਕੀਮ ਅਤੇ ਮਰਗ ਦੇ ਭੋਗ ਤੇ 1100 ਰੁਪਏ ਗਰੀਬ ਪਰਿਵਾਰਾਂ ਨੂੰ ਸਹਾਈਤਾ ਦਿੱਤੀ ਗਈ ਇਸ ਮੌਕੇ ਗੁਲਮੀਤ ਸਿੰਘ ਤਹਿਸੀਲਦਾਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਵੱਲੋਂ ਦਿੱਤੀ ਜਾਂਦੀ 1100 ਰੁਪਏ ਦੀ ਸਹਾਇਤਾ ਜਾਰੀ ਰਹੇਗੀ ਅਤੇ ਹਮੇਸਾ ਗਰੀਬ ਪਰਿਵਾਰਾਂ ਨੂੰ ਮਾਲੀ ਦਿਤੀ ਜਾਵੇਗੀ।
ਉਘੇ ਸਮਾਜ ਸੇਵੀ ਗੁਰਮੀਤ ਸਿੰਘ ਤਹਿਸੀਲਦਾਰ ਅਤੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਲੋੜਵੰਦ ਲੋਕਾਂ ਦੀ ਸਹਾਇਤਾ ਕੀਤੀ
previous post