ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ/ ਕੁਸ਼ਾਲ ਸ਼ਰਮਾਂ) ਇੰਸਪੈਕਟਰ ਅਮਨਦੀਪ ਸਿੰਘ, ਇੰਚਾਂਰਜ਼ ਸੀ.ਆਈ.ਏ ਸਟਾਫ਼, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਏ.ਐਸ.ਆਈ ਬਲਕਾਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਸੂਚਨਾਂ ਦੇ ਅਧਾਰ ਤੇ ਪਾਣੀ ਵਾਲੀ ਟੈਂਕੀ ਥੱਲਿਉਂ, ਨੇੜੇ ਰਾਮ ਬਾਗ ਵਿੱਖੇ ਸ਼ਰਾਬ ਵੇਚਣ ਵਾਲੇ ਦੋਸ਼ੀ ਲਾਲ ਪੁੱਤਰ ਜੋਗਿੰਦਰ ਸਿੰਘ ਵਾਸੀ ਗਲੀ ਨੰਬਰ 4, ਕੋਟ ਆਤਮਾ ਰਾਮ ਸਿੰਘ, ਰਾਮ ਬਾਗ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ 111 ਬੋਤਲਾਂ ਸ਼ਰਾਬ ਅੰਗ੍ਰੇਜੀ (ਮਾਰਕਾ ਕਿੰਗ ਗੋਲਡ ਸਪੈਸ਼ਲ ਵਿਸਕੀ) ਬ੍ਰਾਮਦ ਕੀਤੀ ਗਈ। ਇਸ ਤੇ ਮੁਕੱਦਮਾਂ ਨੰਬਰ 117 ਮਿਤੀ 27-6-2023 ਜੁਰਮ 61/1/14 ਆਬਕਾਰੀ ਐਕਟ, ਥਾਣਾ ਏ-ਡਵੀਜ਼ਨ,ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ ਹੈ।