Home » ਸਚਦੇਵਾ ਸਟਾਕਸ ਵਿਖੇ ਵਿਦਿਆਰਥੀਆਂ ਲਈ ਲਗਾਇਆ ਸਮਰ ਟ੍ਰੇਨਿੰਗ ਕੈਂਪ ਸਮਾਪਤ

ਸਚਦੇਵਾ ਸਟਾਕਸ ਵਿਖੇ ਵਿਦਿਆਰਥੀਆਂ ਲਈ ਲਗਾਇਆ ਸਮਰ ਟ੍ਰੇਨਿੰਗ ਕੈਂਪ ਸਮਾਪਤ

by Rakha Prabh
23 views

ਹੁਸ਼ਿਆਰਪੁਰ 27  ਜੁਲਾਈ ( ਤਰਸੇਮ ਦੀਵਾਨਾ )  ਜੀ.ਐਨ.ਏ.ਯੂਨੀਵਰਸਿਟੀ ਅਤੇ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਨੇ ਸਚਦੇਵਾ ਸਟਾਕਸ ਦੇ ਮੁੱਖ ਦਫ਼ਤਰ ਬੁਲਾਵੜੀ ਵਿਖੇ ਸਮਰ ਟ੍ਰੇਨਿੰਗ ਕੈਂਪ ਪ੍ਰੋਗਰਾਮ ਤਹਿਤ ਸਿਖਲਾਈ ਪ੍ਰਾਪਤ ਕੀਤੀ |  ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਚਦੇਵਾ ਸਟਾਕਸ ਦੇ ਐਮ.ਡੀ.  ਐੱਸ.  ਪਰਮਜੀਤ ਸਿੰਘ ਸਚਦੇਵਾ ਨੇ ਕਿਹਾ ਕਿ ਸਮੇਂ-ਸਮੇਂ ‘ਤੇ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀ ਸਚਦੇਵਾ ਸਟਾਕਸ ‘ਤੇ ਸਿਖਲਾਈ ਲੈਣ ਲਈ ਆਉਂਦੇ ਹਨ ਅਤੇ ਹਰ ਵਾਰ ਅਸੀਂ ਵਿਦਿਆਰਥੀਆਂ ਦਾ ਭਵਿੱਖ ਤਿਆਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਨਾਲ ਹੀ ਉਨ੍ਹਾਂ ਨੂੰ ਭਵਿੱਖ ‘ਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।  ਉਨ੍ਹਾਂ ਦੱਸਿਆ ਕਿ ਸਿਖਲਾਈ ਕੈਂਪ ਵਿੱਚ ਜੀ.ਐਨ.ਏ ਯੂਨੀਵਰਸਿਟੀ ਤੋਂ ਬੈਚਲਰ ਆਫ਼ ਕਾਮਰਸ ਦੀਆਂ ਵਿਦਿਆਰਥਣਾਂ ਸੁਨੀਤੀ, ਸਿਮਰਨਜੀਤ ਕੌਰ, ਅਰਸ਼ਦੀਪ ਕੌਰ, ਰਿੰਪਲਪ੍ਰੀਤ ਕੌਰ, ਪ੍ਰਨੀਤ ਕੌਰ ਅਤੇ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਐਮ.ਕਾਮ ਦੀ ਵਿਦਿਆਰਥਣ ਹਰਮਨਪ੍ਰੀਤ ਨਾਗਲੂ ਨੇ ਭਾਗ ਲਿਆ ਅਤੇ ਸਿਖਲਾਈ ਦਿੰਦੇ ਹੋਏ। ਇਨ੍ਹਾਂ ਵਿਦਿਆਰਥਣਾਂ ਸ਼ਿਵਾਂਜਲੀ ਸ਼ਰਮਾ, ਅਮਨਦੀਪ ਕੌਰ, ਸਾਂਚੀ ਓਹਰੀ, ਰੁਪਿੰਦਰ ਕੌਰ ਅਤੇ ਦੀਪਿਕਾ ਠਾਕੁਰ ਨੇ ਅਹਿਮ ਭੂਮਿਕਾ ਨਿਭਾਈ।  ਪਰਮਜੀਤ ਸਿੰਘ ਸਚਦੇਵਾ ਨੇ ਕਿਹਾ ਕਿ ਵਿਦਿਆਰਥੀਆਂ ਦੀ ਮੱਦਦ ਲਈ ਅਜਿਹੇ ਸਿਖਲਾਈ ਕੈਂਪ ਭਵਿੱਖ ਵਿੱਚ ਵੀ ਲਗਾਏ ਜਾਂਦੇ ਰਹਿਣਗੇ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਦੇਸ਼ ਦੀ ਤਰੱਕੀ ਵਿੱਚ ਵੱਡਮੁੱਲਾ ਯੋਗਦਾਨ ਪਾ ਸਕੇ।

Related Articles

Leave a Comment