ਫਿਰੋਜ਼ਪੁਰ 27 ਜੁਲਾਈ 2023..
ਡਿਪਟੀ ਕਮਿਸ਼ਨਰ ਸ੍ਰੀ. ਰਾਜੇਸ਼ ਧੀਮਾਨ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਅਸ਼ੀਸ਼ ਕੁਮਾਰ ਸ਼ਰਮਾ ਵੱਲੋਂ ਸਪੋਂਸਰਸ਼ਿਪ ਅਤੇ ਫੇਸਟਰ ਕੇਅਰ ਕੇਸਾਂ ਦੇ ਨਿਪਟਾਰੇ ਲਈ ਮੀਟਿੰਗ ਕੀਤੀ ਗਈ। ਜਿਸ ਵਿੱਚ ਉਨ੍ਹਾਂ ਵੱਲੋਂ ਸਪੋਸਰਸ਼ਿਪ, ਸਟਰ ਕੇਅਰ ਅਤੇ ਆਫਟਰ ਕੇਅਰ ਸਕੀਮਾਂ ਬਾਰੇ ਵਿਚਾਰ ਚਰਚਾ ਵੀ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਨਾਥ ਲੋੜਵੰਦ ਬੱਚੇ ਜਿਨ੍ਹਾਂ ਦੀ ਪਰਿਵਾਰਕ ਸਥਿਤੀ ਕਮਜੋਰ ਹੈ, ਵਿਧਵਾ ਜਾਂ ਤਾਲਾਕਸ਼ੁਦਾ, ਬੱਚੇ ਦੇ ਮਾਤਾ ਪਿਤਾ ਸਰੀਰਕ ਪੱਖੋਂ ਅਪੰਗ ਜਾਂ ਜੇਲ੍ਹ ਵਿੱਚ ਹੋਣ, ਐੱਚ.ਆਈ.ਵੀ ਪੀੜਤ ਜਾਂ ਫਿਰ ਕਿਸੇ ਗੰਭੀਰ ਬੀਮਾਰੀ ਨਾਲ ਜੂਝ ਰਹੇ ਹੋਣ ਨੂੰ ਸਪੋਸਰਸ਼ਿਪ ਸਕੀਮ ਮੁਹੱਈਆ ਕਰਵਾਈ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਬੱਚਿਆ ਨੂੰ ਸਰਕਾਰ ਵੱਲੋਂ ਪ੍ਰਤੀ ਮਹੀਨਾ ਲਗਭਗ ਚਾਰ ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਜੇਕਰ ਕੋਈ ਦਾਨੀ ਪ੍ਰਾਈਵੇਟ ਸਪੋਂਸਰਸਿਪ ਦੇ ਤਹਿਤ ਅਜਿਹੇ ਬੱਚਿਆਂ ਲਈ ਸਹਾਇਤਾ ਕਰਨਾ ਚਾਹੁੰਦਾ ਹੈ ਤਾਂ ਉਹ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਵਿਖੇ ਸੰਪਰਕ ਕਰ ਸਕਦਾ ਹੈ.
ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਅਸ਼ੀਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਫੈਸਟਰ ਕੇਅਰ ਸਕੀਮ ਤਹਿਤ ਕੋਈ ਵੀ ਲੋੜਵੰਦ ਪਰਿਵਾਰ/ਵਿਅਕਤੀ ਜਿਸ ਦੀ ਆਪਣੀ ਕੋਈ ਔਲਾਦ ਨਾ ਹੋਵੇ ਅਤੇ ਉਹ ਕਿਸੇ ਲੋੜਵੰਦ ਬੱਚੇ ਨੂੰ ਦੇਖ ਰੇਖ ਅਤੇ ਪਰਿਵਾਰਕ ਮਾਹੌਲ ਦੇਣ ਲਈ ਲੈ ਸਕਦਾ ਹੈ। ਇਸ ਮੌਕੇ ਜਸਵਿੰਦਰ ਕੌਰ ਬਾਲ ਸੁਰੱਖਿਆ ਅਫਸਰ (ਐੱਨ.ਏ.ਸੀ), ਮੈਂਬਰ ਬਾਲ ਭਲਾਈ ਕਮੇਟੀ ਜਗਜੀਤ ਸਿੰਘ ਸੋਢੀ ਤੇ ਮੈਡਮ ਦਮਨਪ੍ਰੀਤ ਕੌਰ, ਕੋਆਡੀਨੇਟਰ ਸ੍ਰੀ ਅਮਨਦੀਪ ਸਿੰਘ ਅਤੇ ਕੋਆਡੀਨੇਟਰ ਸ੍ਰੀ ਅਮਰੀਕ ਸਿੰਘ ਹਾਜ਼ਰ ਸਨ।