ਹੁਸ਼ਿਆਰਪੁਰ 24 ਜੁਲਾਈ ( ਤਰਸੇਮ ਦੀਵਾਨਾ ) ਬੀਤੇ ਦਿਨੀਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹੁਸ਼ਿਆਰਪੁਰ ਜੋਨ ਵਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸੇਵਾ ਦਿਵਸ ਦੇ ਰੂਪ ਵਿਚ ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ ਨੰਗਲ ਸਪਰੋੜ ਨੇੜੇ ਫਗਵਾੜਾ ਵਿਖੇ ਮਨਾਇਆ ਗਿਆ। ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪਾਠ ਉਪਰੰਤ ਵਿਦਿਆਲੇ ਦੇ ਬੱਚਿਆਂ ਅਤੇ ਸਟੱਡੀ ਸਰਕਲ ਦੇ ਜ਼ੋਨਲ ਪ੍ਰਧਾਨ ਨਵਪ੍ਰੀਤ ਸਿੰਘ ਮੰਡਿਆਲਾ ਨੇ ਕੀਰਤਨ ਰਾਹੀਂ ਹਾਜ਼ਰੀ ਲਗਵਾਈ। ਅਰਦਾਸ ਤੋਂ ਬਾਅਦ ਫੇਰ ਵਿਦਿਆਲੇ ਵਿਚ ਰਹਿ ਰਹੇ ਗੁਰਮਤਿ ਦੇ ਸਿਖਿਆਰਥੀ ਬੱਚੇ, ਅਨਾਥ ਬੱਚੇ, ਬਜ਼ੁਰਗ ਅਤੇ ਨੇਤਰਹੀਣ ਲੜਕੇ-ਲੜਕੀਆਂ ਲਈ ਰੋਜ਼ਾਨਾ ਜੀਵਨ ਵਿਚ ਵਰਤੇ ਜਾਣ ਵਾਲਾ ਲੋੜੀਂਦਾ ਸਮਾਨ ਜਿਵੇਂ ਸਕੂਲੀ ਬੱਚਿਆਂ ਲਈ ਜੋੜੇ (ਬੂਟ+ਚੱਪਲ), ਲੰਗਰ ਲਈ ਸਮਾਨ ਵੰਡਿਆ ਗਿਆ। ਇਸ ਮੌਕੇ ਤੇ ਆਸ ਕਿਰਨ ਡਰੱਗ ਕਾਊੰਸਲਿੰਗ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਦੇ ਇੰਚਾਰਜ ਸ੍ਰ ਹਰਵਿੰਦਰ ਸਿੰਘ ਨੰਗਲ ਈਸ਼ਰ, ਸ੍ਰ ਅਰਬਿੰਦ ਸਿੰਘ ਧੂਤ ਵਿਦਿਆਰਥੀ ਕੌਂਸਿਲ ਅਤੇ ਰੋਹਿਤ ਬੱਧਣ ਹਾਜ਼ਿਰ ਸਨ। ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ ਵਲੋਂ ਮੈਨੇਜਰ ਮੁਖਤਿਆਰ ਸਿੰਘ, ਗਣੇਸ਼ ਸਿੰਘ ਅਤੇ ਕਨੇਡਾ ਨਿਵਾਸੀ ਪਰਮਜੀਤ ਸਿੰਘ ਜੀ ਨੇ ਪੂਰਨ ਸਹਿਯੋਗ ਦਿੱਤਾ।